ਮੁੰਬਈ- ਬਾਲੀਵੁੱਡ ਦੀ 'ਡ੍ਰੀਮ ਗਰਲ' ਹੇਮਾ ਮਾਲਿਨੀ ਦੇ ਕਈ ਕਿੱਸੇ ਮਸ਼ਹੂਰ ਹਨ ਪਰ ਉਨ੍ਹਾਂ ਦੀ ਫ਼ਿਲਮ 'ਰਾਜਪੂਤ' ਦੇ ਹੋਲੀ ਗਾਣੇ ਨਾਲ ਜੁੜੀ ਇਕ ਬਹੁਤ ਹੀ ਦਿਲਚਸਪ ਕਹਾਣੀ ਸਾਹਮਣੇ ਆਈ ਹੈ। ਸੂਤਰਾਂ ਅਨੁਸਾਰ, ਇਸ ਫ਼ਿਲਮ ਦਾ ਮਸ਼ਹੂਰ ਗਾਣਾ 'ਭਾਗੀ ਰੇ ਭਾਗੀ ਬ੍ਰਿਜਬਾਲਾ' ਅੱਜ ਵੀ ਹੋਲੀ ਦੀਆਂ ਪਲੇਲਿਸਟਾਂ ਦਾ ਅਹਿਮ ਹਿੱਸਾ ਹੈ ਪਰ ਇਸ ਦੀ ਸ਼ੂਟਿੰਗ ਦੌਰਾਨ ਹੇਮਾ ਮਾਲਿਨੀ 8 ਮਹੀਨੇ ਦੀ ਗਰਭਵਤੀ ਸੀ,।
ਜਦੋਂ ਇਸ ਗਾਣੇ ਦੀ ਸ਼ੂਟਿੰਗ ਹੋ ਰਹੀ ਸੀ, ਉਦੋਂ ਹੇਮਾ ਮਾਲਿਨੀ ਆਪਣੀ ਪਹਿਲੀ ਬੇਟੀ ਈਸ਼ਾ ਦਿਓਲ ਨੂੰ ਜਨਮ ਦੇਣ ਵਾਲੀ ਸੀ। ਕਰੀਬ 8 ਮਹੀਨੇ ਦੀ ਪ੍ਰੈਗਨੈਂਸੀ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਕੰਮ ਨਾਲ ਕੋਈ ਸਮਝੌਤਾ ਨਹੀਂ ਕੀਤਾ ਅਤੇ ਧਰਮਿੰਦਰ ਨਾਲ ਇਸ ਗਾਣੇ ਦੀ ਸ਼ੂਟਿੰਗ ਪੂਰੀ ਕੀਤੀ,। ਸ਼ੂਟਿੰਗ ਦੇ ਦੌਰਾਨ ਉਨ੍ਹਾਂ ਨੇ ਇਕ ਖ਼ਾਸ ਤਰ੍ਹਾਂ ਦੀ ਕਾਸਟਿਊਮ ਪਹਿਨੀ ਸੀ ਤਾਂ ਜੋ ਸਕ੍ਰੀਨ 'ਤੇ ਉਨ੍ਹਾਂ ਦਾ 'ਬੇਬੀ ਬੰਪ' ਨਜ਼ਰ ਨਾ ਆਵੇ,।
ਹੋਲੀ ਦੇ ਗਾਣਿਆਂ 'ਚ ਰੰਗ, ਭੀੜ ਅਤੇ ਡਾਂਸ ਮੂਵਜ਼ ਦੀ ਭਰਪੂਰ ਵਰਤੋਂ ਹੁੰਦੀ ਹੈ, ਜਿਸ ਕਾਰਨ ਅਜਿਹੇ ਮਾਹੌਲ 'ਚ ਸ਼ੂਟਿੰਗ ਕਰਨਾ ਕਿਸੇ ਵੀ ਅਦਾਕਾਰਾ ਲਈ ਚੁਣੌਤੀਪੂਰਨ ਹੋ ਸਕਦਾ ਹੈ ਪਰ ਹੇਮਾ ਮਾਲਿਨੀ ਨੇ ਪੂਰੀ ਊਰਜਾ ਅਤੇ ਪ੍ਰੋਫੈਸ਼ਨਲਿਜ਼ਮ ਨਾਲ ਇਸ ਸੀਨ ਨੂੰ ਫ਼ਿਲਮਾਇਆ। ਉਨ੍ਹਾਂ ਦੀ ਪਰਫਾਰਮੈਂਸ ਇੰਨੀ ਸਹਿਜ ਸੀ ਕਿ ਦਰਸ਼ਕਾਂ ਨੂੰ ਅੰਦਾਜ਼ਾ ਤੱਕ ਨਹੀਂ ਹੋਇਆ ਕਿ ਉਹ ਉਸ ਸਮੇਂ ਗਰਭਵਤੀ ਸੀ।
ਦੱਸਣਯੋਗ ਹੈ ਕਿ ਬਾਅਦ 'ਚ ਸਾਲ 1981 'ਚ ਉਨ੍ਹਾਂ ਨੇ ਬੇਟੀ ਈਸ਼ਾ ਦਿਓਲ ਨੂੰ ਜਨਮ ਦਿੱਤਾ। ਅੱਜ ਵੀ ਜਦੋਂ ਹੋਲੀ ਦੇ ਮੌਕੇ 'ਤੇ ਇਹ ਗਾਣਾ ਵੱਜਦਾ ਹੈ, ਤਾਂ ਇਹ ਨਾ ਸਿਰਫ਼ ਇੱਕ ਫ਼ਿਲਮੀ ਗਾਣਾ ਹੈ, ਸਗੋਂ ਅਦਾਕਾਰਾ ਦੇ ਸਮਰਪਣ ਅਤੇ ਹਿੰਮਤ ਦੀ ਕਹਾਣੀ ਵਜੋਂ ਵੀ ਯਾਦ ਕੀਤਾ ਜਾਂਦਾ ਹੈ।
ਦੁਬਈ ਏਅਰਪੋਰਟ 'ਤੇ ਫਸੀ ਸੋਨਲ ਚੌਹਾਨ, ਈਰਾਨ-ਇਜ਼ਰਾਈਲ ਜੰਗ ਵਿਚਾਲੇ PM ਮੋਦੀ ਨੂੰ ਕੀਤੀ ਮਦਦ ਦੀ ਅਪੀਲ
NEXT STORY