ਜਲੰਧਰ- ਪੰਜਾਬੀ ਸਿਨੇਮਾ ਦੀ ਆਉਣ ਵਾਲੀ ਅਤੇ ਬਿਹਤਰੀਨ ਫ਼ਿਲਮਾਂ 'ਚ ਅਪਣਾ ਸ਼ੁਮਾਰ ਕਰਵਾ ਰਹੀ ਪੰਜਾਬੀ ਫ਼ਿਲਮ 'ਬੀਬੀ ਰਜਨੀ' ਦਾ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।ਸਿੱਖ ਇਤਿਹਾਸ ਦੇ ਨਾਲ ਜੁੜੀ 'ਬੀਬੀ ਰਜਨੀ' ਫਿਲਮ ਦੀ ਸਟਾਰਕਾਸਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪੁੱਜੀ। ਇਸ ਮੌਕੇ ਫਿਲਮ ਟੀਮ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ।

ਉੱਥੇ ਹੀ ਸਟਾਰ ਕਾਸਟ ਨੇ ਕਿਹਾ ਕਿ ਸਾਡੀ ਸਿੱਖ ਇਤਿਹਾਸ ਦੇ ਨਾਲ ਜੁੜੀ 'ਬੀਬੀ ਰਜਨੀ' ਫਿਲਮ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਪੁੱਜੇ ਹਾਂ। ਉਹਨਾਂ ਕਿਹਾ ਕਿ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੀ ਆਉਣ ਵਾਲੀ ਪੀੜੀ ਨੂੰ ਆਪਣੇ ਸਿੱਖ ਇਤਿਹਾਸ ਦੇ ਨਾਲ ਜੋੜੀਏ ਤਾਂ ਕਿ ਉਹਨਾਂ ਨੂੰ ਆਪਣੇ ਇਤਿਹਾਸ ਦੇ ਬਾਰੇ ਪਤਾ ਲੱਗ ਸਕੇ। ਸਟਾਰਕਾਸਟ ਨੇ ਕਿਹਾ ਕਿ ਅਸੀਂ ਆਪਣਾ ਫਰਜ਼ ਪੂਰਾ ਕੀਤਾ ਹੈ ਬੜੇ ਹੀ ਪ੍ਰੇਮ ਤੇ ਸਤਿਕਾਰ ਭਾਵਨਾ ਦੇ ਨਾਲ ਇਹ ਫਿਲਮ ਸਾਰੀ ਟੀਮ ਵੱਲੋਂ ਤਿਆਰ ਕੀਤੀ ਗਈ ਹੈ।

ਦੱਸ ਦਈਏ ਕਿ ਆਗਾਮੀ 30 ਅਗਸਤ ਨੂੰ ਵਰਲਡ-ਵਾਈਡ ਰਿਲੀਜ਼ ਕੀਤੀ ਜਾ ਰਹੀ ਇਸ ਮਾਣਮੱਤੀ ਫ਼ਿਲਮ 'ਚ ਅਦਾਕਾਰਾ ਰੂਪੀ ਗਿੱਲ ਵੱਲੋਂ ਲੀਡ ਅਤੇ ਟਾਈਟਲ ਭੂਮਿਕਾ ਨਿਭਾਈ ਗਈ ਹੈ, ਜੋ ਇਸ ਇਤਿਹਾਸਕ ਫ਼ਿਲਮ ਦੁਆਰਾ ਪਹਿਲੀ ਵਾਰ ਆਫ-ਬੀਟ ਸਿਨੇਮਾ 'ਚ ਅਪਣੀ ਸ਼ਾਨਦਾਰ ਅਤੇ ਪ੍ਰਭਾਵੀ ਉਪ-ਸਥਿਤੀ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾਉਣ ਜਾ ਰਹੀ ਹੈ,

ਜਦਕਿ ਇਸ ਤੋਂ ਪਹਿਲਾਂ ਇਹ ਹੋਣਹਾਰ ਅਦਾਕਾਰਾ ਜ਼ਿਆਦਾਤਰ ਕਮਰਸ਼ਿਅਲ ਅਤੇ ਕਾਮੇਡੀ ਮਸਾਲਾ ਫ਼ਿਲਮਾਂ ਦਾ ਹਿੱਸਾ ਰਹੀ ਹੈ, ਜਿਸ ਦੀਆਂ ਹਾਲ ਹੀ 'ਚ ਸਾਹਮਣੇ ਆਈਆਂ ਫ਼ਿਲਮਾਂ 'ਚ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਸਟਾਰਰ 'ਜੱਟ ਨੂੰ ਚੁੜੈਲ ਟੱਕਰੀ' ਵੀ ਸ਼ਾਮਲ ਰਹੀ ਹੈ, ਜੋ ਟਿਕਟ ਖਿੜਕੀ 'ਤੇ ਕਾਫ਼ੀ ਕਾਰੋਬਾਰ ਕਰਨ 'ਚ ਵੀ ਸਫ਼ਲ ਰਹੀ ਹੈ।

ਕਿਸਮਤ ਆਪਣੀ ਜਗ੍ਹਾ ਪਰ ਮਿਹਨਤ, ਟੈਲੇਂਟ ਬਿਨਾਂ ਕੁਝ ਨਹੀਂ : ਦਿਵਿਆ ਖੋਸਲਾ
NEXT STORY