ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਉੱਚਾ ਪਿੰਡ’ ਕੱਲ ਯਾਨੀ 3 ਸਤੰਬਰ ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਤਾਲਾਬੰਦੀ ਤੋਂ ਬਾਅਦ ਨਾ ਸਿਰਫ ਪੰਜਾਬ, ਸਗੋਂ ਵਿਦੇਸ਼ਾਂ ’ਚ ਵੀ ਵੱਡੇ ਪੱਧਰ ’ਤੇ ਰਿਲੀਜ਼ ਕੀਤਾ ਜਾ ਰਿਹਾ ਹੈ।
ਫ਼ਿਲਮ ਵਿਦੇਸ਼ਾਂ ’ਚ ਕਿਹੜੇ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ, ਇਸ ਦੀ ਪੂਰੀ ਲਿਸਟ ਸਾਹਮਣੇ ਆ ਚੁੱਕੀ ਹੈ। ਫ਼ਿਲਮ ਕੈਨੇਡਾ, ਯੂ. ਐੱਸ. ਏ, ਆਸਟਰੇਲੀਆ ਤੇ ਯੂ. ਕੇ. ’ਚ ਰਿਲੀਜ਼ ਹੋਵੇਗੀ। ਹੇਠਾਂ ਸਿਨੇਮਾਘਰਾਂ ਦੀ ਲਿਸਟ ਵਿਸਥਾਰ ਨਾਲ ਦਿੱਤੀ ਗਈ ਹੈ–
ਨੌਰਥ ਅਮੇਰਿਕਾ (ਕੈਨੇਡਾ ਤੇ ਯੂ. ਐੱਸ. ਏ.)
ਆਸਟਰੇਲੀਆ
ਯੂ. ਕੇ.
ਫ਼ਿਲਮ ‘ਉੱਚਾ ਪਿੰਡ’ ਨੂੰ ਨਿਰਦੇਸ਼ਕ ਹਰਜੀਤ ਰਿੱਕੀ ਨੇ ਡਾਇਰੈਕਟ ਕੀਤਾ ਹੈ। ‘ਉੱਚਾ ਪਿੰਡ’ ਅਜੋਕੇ ਪੰਜਾਬੀ ਸਿਨੇਮਾ ਤੋਂ ਹੱਟ ਕੇ ਰੋਮਾਂਟਿਕ ਤੇ ਐਕਸ਼ਨ ਭਰਪੂਰ ਨਿਵੇਕਲੇ ਵਿਸ਼ੇ ਦੀ ਫ਼ਿਲਮ ਹੈ, ਜਿਸ ’ਚ ਪੰਜਾਬੀ ਥਿਏਟਰ ਤੇ ਫ਼ਿਲਮਾਂ ਨਾਲ ਚਿਰਾਂ ਤੋਂ ਜੁੜਿਆ ਅਦਾਕਾਰ ਨਵਦੀਪ ਕਲੇਰ ਤੇ ਚਰਚਿਤ ਖ਼ੂਬਸੂਰਤ ਅਦਾਕਾਰਾ ਪੂਨਮ ਸੂਦ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ਮਲਟੀਸਟਾਰਰ ਇਹ ਫ਼ਿਲਮ ਸਟਾਰ ਕਾਸਟ ਤੇ ਲੋਕੇਸ਼ਨ ਪੱਖੋਂ ਸ਼ੂਟਿੰਗ ਸਮੇਂ ਤੋਂ ਹੀ ਚਰਚਾ ’ਚ ਸੀ। ਨਿਰਦੇਸ਼ਕ ਹਰਜੀਤ ਰਿੱਕੀ ਦੀ ਕਲਾਤਮਿਕ ਸੋਚ ਅਨੁਸਾਰ ਦਰਸ਼ਕਾਂ ਦੇ ਸੁਆਦ ਨੂੰ ਵੇਖਦਿਆਂ ਇਸ ਫ਼ਿਲਮ ਨੂੰ ਹਰ ਪੱਖੋਂ ਸੰਪੂਰਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਇਸ ਫ਼ਿਲਮ ’ਚ ਜਿਥੇ ਰਵਾਇਤੀ ਐਕਸ਼ਨ ਤੇ ਰੋਮਾਂਸ ਹੈ, ਉਥੇ ਮਨੁੱਖਤਾ ਤੇ ਧਰਾਤਲ ਨਾਲ ਜੁੜੀ ਕਹਾਣੀ ਵੀ ਹੈ। ਨਿਊ ਦੀਪ ਐਂਟਰਟੇਨਮੈਂਟ ਤੇ 2 ਆਰ ਪ੍ਰੋਡਕਸ਼ਨ ਵਲੋਂ ਬਣਾਈ ਇਸ ਫ਼ਿਲਮ ’ਚ ਨਵਦੀਪ ਕਲੇਰ, ਪੂਨਮ ਸੂਦ, ਸਰਦਾਰ ਸੋਹੀ, ਹੋਬੀ ਧਾਲੀਵਾਲ, ਆਸ਼ੀਸ਼ ਦੁੱਗਲ, ਮੁਕੁਲ ਦੇਵ, ਲੱਖਾ ਲਹਿਰੀ, ਸੰਜੂ ਸੋਲੰਕੀ, ਸਵਿੰਦਰ ਵਿੱਕੀ, ਦਿਲਾਵਰ ਸਿੱਧੂ ਤੇ ਰਾਹੁਲ ਜੁਗਰਾਲ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ ਤੇ ਸਕ੍ਰੀਨ ਪਲੇਅ ਨਰਿੰਦਰ ਅੰਬਰਸਰੀਆ ਨੇ ਲਿਖਿਆ ਹੈ। ਫ਼ਿਲਮ ਦਾ ਸੰਗੀਤ ਜਾਨੀ ਤੇ ਬੀ ਪਰਾਕ ਨੇ ਤਿਆਰ ਕੀਤਾ ਹੈ। 3 ਸਤੰਬਰ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਦੇ ਨਿਰਮਾਤਾ ਸੰਨੀ ਢਿੱਲੋਂ ਤੇ ਹਰਦੀਪ ਸਿੰਘ ਡਿੰਪੀ ਢਿੱਲੋਂ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸਿਧਾਰਥ ਦੇ ਘਰ ਜਾਂਚ ਲਈ ਪਹੁੰਚੀ ਮੁੰਬਈ ਪੁਲਸ, ਪਰਿਵਾਰ ਨੇ ਮੌਤ ਦੀ ਸਾਜ਼ਿਸ਼ ਨੂੰ ਲੈ ਕੇ ਆਖੀ ਇਹ ਗੱਲ
NEXT STORY