ਮੁੰਬਈ (ਏਜੰਸੀ)- ਟੈਲੀਵਿਜ਼ਨ ਅਦਾਕਾਰ ਆਸ਼ੀਸ਼ ਕਪੂਰ, ਜੋ ਪਿਛਲੇ ਮਹੀਨੇ ਦਿੱਲੀ ਵਿੱਚ ਇੱਕ ਹਾਊਸ ਪਾਰਟੀ ਦੌਰਾਨ ਇੱਕ ਔਰਤ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਹੋਏ ਸਨ, ਨੂੰ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਵੱਲੋਂ ਜ਼ਮਾਨਤ ਮਿਲ ਗਈ ਹੈ। ਆਪਣੀ ਜ਼ਮਾਨਤ ਦੇ ਬਾਅਦ, ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਧੰਨਵਾਦੀ ਪੋਸਟ ਸਾਂਝੀ ਕੀਤੀ ਹੈ।

ਆਸ਼ੀਸ਼ ਨੇ ਕਿਹਾ, "ਹਾਲੀਆ ਘਟਨਾ ਤੋਂ ਬਾਅਦ ਮੈਂ ਬਹੁਤ ਰਾਹਤ ਅਤੇ ਧੰਨਵਾਦੀ ਮਹਿਸੂਸ ਕਰ ਰਿਹਾਂ ਹਾਂ। ਮੈਨੂੰ ਕਾਨੂੰਨੀ ਪ੍ਰਣਾਲੀ ਵਿੱਚ ਪੂਰਾ ਵਿਸ਼ਵਾਸ ਹੈ, ਅਤੇ ਇਸ ਨਤੀਜੇ ਨੇ ਉਸ ਵਿਸ਼ਵਾਸ ਨੂੰ ਹੋਰ ਮਜ਼ਬੂਤ ਕੀਤਾ ਹੈ। ਸਾਰੇ ਲੋਕਾਂ ਦੀ ਲਗਨ ਅਤੇ ਮਿਹਨਤ ਨਾਲ ਇਹ ਯਕੀਨੀ ਹੋਇਆ ਕਿ ਨਿਆਂ ਹੋਵੇ ਅਤੇ ਸੱਚਾਈ ਸਾਹਮਣੇ ਆਏ। ਇਹ ਇਸ ਗੱਲ ਦਾ ਸਬੂਤ ਹੈ ਕਿ ਸੱਚਾਈ ਹਮੇਸ਼ਾ ਜਿੱਤਦੀ ਹੈ।' ਇਸ ਦੌਰਾਨ ਆਸ਼ੀਸ਼ ਨੇ ਇਸ ਔਖੇ ਸਮੇਂ ਦੌਰਾਨ ਨਾਲ ਖੜ੍ਹਣ ਵਾਲੇ ਹਰ ਵਿਅਕਤੀ ਦਾ ਧੰਨਵਾਦ ਕਰਦੇ ਹੋਏ ਅੱਗੇ ਕਿਹਾ, "ਮੈਂ ਇਸ ਔਖੇ ਸਮੇਂ ਦੌਰਾਨ ਮੇਰਾ ਸਮਰਥਨ ਕਰਨ ਵਾਲੇ ਹਰ ਵਿਅਕਤੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਅਤੇ ਹਰ ਨਾਗਰਿਕ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਾਲੇ ਇਸ ਸਿਸਟਮ ਲਈ ਵੀ ਧੰਨਵਾਦ ਕਰਦਾ ਹਾਂ।"
ਦੱਸ ਦੇਈਏ ਕਿ ਕੋਰਟ ਨੇ 10 ਸਤੰਬਰ ਨੂੰ ਆਸ਼ੀਸ਼ ਕਪੂਰ ਨੂੰ 1 ਲੱਖ ਰੁਪਏ ਦੇ ਬਾਂਡ 'ਤੇ ਜ਼ਮਾਨਤ ਦਿੱਤੀ ਸੀ। ਉਨ੍ਹਾਂ ਨੂੰ 2 ਸਤੰਬਰ ਨੂੰ ਪੂਨੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਇੱਕ ਔਰਤ ਨੇ ਉਨ੍ਹਾਂ 'ਤੇ ਘਰ ਵਿਚ ਪਾਰਟੀ ਦੌਰਾਨ ਬਲਾਤਕਾਰ ਕਰਨ ਦਾ ਦੋਸ਼ ਲਾਇਆ ਸੀ।
ਹੋਮਬਲੇ ਫਿਲਮਜ਼ ਦੀ 'ਕਾਂਤਾਰਾ: ਚੈਪਟਰ 1' ਸਪੈਨਿਸ਼ ਤੇ ਇੰਗਲਿਸ਼ 'ਚ ਕੀਤੀ ਜਾਵੇਗੀ ਡੱਬ
NEXT STORY