ਮੁੰਬਈ (ਬਿਊਰੋ) - ਫਿਲਮ ‘ਲਵ ਸੈਕਸ ਐਂਡ ਧੋਖਾ-2’ ਇੰਟਰਨੈੱਟ ਦੇ ਦੌਰ ’ਚ ਪਿਆਰ ਤੇ ਰਿਸ਼ਤਿਆਂ ਦੀ ਝਲਕ ਦੇਣ ਜਾ ਰਹੀ ਹੈ, ਜੋ ਇਸ ਦੇ ਨਾਲ-ਨਾਲ ਵਧੀਆ ਮਨੋਰੰਜਨ ਪ੍ਰਦਾਨ ਕਰਨ ਦਾ ਵਾਅਦਾ ਵੀ ਕਰਦੀ ਹੈ।

ਸੋਸ਼ਲ ਮੀਡੀਆ ਸਨਸਨੀ ਉਰਫੀ ਜਾਵੇਦ ਇਸ ਫਿਲਮ ਨਾਲ ਵੱਡੇ ਪਰਦੇ ’ਤੇ ਡੈਬਿਊ ਕਰਦੀ ਨਜ਼ਰ ਆਵੇਗੀ। ਇਸ ਡਿਜੀਟਲ ਦੁਨੀਆ ਦਾ ਹਿੱਸਾ ਹੋਣ ਦੇ ਨਾਤੇ, ਉਰਫ਼ੀ ਫਿਲਮ ਲਈ ਬੈਸਟ ਚੁਆਇਸ ਹੈ।

ਫਿਲਮ ‘ਲਵ ਸੈਕਸ ਔਰ ਧੋਖਾ-2’ ਇਕ ਅਨੋਖੀ ਕਹਾਣੀ ਹੋਵੇਗੀ, ਜੋ ਇੰਟਰਨੈੱਟ ਦੀ ਦੁਨੀਆ ’ਚ ਜਿੱਥੇ ਸੋਸ਼ਲ ਮੀਡੀਆ ਦਾ ਕਾਫੀ ਪ੍ਰਭਾਵ ਹੈ, ਉਥੇ ਪਿਆਰ ਦੀ ਕਹਾਣੀ ਲੈ ਕੇ ਆਵੇਗੀ।

ਫਿਲਮ ਨੂੰ ਏਕਤਾ ਆਰ. ਕਪੂਰ ਤੇ ਸ਼ੋਭਾ ਕਪੂਰ ਪ੍ਰੋਡਿਊਸ ਕਰ ਰਹੀਆਂ ਹਨ, ਜਿਸ ਦਾ ਨਿਰਦੇਸ਼ਨ ਦਿਬਾਕਰ ਬੈਨਰਜੀ ਕਰ ਰਹੇ ਹਨ। ਇਹ ਫਿਲਮ 19 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।

ਨੋਰਾ, ਦਿਵਯੇਂਦੂ ਤੇ ਅਵਿਨਾਸ਼ ਤਿਵਾੜੀ ਦੀ ‘ਮਡਗਾਓਂ ਐਕਸਪ੍ਰੈੱਸ’ ਦਾ ਨਵਾਂ ਗਾਣਾ ‘ਨਾਟ ਫਨੀ’ ਰਿਲੀਜ਼
NEXT STORY