ਚੰਡੀਗੜ੍ਹ (ਬਿਊਰੋ)– ਬੇਸਬਰੀ ਨਾਲ ਉਡੀਕੀ ਜਾ ਰਹੀ ਫ਼ਿਲਮ ‘ਬੱਬਰ’ ਦਾ ਇਕ ਰੋਮਾਂਚਕ ਸਿੰਗਲ ਟਰੈਕ ਰਿਲੀਜ਼ ਕਰਨ ਤੋਂ ਬਾਅਦ, ਜੋ ਅਜੇ ਵੀ ਯੂਟਿਊਬ ’ਤੇ ਨੰਬਰ 1 ਟ੍ਰੈਂਡਿੰਗ ’ਚ ਹੈ, ਨਿਰਮਾਤਾਵਾਂ ਨੇ ਹੁਣ ਫ਼ਿਲਮ ਦਾ ਇਕ ਹੋਰ ਪਾਵਰ ਪੈਕਡ ਗੀਤ ‘ਟ੍ਰਬਲ ਮੇਕਰ’ ਰਿਲੀਜ਼ ਕੀਤਾ ਹੈ, ਜੋ ਕਿ ਰਿਲੀਜ਼ ਹੁੰਦਿਆਂ ਹੀ ਦਰਸ਼ਕਾਂ ਦੇ ਦਿਲਾਂ ਨੂੰ ਭਾਅ ਗਿਆ ਹੈ। ਇਹ ਗੀਤ ਵੀ ਜਲਦ ਹੀ ਸੋਸ਼ਲ ਸਾਈਟਸ ’ਤੇ ਟ੍ਰੈਂਡਿੰਗ ’ਚ ਆ ਜਾਵੇਗਾ। ਲੋਕ ਅੰਮ੍ਰਿਤ ਮਾਨ ਦੀ ਦਿੱਖ ਦੇ ਦੀਵਾਨੇ ਹੋ ਰਹੇ ਹਨ। ਮਾਨ ਗੀਤਾਂ ’ਚ ਹਮੇਸ਼ਾ ਹੀ ਸਟਾਈਲਿਸ਼ ਤੇ ਐਟੀਟਿਊਡ ਨਾਲ ਭਰਭੂਰ ਰਵੱਈਏ ਨਾਲ ਸਰੋਤਿਆਂ ਨੂੰ ਆਕਰਸ਼ਿਤ ਕਰਦੇ ਰਹੇ ਹਨ।
ਕ੍ਰਿਸਪ, ਪਾਵਰ ਪੈਕਡ, ਰੋਮਾਂਚਕ ਤੇ ਮਨੋਰੰਜਕ ਹੋਣ ਦੇ ਨਾਲ-ਨਾਲ ਆਉਣ ਵਾਲੀ ਪੰਜਾਬੀ ਫ਼ਿਲਮ ‘ਬੱਬਰ’ ਦੇ ਟ੍ਰੇਲਰ ਨੇ ਪੰਜਾਬੀ ਫ਼ਿਲਮ ਪ੍ਰੇਮੀਆਂ ’ਚ ਬਹੁਤ ਉਤਸ਼ਾਹ ਤੇ ਸਸਪੈਂਸ ਪੈਦਾ ਕਰ ਦਿੱਤਾ ਹੈ ਕਿਉਂਕਿ ਇਹ ਟ੍ਰੇਲਰ ਉਮੀਦ ਤੋਂ ਕਿਤੇ ਪਰੇ ਹੈ।
ਇਹ ਖ਼ਬਰ ਵੀ ਪੜ੍ਹੋ : ਪਹਿਲੀ ਵਾਰ ਗੈਰੀ ਸੰਧੂ ਨੇ ਆਪਣੇ ਪੁੱਤਰ ਅਵਤਾਰ ਸੰਧੂ ਦੀ ਵੀਡੀਓ ਕੀਤੀ ਸਾਂਝੀ
ਫ਼ਿਲਮ ’ਚ ਗੋਨਿਆਣਾ ਵਾਲਾ ਜੱਟ ਅੰਮ੍ਰਿਤ ਮਾਨ ਮੁੱਖ ਭੂਮਿਕਾ ’ਚ ਹੈ, ਜੋ ਪਹਿਲਾਂ ਵੀ ਆਪਣੀਆਂ ਫ਼ਿਲਮਾਂ ’ਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰ ਚੁੱਕੇ ਹਨ। ਇਸ ਵਾਰ ਉਹ ਕੁਝ ਅਨੋਖਾ ਲੈ ਕੇ ਆ ਰਹੇ ਹਨ। ਟ੍ਰੇਲਰ ’ਚ ਉਨ੍ਹਾਂ ਦਾ ਕਾਤਲ ਦੇਸੀ ਲੁੱਕ, ਗੈਂਗਸਟਾ ਸਟਾਈਲ ਐਕਸ਼ਨ, ਸ਼ਾਨਦਾਰ ਤਰੀਕੇ ਨਾਲ ਬੋਲੇ ਗਏ ਡਾਇਲਾਗਸ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਹੋਰ ਉਤਸ਼ਾਹਿਤ ਕਰ ਰਹੇ ਹਨ।
ਸਭ ਤੋਂ ਸਫ਼ਲ ਫ਼ਿਲਮ ‘ਵਾਰਨਿੰਗ’ ਦਾ ਨਿਰਦੇਸ਼ਨ ਕਰਨ ਵਾਲੇ ਅਮਰ ਹੁੰਦਲ ਨੇ ਨਾ ਸਿਰਫ਼ ‘ਬੱਬਰ’ ਨੂੰ ਲਿਖਿਆ ਤੇ ਨਿਰਦੇਸ਼ਿਤ ਕੀਤਾ ਹੈ, ਸਗੋਂ ਉਹ ਫ਼ਿਲਮ ’ਚ ਮੁੱਖ ਕਿਰਦਾਰ ਵੀ ਨਿਭਾਉਣਗੇ। ਫ਼ਿਲਮ ’ਚ ਉਨ੍ਹਾਂ ਦੀ ਦਿੱਖ ਨੇ ਦਰਸ਼ਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ।
ਫ਼ਿਲਮ ਦੀ ਮਜ਼ਬੂਤ ਰੀੜ੍ਹ ਦੀ ਹੱਡੀ ਇਸ ਦੇ ਪਾਵਰ ਪੈਕਡ ਤੇ ਵਿਲੱਖਣ ਸਕ੍ਰਿਪਟ ਤੋਂ ਇਲਾਵਾ ਇਸ ਦੇ ਸੰਵਾਦ ਤੇ ਦਮਦਾਰ ਸੰਗੀਤ ਹੋਣ ਜਾ ਰਹੇ ਹਨ। ‘ਟ੍ਰਬਲ ਮੇਕਰ’ ਗੀਤ ਅੰਮ੍ਰਿਤ ਮਾਨ ਦੁਆਰਾ ਗਾਇਆ, ਲਿਖਿਆ ਤੇ ਕੰਪੋਜ਼ ਕੀਤਾ ਗਿਆ ਹੈ ਤੇ ਇਸ ਦਾ ਸੰਗੀਤ ਦੇਸੀ ਕਰਿਊ ਦੁਆਰਾ ਦਿੱਤਾ ਗਿਆ ਹੈ।
ਅਮਰ ਹੁੰਦਲ ਦੁਆਰਾ ਲਿਖੀ ਤੇ ਨਿਰਦੇਸ਼ਿਤ ਫ਼ਿਲਮ ‘ਬੱਬਰ’ ਦਾ ਨਿਰਮਾਣ ਬੰਬ ਬੀਟਸ ਤੇ ਦੇਸੀ ਕਰਿਊ ਦੁਆਰਾ ਕੀਤਾ ਗਿਆ ਹੈ। ਇੰਤਜ਼ਾਰ ਜ਼ਿਆਦਾ ਨਹੀਂ ਕਰਨਾ ਪਵੇਗਾ ਕਿਉਂਕਿ ਇਹ ਫ਼ਿਲਮ 18 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
25 ਸਾਲ ਦੀ ਉਮਰ ’ਚ ਅਜਿਹਾ ਦਿਸਦਾ ਹੈ ‘ਤਾਰੇ ਜ਼ਮੀਨ ਪਰ’ ਵਾਲਾ ਦਰਸ਼ੀਲ ਸਫਾਰੀ
NEXT STORY