ਐਂਟਰਟੇਨਮੈਂਟ ਡੈਸਕ - ਮਸ਼ਹੂਰ ਕਾਮੇਡੀਅਨ ਅਤੇ ਹੋਸਟ ਭਾਰਤੀ ਸਿੰਘ ਆਪਣੀ ਦੂਜੀ ਪ੍ਰੈਗਨੈਂਸੀ ਨੂੰ ਲੈ ਕੇ ਚਰਚਾ ਵਿੱਚ ਹੈ। ਭਾਰਤੀ ਨੇ ਆਪਣੇ ਨਵੇਂ ਯੂਟਿਊਬ ਵਲੌਗ ਰਾਹੀਂ ਪ੍ਰੈਗਨੈਂਸੀ ਦੌਰਾਨ ਆ ਰਹੀਆਂ ਪਰੇਸ਼ਾਨੀਆਂ ਬਾਰੇ ਦੱਸਿਆ। ਭਾਰਤੀ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੀ ਦੂਜੀ ਪ੍ਰੈਗਨੈਂਸੀ ਦੌਰਾਨ ਸ਼ੂਗਰ (Diabetes) ਵਧ ਰਹੀ ਹੈ, ਜੋ ਉਨ੍ਹਾਂ ਲਈ ਮੁਸੀਬਤ ਦਾ ਕਾਰਨ ਬਣ ਗਈ ਹੈ। ਸਥਿਤੀ ਨੂੰ ਦੇਖਦੇ ਹੋਏ ਡਾਕਟਰ ਨੇ ਭਾਰਤੀ ਨੂੰ ਡਾਂਟ ਵੀ ਲਗਾਈ ਹੈ ਅਤੇ ਪ੍ਰੈਗਨੈਂਸੀ ਦੌਰਾਨ ਸਖ਼ਤ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ: ਪਾਕਿ ਗਈ ਪੰਜਾਬੀ ਔਰਤ ਨੇ ਨਾਂ ਬਦਲ ਕੇ ਕਰਵਾਇਆ ਨਿਕਾਹ, ਕਪੂਰਥਲਾ ਦੀ ਰਹਿਣ ਵਾਲੀ ਹੈ ਸਰਬਜੀਤ ਕੌਰ
ਸ਼ੂਗਰ ਕਾਰਨ ਮਾਂ ਅਤੇ ਬੱਚੇ ਲਈ ਖ਼ਤਰਾ
ਡਾਕਟਰਾਂ ਦਾ ਕਹਿਣਾ ਹੈ ਕਿ ਵਧਦਾ ਸ਼ੂਗਰ ਲੈਵਲ ਮਾਂ ਅਤੇ ਬੱਚੇ—ਦੋਵਾਂ ਲਈ ਜੋਖਮ ਪੈਦਾ ਕਰ ਸਕਦਾ ਹੈ। ਇਸ ਲਈ, ਡਾਕਟਰਾਂ ਨੇ ਭਾਰਤੀ ਨੂੰ ਆਪਣੀ ਖੁਰਾਕ (ਡਾਈਟ), ਜੀਵਨ ਸ਼ੈਲੀ (ਲਾਈਫਸਟਾਈਲ), ਅਤੇ ਸਿਹਤ 'ਤੇ ਖਾਸ ਧਿਆਨ ਦੇਣ ਲਈ ਕਿਹਾ ਹੈ। ਭਾਰਤੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬਿਨਾਂ ਕੁਝ 'ਇੱਧਰ-ਉੱਧਰ ਦਾ ਖਾਧੇ' ਹੀ ਇਹ ਬੀਮਾਰੀ ਹੋ ਗਈ ਹੈ। ਇਸ ਵਧ ਰਹੀ ਬੀਮਾਰੀ ਕਾਰਨ ਡਾਕਟਰ ਅਤੇ ਭਾਰਤੀ ਦੋਵੇਂ ਹੀ ਪ੍ਰੇਸ਼ਾਨ ਹਨ। ਸ਼ੂਗਰ ਵਧਣ ਦੀ ਚਿੰਤਾ ਕਾਰਨ ਭਾਰਤੀ ਆਪਣੇ ਦੂਜੇ ਬੱਚੇ ਨੂੰ ਲੈ ਕੇ ਕਾਫ਼ੀ ਚਿੰਤਤ ਅਤੇ ਸੁਚੇਤ ਦਿਖਾਈ ਦੇ ਰਹੀ ਹੈ। ਭਾਰਤੀ ਨੇ ਇਹ ਵੀ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਹ ਗੱਲ ਆਪਣੇ ਪਤੀ ਹਰਸ਼ ਲਿੰਬਾਚੀਆ ਨੂੰ ਦੱਸੀ, ਤਾਂ ਉਨ੍ਹਾਂ ਨੇ ਹੌਂਸਲਾ ਦਿੰਦਿਆਂ ਕਿਹਾ ਕਿ "ਸਭ ਠੀਕ ਹੋ ਜਾਵੇਗਾ"। ਵਰਕਫਰੰਟ ਦੀ ਗੱਲ ਕਰੀਏ ਤਾਂ, ਭਾਰਤੀ ਸਿੰਘ ਅੱਗੇ 'ਲਾਫਟਰ ਸ਼ੈਫਜ਼ 3' (Laughter Chefs 3) ਵਿੱਚ ਨਜ਼ਰ ਆਵੇਗੀ।
ਇਹ ਵੀ ਪੜ੍ਹੋ: Marriage Anniversary 'ਤੇ ਮਿਲੀ Good News ; ਰਾਜਕੁਮਾਰ ਰਾਓ ਤੇ ਪੱਤਰਲੇਖਾ ਦੇ ਘਰ ਗੂੰਜੀਆਂ ਕਿਲਕਾਰੀਆਂ
Marriage Anniversary 'ਤੇ ਮਿਲੀ Good News ; ਰਾਜਕੁਮਾਰ ਰਾਓ ਤੇ ਪੱਤਰਲੇਖਾ ਦੇ ਘਰ ਗੂੰਜੀਆਂ ਕਿਲਕਾਰੀਆਂ
NEXT STORY