ਐਂਟਰਟੇਨਮੈਂਟ ਡੈਸਕ : ਟੈਲੀਵਿਜ਼ਨ ਅਦਾਕਾਰਾ ਨੀਆ ਸ਼ਰਮਾ ਦੀ 'ਬਿੱਗ ਬੌਸ 18' 'ਚ ਐਂਟਰੀ ਨੂੰ ਲੈ ਕੇ ਕਾਫ਼ੀ ਚਰਚਾ ਹੋਈ ਸੀ ਪਰ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਖ਼ਬਰ ਫੈਲ ਗਈ ਕਿ ਨੀਆ ਸ਼ਰਮਾ 'ਬਿੱਗ ਬੌਸ 18' 'ਚ ਨਹੀਂ ਆਵੇਗੀ। ਅਦਾਕਾਰਾ ਨੇ ਸ਼ੋਅ 'ਤੇ ਜਾਣ ਦੀ ਫਰਜ਼ੀ ਮਾਰਕੀਟਿੰਗ ਲਈ ਆਪਣੇ ਪ੍ਰਸ਼ੰਸਕਾਂ ਤੋਂ ਮਾਫੀ ਵੀ ਮੰਗੀ ਪਰ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਕਿ ਇਸ 'ਚ ਉਸ ਦੀ ਕੋਈ ਗਲਤੀ ਨਹੀਂ ਹੈ।
ਚੈਨਲ 'ਤੇ ਲਾਏ ਦੋਸ਼
ਨੀਆ ਸ਼ਰਮਾ ਨੇ ਹਾਲ ਹੀ 'ਚ ਇਕ ਇੰਟਰਵਿਊ 'ਚ ਖੁਲਾਸਾ ਕੀਤਾ ਹੈ ਕਿ ਆਖਿਰੀ ਸਮੇਂ 'ਚ ਅਜਿਹਾ ਕੀ ਹੋਇਆ ਕਿ ਉਸ ਨੂੰ 'ਬਿੱਗ ਬੌਸ 18' ਛੱਡਣਾ ਪਿਆ। ਅਦਾਕਾਰਾ ਨੇ ਦੱਸਿਆ ਕਿ ਇਸ 'ਚ ਉਸ ਦਾ ਕੋਈ ਕਸੂਰ ਨਹੀਂ ਸੀ। ਇਹ ਸਭ ਕਲਰਜ਼ ਚੈਨਲ ਦੀ ਯੋਜਨਾ ਸੀ ਅਤੇ ਉਹ ਇਸ 'ਚ ਕਾਮਯਾਬ ਵੀ ਹੋਏ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੀ ਫ਼ਿਲਮ 'ਪੰਜਾਬ 95' ਨੂੰ ਲੈ ਕੇ ਭਖਿਆ ਵਿਵਾਦ, SGPC ਨੇ ਜਥੇਦਾਰ ਕੋਲ ਚੁੱਕਿਆ ਮਾਮਲਾ
ਚਰਚਾ ਪੈਦਾ ਕਰਨਾ ਸੀ ਮਕਸਦ
ਨੀਆ ਸ਼ਰਮਾ ਨੇ ਦੱਸਿਆ ਕਿ ਉਹ 'ਲਾਫਟਰ ਸ਼ੈੱਫਜ਼ ਇੰਟੀਗ੍ਰੇਸ਼ਨ' ਲਈ ਜਾਣ ਵਾਲੀ ਸੀ ਪਰ ਇਸ ਐਲਾਨ ਦੇ ਕੁਝ ਦਿਨਾਂ ਬਾਅਦ, ਲਾਫਟਰ ਸ਼ੈੱਫ ਸ਼ੋਅ ਰੱਦ ਹੋ ਗਿਆ। ਇਸ ਲਈ ਜੋ ਵੀ ਹੋਇਆ, ਇਹ ਸਿਰਫ਼ ਰੌਲਾ ਪਾਉਣ ਲਈ ਸੀ ਅਤੇ ਮੈਨੂੰ ਲੱਗਦਾ ਹੈ ਕਿ ਚੈਨਲ ਇਸ 'ਚ ਸਫਲ ਰਿਹਾ।
ਇਹ ਖ਼ਬਰ ਵੀ ਪੜ੍ਹੋ - 'ਮੈਨੂੰ ਮੇਰੇ ਪੁੱਤ ਦੇ ਦੋਸਤਾਂ ਤੋਂ ਬਚਾ ਲਵੋ', ਬਲਕੌਰ ਸਿੰਘ ਨੇ ਲਾਈਵ ਹੋ ਕੇ ਦਿੱਤਾ ਵੱਡਾ ਬਿਆਨ
ਲੋਕਾਂ ਨੇ ਸੁਣਾਈਆਂ ਸਨ ਖਰੀਆਂ-ਖਰੀਆਂ
'ਸੁਹਾਗਨ ਚੁੜੈਲ' ਅਦਾਕਾਰਾ ਨੇ ਇਹ ਵੀ ਦੱਸਿਆ ਕਿ ਜਦੋਂ ਉਸ ਨੇ ਸੋਸ਼ਲ ਮੀਡੀਆ 'ਤੇ ਐਲਾਨ ਕੀਤਾ ਕਿ ਉਹ 'ਬਿੱਗ ਬੌਸ' 'ਚ ਨਹੀਂ ਆ ਰਹੀ ਅਤੇ ਇਸ ਲਈ ਮਾਫੀ ਵੀ ਮੰਗੀ ਤਾਂ ਕੁਝ ਲੋਕਾਂ ਨੇ ਉਸ ਨੂੰ ਖਰੀਆਂ-ਖੋਟੀਆਂ ਵੀ ਸੁਣਾਈਆਂ। ਜਦੋਂ ਕਿ ਉਸ ਨੂੰ ਕੁਝ ਲਿਖਣ ਦੀ ਲੋੜ ਵੀ ਨਹੀਂ ਸੀ ਕਿਉਂਕਿ ਇਹ ਸਭ ਕਲਰਜ਼ ਚੈਨਲ ਨੇ ਕੀਤਾ ਸੀ। ਮੈਂ ਕਲਰਸ ਚੈਨਲ ਲਈ ਕੰਮ ਕਰ ਰਹੀ ਹਾਂ ਅਤੇ ਜੇਕਰ ਉਹ ਮੇਰੇ ਨਾਂ 'ਤੇ ਕੁਝ ਕਰ ਰਹੇ ਹਨ ਤਾਂ ਇਸ 'ਚ ਕੁਝ ਵੀ ਗਲਤ ਨਹੀਂ ਹੈ। ਅਦਾਕਾਰਾ ਨੇ ਅੱਗੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਦੇ 14 ਸਾਲ ਇਸ ਇੰਡਸਟਰੀ 'ਚ ਦਿੱਤੇ ਹਨ। 'ਬਿੱਗ ਬੌਸ 18' 'ਚ ਮੇਰੀ ਐਂਟਰੀ ਨੂੰ ਲੈ ਕੇ ਜੋ ਹਾਈਪ ਸੀ, ਮੈਂ ਉਸ ਦੀ ਕਲਪਨਾ ਵੀ ਨਹੀਂ ਕਰ ਸਕਦੀ ਸੀ। 'ਜਮਾਈ ਰਾਜਾ' ਦੀ ਅਦਾਕਾਰਾ ਨੇ ਕਿਹਾ, "ਮੈਨੂੰ ਲੱਗਾ ਕਿ ਮੈਨੂੰ ਅਜੇ ਵੀ ਮਾਫੀ ਮੰਗਣੀ ਚਾਹੀਦੀ ਹੈ, ਇਹ ਕਹਿੰਦੇ ਹੋਏ, ਤੁਹਾਡੇ ਪਿਆਰ ਲਈ ਧੰਨਵਾਦ ਪਰ ਮੈਂ ਸ਼ੋਅ 'ਤੇ ਨਹੀਂ ਜਾ ਰਹੀ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਰਬਜੀਤ ਸਹੋਤਾ ਸਿੰਗਲ ਟਰੈਕ ‘ਯੋਧਾ ਕਾਂਸ਼ੀ ਰਾਮ’ ਨਾਲ ਚਰਚਾ ’ਚ
NEXT STORY