ਚੰਡੀਗੜ੍ਹ : ਜੇਲ ਵਿਚ ਬੰਦ ਕੈਦੀ ਅਕਸਰ ਜੇਲ ਤੋਂ ਭੱਜਣ ਦਾ ਪਲਾਨ ਬਣਾਉਂਦੇ ਹਨ ਪਰ ਇਹ ਜੋੜੀ ਪਲਾਨਿੰਗ ਕਰ ਰਹੀ ਹੈ ਵਾਪਸ ਅੰਦਰ ਜਾਣ ਦੀ। ਜੇਲ ਵਿਚ ਦਾਖਲ ਹੋਣ ਦੀ ਮਿਹਨਤ ਅਤੇ ਰੋਮਾਂਚ ਦਰਸ਼ਕਾਂ ਦੇ ਲਈ ਬਹੁਤ ਸਾਰਾ ਮਨੋਰੰਜਨ ਲੈ ਕੇ ਆਵੇਗਾ। ਪੰਜਾਬੀ ਫਿਲਮ 'ਵਿਸਾਖੀ ਲਿਸਟ' ਦੀ ਕਹਾਣੀ ਵੀ ਬੇਹੱਦ ਵੱਖਰੀ ਹੈ। ਫਿਲਮ ਦਾ ਸੰਗੀਤ ਅੱਜ ਸਟਾਰ ਕਾਸਟ ਦੀ ਮੌਜੂਦਗੀ 'ਚ ਇਥੇ ਰਿਲੀਜ਼ ਕੀਤਾ ਗਿਆ। ਇਸ ਦੇ ਨਾਲ ਗਾਖਲ ਬ੍ਰਦਰਸ ਐਂਟਰਟੇਨਮੈਂਟ ਮਿਊਜ਼ਿਕ ਲੇਬਲ ਵੀ ਲਾਂਚ ਕੀਤਾ ਗਿਆ।
ਅਮੋਲਕ ਸਿੰਘ ਗਾਖਲ ਦੀ ਇਸ ਪੇਸ਼ਕਸ਼ ਦਾ ਨਿਰਮਾਣ ਪਲਵਿੰਦਰ ਸਿੰਘ ਗਾਖਲ, ਗੁਰਵਿੰਦਰ ਸਿੰਘ ਗਾਖਲ ਤੇ ਇਕਬਾਲ ਸਿੰਘ ਗਾਖਲ ਨੇ ਕੀਤਾ ਹੈ। ਲੀਡ ਰੋਲ ਵਿਚ ਜਿੰਮੀ ਸ਼ੇਰਗਿੱਲ ਦੇ ਨਾਲ-ਨਾਲ ਫਿਲਮ ਵਿਚ ਆਪਣਾ ਡੇਬਿਉ ਕਰ ਰਹੇ ਹਨ ਸੁਨੀਲ ਗਰੋਵਰ ਤੇ ਨਾਲ ਹੀ ਨਜ਼ਰ ਆਉਣਗੇ ਸ਼ਰੁਤੀ ਸੋਢੀ, ਜਸਵਿੰਦਰ ਭੱਲਾ, ਬੀਨੂ ਢਿੱਲੋਂ, ਰਾਣਾ ਰਣਬੀਰ, ਨਿਸ਼ਾ ਬਾਨੋ ਅਤੇ ਕਰਮਜੀਤ ਅਨਮੋਲ।
ਇਸ ਮੌਕੇ ਜਿੰਮੀ, ਸੁਨੀਲ, ਸ਼ਰੁਤੀ, ਨਿਰਦੇਸ਼ਕ ਸਮੀਪ ਕੰਗ ਅਤੇ ਸੰਗੀਤ ਨਿਰਦੇਸ਼ਕ ਜੈਦੇਵ ਕੁਮਾਰ ਮੀਡੀਆ ਨਾਲ ਮੁਖਾਤਿਬ ਹੋਏ ਅਤੇ ਫਿਲਮ ਦੇ ਸੰਗੀਤ ਨੂੰ ਲੈ ਕੇ ਗੱਲਬਾਤ ਕੀਤੀ। ਐਲਬਮ 'ਚ ਕੁੱਲ ਪੰਜ ਗੀਤ ਹਨ। ਜਿੰਮੀ ਨੇ ਕਿਹਾ ਕਿ ਮੈਂ ਅਤੇ ਜੈਦੇਵ ਜੀ ਨੇ ਹਮੇਸ਼ਾ ਦਰਸ਼ਕਾਂ ਲਈ ਬਿਹਤਰੀਨ ਧੁਨਾਂ ਬਣਾਈਆਂ ਹਨ। ਮੇਰੀਆਂ ਜ਼ਿਆਦਾਤਰ ਪੰਜਾਬੀ ਫਿਲਮਾਂ ਦੇ ਗੀਤ ਉਨ੍ਹਾਂ ਨੇ ਹੀ ਕੰਪੋਜ਼ ਕੀਤੇ ਹਨ। ਮੈਨੂੰ ਵਿਸਾਖੀ ਲਿਸਟ ਦੇ ਸੰਗੀਤ 'ਤੇ ਬੇਹੱਦ ਮਾਣ ਹੈ ਕਿਉਂਕਿ ਇਸ ਦੀ ਸਭ ਤੋਂ ਵੱਡੀ ਖਾਸੀਅਤ ਹੈ ਬਾਬਾ ਧਨੀ ਰਾਮ ਚਾਤ੍ਰਿਕ ਜੀ ਦੀ ਲੇਖਣੀ ਜੱਟ ਮੇਲੇ ਆ ਗਿਆ, ਜਿਸ ਨੂੰ ਰਣਜੀਤ ਬਾਵਾ ਨੇ ਆਪਣੀ ਦਮਦਾਰ ਆਵਾਜ਼ 'ਚ ਗਾਇਆ ਹੈ।
ਨਿਰਮਾਤਾ ਗਾਖਲ ਬੰਧੂਆ ਨੇ ਕਿਹਾ ਕਿ ਸਾਡੇ ਲਈ ਸਭ ਤੋਂ ਜ਼ਰੂਰੀ ਸੀ ਸਮੀਪ ਕੰਗ ਦੇ ਨਾਲ ਇਕ ਬਹੁਤ ਹੀ ਮਨੋਰੰਜਕ ਫਿਲਮ ਬਣਾਉਣਾ ਕਿਉਂਕਿ ਉਹ ਇਕ ਬਹੁਤ ਹੀ ਬਿਹਤਰੀਨ ਇਨਸਾਨ ਹਨ। ਅਸੀਂ ਚਾਹੁੰਦੇ ਸੀ ਕਿ ਐਲਬਮ ਵਿਚ ਸੰਗੀਤ ਦੇ ਸਾਰੇ ਰੰਗ ਹੋਣ ਅਤੇ ਸਾਨੂੰ ਉਮੀਦ ਹੈ ਕਿ ਦਰਸ਼ਕ ਸਾਰੇ ਗਾਇਕਾਂ ਅਤੇ ਲੇਖਕਾਂ ਦੀ ਸਖਤ ਮਿਹਨਤ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕਰਨਗੇ। ਇਹ ਫਿਲਮ 22 ਅਪ੍ਰੈਲ ਨੂੰ ਹਰ ਪਾਸੇ ਰਿਲੀਜ਼ ਹੋਵੇਗੀ।
'ਕੀ ਐਂਡ ਕਾ' ਦੀ ਸਕ੍ਰੀਨਿੰਗ 'ਤੇ ਰਣਵੀਰ-ਅਰਜੁਨ ਨੇ ਕੀਤਾ ਰੋਮਾਂਸ, ਦੀਪਿਕਾ ਬਾਰੇ ਪੁੱਛਣ 'ਤੇ ਰਣਵੀਰ ਨੇ ਕਿਹਾ...
NEXT STORY