ਐਂਟਰਟੇਨਮੈਂਟ ਡੈਸਕ - ਪੰਜਾਬੀ ਗਾਇਕ ਰਣਜੀਤ ਬਾਵਾ ਨੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ, ਜਿਸ ਦੀ ਪਿਛਲੇ ਹਫ਼ਤੇ ਪੰਜਾਬ ਦੇ ਮਾਨਸਾ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਨੂੰ ਇਨਸਾਫ਼ ਦਿਵਾਉਣ ਲਈ ਮਾਨਸਾ ਵਿਖੇ ਲਾਏ ਗਏ ਧਰਨੇ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪਰਵਿੰਦਰ ਦੇ ਪਿਤਾ ਨਾਲ ਦੁੱਖ ਵੀ ਵੰਡਾਇਆ।
ਇਹ ਵੀ ਪੜ੍ਹੋ: 'ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦੈ'; ਦਿਲਜੀਤ ਦੋਸਾਂਝ ਨੇ ਪਰਵਿੰਦਰ ਝੋਟੇ ਦੇ ਹੱਕ 'ਚ ਪਾਈ ਪੋਸਟ
ਧਰਨੇ 'ਚ ਬੋਲਦਿਆਂ ਗਾਇਕ ਨੇ ਕਿਹਾ, 'ਮੈਂ ਇਕ ਕਲਾਕਾਰ ਹਾਂ, ਅਤੇ ਮੈਂ ਇੱਥੇ ਕਿਸੇ ਦਿ ਕਹਿਣ 'ਤੇ ਨਹੀਂ ਆਇਆ। ਮੈਂ ਇੱਥੇ ਸਿਰਫ ਇਸ ਲਈ ਆਇਆ ਹਾਂ, ਕਿਉਂਕਿ ਇਹ ਸਾਡੀਆਂ ਨਸਲਾਂ ਦੀ ਲੜਾਈ ਹੈ। ਜਦੋਂ ਕਿਸਾਨੀ ਅੰਦੋਲਨ ਲਈ ਅਸੀਂ ਸਾਰੇ ਇਕੱਠੇ ਹੋਏ ਸੀ ਤਾਂ ਉਹ ਸਾਰੇ ਪੰਜਾਬੀਆਂ ਦੀ ਲੜਾਈ ਸੀ। ਉਹ ਜੰਗ ਵੀ ਅਸੀਂ ਬੈਠ ਕੇ ਜਿੱਤੀ। ਉਹ ਸਾਡੀ ਫਸਲਾਂ ਦੀ ਲੜਾਈ ਸੀ ਇਹ ਸਾਡੀਆਂ ਨਸਲਾਂ ਦੀ ਲੜਾਈ ਹੈ।'
ਇਹ ਵੀ ਪੜ੍ਹੋ: "ਤੇਰੇ ਘਰ 'ਚ ਕੁੱਤਾ ਤੱਕ ਨਹੀਂ ਛੱਡਾਂਗੇ..!", ਸਲਮਾਨ ਖ਼ਾਨ ਨੂੰ ਦਿੱਤੀ ਖੁੱਲ੍ਹੀ ਚੁਣੌਤੀ
ਦੱਸ ਦੇਈਏ ਕਿ ਕੈਮਿਸਟ ਦੀਆਂ ਦੁਕਾਨਾਂ 'ਤੇ ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਵਿਕਰੀ ਵਿਰੁੱਧ ਆਵਾਜ਼ ਉਠਾਉਣ ਲਈ ਜਾਣੇ ਜਾਂਦੇ ਝੋਟਾ ਨੂੰ 13 ਅਕਤੂਬਰ ਨੂੰ ਮਾਨਸਾ ਦੇ ਇੱਕ ਭੀੜ-ਭੜੱਕੇ ਵਾਲੇ ਬਾਜ਼ਾਰ ਵਿੱਚ, ਇੱਕ ਮੈਡੀਕਲ ਸਟੋਰ ਦੇ ਅੰਦਰ ਦਿਨ-ਦਿਹਾੜੇ ਗੋਲੀ ਮਾਰ ਦਿੱਤੀ ਗਈ ਸੀ। ਦੁਕਾਨ ਦੇ ਮਾਲਕ, ਅਸ਼ਵਨੀ ਕੁਮਾਰ ਨੇ ਝੋਟਾ 'ਤੇ ਗੋਲੀਆਂ ਚਲਾਈਆਂ, ਜਦੋਂ ਝੋਟਾ ਨੇ ਉਸ ਤੋਂ ਇੱਕ ਬਜ਼ੁਰਗ ਵਿਅਕਤੀ ਨੂੰ ਨਸ਼ੀਲੇ ਪਦਾਰਥ ਵੇਚਣ ਬਾਰੇ ਸਵਾਲ ਪੁੱਛਿਆ ਸੀ। ਦੋਸ਼ੀ ਨੂੰ ਰਾਜਸਥਾਨ ਦੇ ਸਾਲਾਸਰ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਝੋਟਾ ਫੇਸਬੁੱਕ 'ਤੇ ਲਾਈਵ ਸੀ।
ਇਹ ਵੀ ਪੜ੍ਹੋ: ਟਾਈਗਰ ਸ਼ਰਾਫ ਦੀ ਕਾਰ 'ਤੇ ਹੋਈ ਫਾਇਰਿੰਗ ਦੀ ਵੀਡੀਓ ਆਈ ਸਾਹਮਣੇ, ਵੇਖੋ ਕਿਵੇਂ ਤਾੜ-ਤਾੜ ਚੱਲੀਆਂ ਗੋਲੀਆਂ
ਝੋਟਾ ਦੇ ਕਤਲ ਦੇ ਛੇ ਦਿਨ ਬਾਅਦ ਵੀ ਉਸ ਦਾ ਪੋਸਟਮਾਰਟਮ ਅਤੇ ਅੰਤਿਮ ਸੰਸਕਾਰ ਨਹੀਂ ਹੋ ਸਕਿਆ ਹੈ, ਕਿਉਂਕਿ ਉਸ ਦੇ ਪਰਿਵਾਰਕ ਮੈਂਬਰ ਅਤੇ ਸਮਰਥਕ ਮਾਨਸਾ ਵਿੱਚ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੇ ਇਨਸਾਫ਼ ਮਿਲਣ ਤੱਕ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਕੁਆਰੀ ਮਾਂ ਬਣਨਾ ਚਾਹੁੰਦੀ ਹੈ ਮਸ਼ਹੂਰ ਅਦਾਕਾਰਾ, ਕਿਹਾ- 'ਮੈਂ ਕਿਸੇ 'ਤੇ ਭਰੋਸਾ ਨਹੀਂ ਕਰ ਸਕਦੀ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦੁਸਹਿਰੇ ਮੌਕੇ ਖੰਨਾ ਆ ਰਹੇ ਬੱਬੂ ਮਾਨ ਵਿਰੁੱਧ ਪੰਡਿਤ ਰਾਓ ਨੇ ਖੋਲ੍ਹਿਆ ਮੋਰਚਾ, SSP ਨੂੰ ਸੌਂਪੀ ਸ਼ਿਕਾਇਤ
NEXT STORY