ਮੁੰਬਈ (ਬਿਊਰੋ) : ਹਿੰਦੀ ਸਿਨੇਮਾ ਦੇ ਉੱਘੇ ਅਦਾਕਾਰ ਅਤੇ ਭਾਜਪਾ ਨੇਤਾ ਮਿਥੁਨ ਚੱਕਰਵਰਤੀ ਨੂੰ ਹਿੰਦੀ ਸਿਨੇਮਾ ਦੇ ਵੱਕਾਰੀ ਦਾਦਾ ਸਾਹਿਬ ਫਾਲਕੇ ਪੁਰਸਕਾਰ ਲਈ ਚੁਣਿਆ ਗਿਆ ਹੈ। ਮਿਥੁਨ ਨੂੰ 8 ਅਕਤੂਬਰ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਅੱਜ 30 ਸਤੰਬਰ ਨੂੰ ਆਪਣੇ ਐਕਸ ਹੈਂਡਲ 'ਤੇ ਇਹ ਐਲਾਨ ਕੀਤਾ ਹੈ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ 74 ਸਾਲ ਦੇ ਮਿਥੁਨ ਹਿੰਦੀ ਸਿਨੇਮਾ ਦੇ ਇੱਕ ਸ਼ਾਨਦਾਰ ਅਦਾਕਾਰ ਹਨ ਅਤੇ ਉਨ੍ਹਾਂ ਨੇ ਸਿਨੇਮਾ 'ਚ ਕਈ ਫ਼ਿਲਮਾਂ ਕੀਤੀਆਂ ਹਨ। ਮਿਥੁਨ ਵੀ ਬੰਗਾਲੀ ਸਿਨੇਮਾ ਦੇ ਸਟਾਰ ਹਨ। ਇਸ ਮੌਕੇ ਅਸੀਂ ਮਿਥੁਨ ਦੇ ਫ਼ਿਲਮੀ ਸਫ਼ਰ ਬਾਰੇ ਜਾਣਦੇ ਹਾਂ ਅਤੇ ਉਸ ਰਿਕਾਰਡ ਬਾਰੇ ਵੀ ਗੱਲ ਕਰਾਂਗੇ, ਜੋ ਅੱਜ ਤੱਕ ਨਹੀਂ ਟੁੱਟਿਆ ਹੈ।
ਇਹ ਖ਼ਬਰ ਵੀ ਪੜ੍ਹੋ - ਅਦਾਲਤ 'ਚ ਕੰਗਨਾ ਦੀ 'ਐਮਰਜੈਂਸੀ', ਨਵੇਂ ਹੁਕਮਾਂ ਨੇ ਵਧਾਈ ਚਿੰਤਾ
ਨੈਸ਼ਨਲ ਐਵਾਰਡ ਜਿੱਤਣ ਤੋਂ ਸ਼ੁਰੂ
ਬਾਲੀਵੁੱਡ ਦੇ ਪਹਿਲੇ 'ਡਿਸਕੋ ਡਾਂਸਰ' ਮਿਥੁਨ ਚੱਕਰਵਰਤੀ 48 ਸਾਲਾਂ ਤੋਂ ਭਾਰਤੀ ਸਿਨੇਮਾ 'ਚ ਸਰਗਰਮ ਹਨ। ਲਗਭਗ 5 ਦਹਾਕਿਆਂ ਤੱਕ ਆਪਣੇ ਫ਼ਿਲਮੀ ਕਰੀਅਰ 'ਚ ਮਿਥੁਨ ਨੇ ਕਈ ਹਿੱਟ ਅਤੇ ਫਲਾਪ ਫ਼ਿਲਮਾਂ ਦਿੱਤੀਆਂ ਹਨ। ਸਾਲ 1976 'ਚ ਮਿਥੁਨ ਨੇ ਫ਼ਿਲਮ 'ਮ੍ਰਿਗਯਾ' ਨਾਲ ਸਿਨੇਮਾ ਨੂੰ ਗਲੇ ਲਗਾਇਆ। ਇਸ ਫ਼ਿਲਮ ਲਈ ਉਸ ਨੂੰ ਰਾਸ਼ਟਰੀ ਪੁਰਸਕਾਰ ਮਿਲਿਆ ਅਤੇ ਬੰਗਾਲ ਫ਼ਿਲਮ ਜਰਨਲਿਸਟ ਐਸੋਸੀਏਸ਼ਨ ਐਵਾਰਡਸ 'ਚ ਸਰਵੋਤਮ ਅਦਾਕਾਰ ਦਾ ਪੁਰਸਕਾਰ ਵੀ ਮਿਲਿਆ।
ਇਹ ਖ਼ਬਰ ਵੀ ਪੜ੍ਹੋ - ਆਈਫਾ ਐਵਾਰਡ 'ਚ ਗੂੰਜਿਆ ਕਰਨ ਔਜਲਾ ਦਾ ਨਾਂ, ਮਿਲਿਆ ਇਹ ਖ਼ਾਸ ਸਨਮਾਨ
ਫਲਾਪ ਫ਼ਿਲਮਾਂ ਤੋਂ ਬਾਅਦ ਵੀ ਹਿੱਟ ਹੈ ਮਿਥੁਨ
ਮਿਥੁਨ ਨੇ ਆਪਣੇ ਲੰਬੇ ਫ਼ਿਲਮੀ ਕਰੀਅਰ 'ਚ 270 ਫ਼ਿਲਮਾਂ ਕੀਤੀਆਂ ਹਨ, ਜਿਸ 'ਚ 180 ਫਲਾਪ ਫ਼ਿਲਮਾਂ ਸ਼ਾਮਲ ਹਨ। ਇਸ ਦੇ ਨਾਲ ਹੀ ਮਿਥੁਨ ਦੀਆਂ ਲਗਾਤਾਰ 33 ਫ਼ਿਲਮਾਂ ਵੀ ਫਲਾਪ ਹੋ ਗਈਆਂ ਸਨ। ਫਿਰ ਵੀ ਮਿਥੁਨ ਦਾ ਭਾਰਤੀ ਸਿਨੇਮਾ 'ਚ ਸੁਪਰਸਟਾਰ ਦਾ ਟੈਗ ਹੈ। ਮਿਥੁਨ ਦਾ ਨਾਂ 'ਲਿਮਕਾ ਬੁੱਕ ਆਫ ਰਿਕਾਰਡਸ' 'ਚ ਵੀ ਦਰਜ ਹੈ।
35 ਸਾਲ ਬਾਅਦ ਵੀ ਨਹੀਂ ਟੁੱਟਿਆ ਇਹ ਰਿਕਾਰਡ
ਹਾਲਾਂਕਿ ਅਜਿਹੇ ਕਈ ਸਿਤਾਰੇ ਹਨ, ਜਿਨ੍ਹਾਂ ਨੇ ਇੱਕ ਸਾਲ 'ਚ ਕਈ ਫ਼ਿਲਮਾਂ ਬਣਾਈਆਂ ਹਨ ਪਰ ਇਸ ਲਿਸਟ 'ਚ ਮਿਥੁਨ ਦਾ ਨਾਂ ਸਭ ਤੋਂ ਉੱਪਰ ਹੈ। ਮਿਥੁਨ ਦਾ ਨੇ ਸਾਲ 1989 'ਚ ਲਗਾਤਾਰ 19 ਫ਼ਿਲਮਾਂ ਕੀਤੀਆਂ। ਇਸ ਘਟਨਾ ਨੂੰ 35 ਸਾਲ ਹੋ ਗਏ ਹਨ ਅਤੇ ਅੱਜ ਤੱਕ ਕੋਈ ਵੀ ਸੁਪਰਸਟਾਰ ਇਸ ਰਿਕਾਰਡ ਨੂੰ ਤੋੜ ਨਹੀਂ ਸਕਿਆ ਹੈ।
ਇਹ ਖ਼ਬਰ ਵੀ ਪੜ੍ਹੋ - KRK ਦਾ ਗੁਰੂ ਰੰਧਾਵਾ ਨਾਲ ਪਿਆ ਪੰਗਾ, ਗਾਇਕ ਨੂੰ ਬੋਲੇ ਅਪਸ਼ਬਦ, ਕਿਹਾ- 2 ਰੁਪਏ ਦਾ ਐਕਟਰ
ਕਦੋਂ ਡਿੱਗਿਆ ਮਿਥੁਨ ਦਾ ਸਟਾਰਡਮ
ਮਿਥੁਨ ਨੇ 80 ਦੇ ਦਹਾਕੇ 'ਚ ਸਿਨੇਮਾ 'ਤੇ ਰਾਜ ਕੀਤਾ। 90 ਦੇ ਦਹਾਕੇ 'ਚ ਬੈਕ ਟੂ ਬੈਕ ਫਲਾਪ ਫ਼ਿਲਮਾਂ ਕਾਰਨ ਮਿਥੁਨ ਦਾ ਕਰੀਅਰ ਮੁਸ਼ਕਿਲ 'ਚ ਸੀ। ਖ਼ਬਰਾਂ ਦੀ ਮੰਨੀਏ ਤਾਂ ਸਭ ਤੋਂ ਵੱਧ ਫਲਾਪ ਫ਼ਿਲਮਾਂ ਦੇਣ ਦਾ ਰਿਕਾਰਡ ਵੀ ਮਿਥੁਨ ਦੇ ਨਾਂ ਹੈ। ਮਿਥੁਨ ਨੇ 9 ਬਲਾਕਬਸਟਰ ਅਤੇ 9 ਸੁਪਰਹਿੱਟ ਫ਼ਿਲਮਾਂ ਦਿੱਤੀਆਂ ਹਨ।
ਮਿਥੁਨ ਚੱਕਰਵਰਤੀ ਦਾ ਨੈੱਟ ਵਰਥ
ਖ਼ਬਰਾਂ ਮੁਤਾਬਕ, ਮਿਥੁਨ ਨੇ ਆਪਣੇ ਲੰਬੇ ਫ਼ਿਲਮੀ ਕਰੀਅਰ ਤੋਂ ਕਾਫ਼ੀ ਪੈਸਾ ਕਮਾਇਆ ਹੈ। ਪਿਛਲੇ ਚੋਣ ਹਲਫਨਾਮੇ ਅਨੁਸਾਰ, ਅਦਾਕਾਰ ਦੀ ਕੁੱਲ ਜਾਇਦਾਦ 101 ਕਰੋੜ ਰੁਪਏ ਦੱਸੀ ਗਈ ਹੈ। ਮਿਥੁਨ ਦੇ ਕਾਰ ਕਲੈਕਸ਼ਨ 'ਚ ਮਰਸੀਡੀਜ਼ ਬੈਂਜ਼ ਈ ਕਲਾਸ, ਮਰਸੀਡੀਜ਼, ਫਾਰਚੂਨਰ, ਵੋਲਕਸਵੈਗਨ, ਇਨੋਵਾ ਸਮੇਤ ਕਈ ਕਾਰਾਂ ਸ਼ਾਮਲ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਨੀਆ ਸ਼ਰਮਾ ਹੋਈ ਪਰੇਸ਼ਾਨ, ਸੋਸ਼ਲ ਮੀਡੀਆ 'ਤੇ ਲਗਾਈ ਮਦਦ ਦੀ ਗੁਹਾਰ, ਜਾਣੋ ਮਾਮਲਾ
NEXT STORY