ਮੁੰਬਈ (ਏਜੰਸੀ)- ਸ਼ੂਟਰ ਫਿਲਮ ਅਭਿਨੇਤਾ ਟਾਈਗਰ ਸ਼ਰਾਫ ਨੂੰ ਕਤਲ ਕਰਨ ਲਈ ਆਏ ਸਨ। ਉਨ੍ਹਾਂ ਨੂੰ ਰਾਜਸਥਾਨ ਦੇ ਕੋਟਾ ’ਚ ਸੋਮਵਾਰ ਗ੍ਰਿਫਤਾਰ ਕਰ ਲਿਆ ਗਿਆ। ਮੁੰਬਈ ਪੁਲਸ ਦੇ ਡੀ. ਸੀ. ਪੀ. ਨੇ ਦੱਸਿਆ ਕਿ ਜਿਸ ਤਰੀਕੇ ਨਾਲ ਗੋਲੀਆਂ ਚਲਾਈਆਂ ਗਈਆਂ, ਉਸ ਤੋਂ ਪਤਾ ਲੱਗਦਾ ਹੈ ਕਿ ਉਹ ਕਤਲ ਦੀ ਯੋਜਨਾ ਬਣਾ ਕੇ ਆਏ ਸਨ।
ਇਹ ਵੀ ਪੜ੍ਹੋ: ਬਾਲੀਵੁੱਡ ’ਤੇ ਅੰਡਰਵਰਲਡ ਦਾ ਖ਼ੌਫ਼ : ਗੁਲਸ਼ਨ ਕੁਮਾਰ ਤੋਂ ਟਾਈਗਰ ਸ਼ਰਾਫ ਤੱਕ, ਗੋਲੀਆਂ ਨਾਲ ਦਹਿਲਦੀ ਰਹੀ ਇੰਡਸਟਰੀ
ਉਨ੍ਹਾਂ ਦੱਸਿਆ ਕਿ ਟਾਈਗਰ ਦੀ ਕਾਰ ’ਤੇ ਗੋਲੀ ਚਲਾਉਣ ਵਾਲੇ ਹਮਲਾਵਰਾਂ ਨੂੰ ਘਟਨਾ ਤੋਂ 15 ਘੰਟਿਆਂ ਅੰਦਰ ਕੋਟਾ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕਰ ਲਿਆ ਗਿਆ। ਟਾਈਗਰ ’ਤੇ ਐਤਵਾਰ ਰਾਤ 7 ਵਜੇ ਹਮਲਾ ਹੋਇਆ ਸੀ। ਮੁਲਜ਼ਮ ਜੈਪੁਰ ਤੇ ਦਿੱਲੀ ਰਾਹੀਂ ਨੇਪਾਲ ਭੱਜਣ ਦੀ ਤਿਆਰੀ ਕਰ ਰਹੇ ਸਨ। ਮੁੰਬਈ ਪੁਲਸ ਤੋਂ ਜਾਣਕਾਰੀ ਮਿਲਣ ਤੋਂ ਬਾਅਦ ਕੋਟਾ ਪੁਲਸ ਨੇ ਉਨ੍ਹਾਂ ਨੂੰ ਸਵੇਰੇ 10:30 ਵਜੇ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ: ਗੁਰਦਾਸ ਮਾਨ ਦਾ ਅੰਮ੍ਰਿਤਸਰ ਸ਼ੋਅ ਕੈਂਸਲ ! ਝੋਟਾ ਦੇ ਕਤਲ ਤੇ ਪੰਜਾਬ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਲਿਆ ਫੈਸਲਾ
ਕੋਟਾ ਦੇ ਪੁਲਸ ਸੁਪਰਡੈਂਟ ਤੇਜਸਵਿਨੀ ਗੌਤਮ ਅਨੁਸਾਰ ਤਿੰਨੋਂ ਹਮਲਾਵਰ ਪੁਣੇ-ਜੈਪੁਰ ਐਕਸਪ੍ਰੈੱਸ ਟ੍ਰੇਨ ਰਾਹੀਂ ਜੈਪੁਰ ਜਾ ਰਹੇ ਸਨ। ਉਨ੍ਹਾਂ ਨੂੰ ਜਨਰਲ ਕੋਚ ’ਚ ਹਿਰਾਸਤ ’ਚ ਲਿਆ ਗਿਆ। ਉਨ੍ਹਾਂ ਤੋਂ ਕੋਈ ਹਥਿਆਰ ਬਰਾਮਦ ਨਹੀਂ ਹੋਇਆ। ਲਾਰੈਂਸ ਗੈਂਗ ਦੇ ਅਨਿਲ ਪੰਡਿਤ ਨੇ ਹਮਲੇ ਦਾ ਕਾਂਟ੍ਰੈਕਟ ਦਿੱਤਾ ਸੀ। ਅਨਿਲ ਨੇ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਇਕ ਵੀਡੀਓ ਜਾਰੀ ਕੀਤਾ ਸੀ।
ਇਹ ਵੀ ਪੜ੍ਹੋ: ਪਰਵਿੰਦਰ ਝੋਟੇ ਨੂੰ ਇਨਸਾਫ਼ ਲਈ ਲਾਏ ਧਰਨੇ 'ਚ ਪੁੱਜੇ ਰਣਜੀਤ ਬਾਵਾ, ਕਿਹਾ- 'ਇਹ ਸਾਡੀਆਂ ਨਸਲਾਂ ਦੀ ਲੜਾਈ ਹੈ'
ਮੁੰਬਈ ਪੁਲਸ ਦੇ ਸੂਤਰਾਂ ਅਨੁਸਾਰ ਮੁਲਜ਼ਮ ਲੱਗਭਗ 10 ਦਿਨਾਂ ਤੋਂ ਟਾਈਗਰ ਸ਼ਰਾਫ ਦੀ ਨਿਗਰਾਨੀ ਕਰ ਰਹੇ ਸਨ। ਉਨ੍ਹਾਂ ਉਸ ਦੇ ਘਰ ਤੇ ਜਿੰਮ ਦੀ ਰੇਕੀ ਵੀ ਕੀਤੀ ਸੀ। ਫਾਇਰਿੰਗ ਤੋਂ ਪਹਿਲਾਂ ਉਨ੍ਹਾਂ ਇਲਾਕੇ ਦੀ ਪੜਚੋਲ ਕਰਨ ਲਈ 45 ਮਿੰਟ ਬਿਤਾਏ।
ਇਹ ਵੀ ਪੜ੍ਹੋ: 'ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦੈ'; ਦਿਲਜੀਤ ਦੋਸਾਂਝ ਨੇ ਪਰਵਿੰਦਰ ਝੋਟੇ ਦੇ ਹੱਕ 'ਚ ਪਾਈ ਪੋਸਟ
2 ਸ਼ੱਕੀ ਹਰਿਆਣਾ ਦੇ, ਇਕ ਬਿਹਾਰ ਦਾ
ਰਾਜਸਥਾਨ ਪੁਲਸ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ 3 ਸ਼ੱਕੀਆਂ ’ਚੋਂ 2 ਹਰਿਆਣਾ ਦੇ ਤੇ ਇਕ ਬਿਹਾਰ ਦਾ ਹੈ। ਇਨ੍ਹਾਂ ’ਚ ਸੋਨੀਪਤ ਦਾ ਰੇਹਾਨ ਅਤੇ ਬੇਗੂਸਰਾਏ, ਬਿਹਾਰ ਦਾ ਰਿਤਿਕ ਕੁਮਾਰ ਉਰਫ਼ ਰੋਸ਼ਨ ਸ਼ਾਮਲ ਹਨ। ਪਹਿਲਾਂ ਇਹ ਰਿਪੋਰਟ ਕੀਤੀ ਗਈ ਸੀ ਕਿ ਤੀਜਾ ਮੁਲਜ਼ਮ ਨਾਬਾਲਗ ਸੀ, ਪਰ ਪੁਲਸ ਨੇ ਇਸ ਤੋਂ ਇਨਕਾਰ ਕੀਤਾ ਹੈ। ਪੁਲਸ ਹੁਣ ਹਮਲੇ ਦੀ ਸਾਜ਼ਿਸ਼ ਤੇ ਇਸ ’ਚ ਸ਼ਾਮਲ ਹੋਰ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਇਹ ਵੀ ਪੜ੍ਹੋ: ਟਾਈਗਰ ਸ਼ਰਾਫ ਦੀ ਕਾਰ 'ਤੇ ਹੋਈ ਫਾਇਰਿੰਗ ਦੀ ਵੀਡੀਓ ਆਈ ਸਾਹਮਣੇ, ਵੇਖੋ ਕਿਵੇਂ ਤਾੜ-ਤਾੜ ਚੱਲੀਆਂ ਗੋਲੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬਾਲੀਵੁੱਡ ’ਤੇ ਅੰਡਰਵਰਲਡ ਦਾ ਖ਼ੌਫ਼ : ਗੁਲਸ਼ਨ ਕੁਮਾਰ ਤੋਂ ਟਾਈਗਰ ਸ਼ਰਾਫ ਤੱਕ, ਗੋਲੀਆਂ ਨਾਲ ਦਹਿਲਦੀ ਰਹੀ ਇੰਡਸਟਰੀ
NEXT STORY