ਮੁੰਬਈ (ਬਿਊਰੋ) - ਅਦਾਕਾਰ ਵਰੁਣ ਧਵਨ ਅਤੇ ਅਦਾਕਾਰਾ ਵਾਮਿਕਾ ਗੱਬੀ ਫਿਲਮ ‘ਬੇਬੀ ਜਾਨ’ ਦੀ ਪ੍ਰਮੋਸ਼ਨ ਕਰਦੇ ਨਜ਼ਰ ਆਏ। ਕੁਝ ਦਿਨ ਪਹਿਲਾਂ ਹੀ ਸਿਨੇਮਾਘਰਾਂ ’ਚ ‘ਬੇਬੀ ਜਾਨ’ ਦਾ ਟੇਸਟਰ ਕੱਟ ਪ੍ਰਦਰਸ਼ਿਤ ਹੋਇਆ ਸੀ। ਇਸ ਨੂੰ ਪ੍ਰਸ਼ੰਸਕਾਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਿਆ, ਜਿਸ ਨਾਲ ਪ੍ਰਸ਼ੰਸਕਾਂ ਵਿਚ ਫਿਲਮ ਨੂੰ ਲੈ ਕੇ ਨਵਾਂ ਉਤਸ਼ਾਹ ਪੈਦਾ ਹੋ ਗਿਆ।
ਬੀਤੇ ਦਿਨ੍ਹੀਂ ਪ੍ਰਸ਼ੰਸਕਾਂ ਤੋਂ ਕਾਫੀ ਪਿਆਰ ਮਿਲਣ ਤੋਂ ਬਾਅਦ ਵਰੁਣ ਨੇ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਕੀਤਾ ਸੀ। ਉਸ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ-‘‘ਬੇਬੀ, ਦਿ ਲੀਜੈਂਡ ਆ ਰਿਹਾ ਹੈ’’।
‘ਗਦਰ-2’ ਫੇਮ ਉਤਕਰਸ਼ ਸ਼ਰਮਾ ਅਤੇ ਸਿਮਰਤ ਕੌਰ ਰੇਡੀਓ ਸਿਟੀ ਵਿਖੇ ਫਿਲਮ ‘ਵਨਵਾਸ’ ਦੀ ਪ੍ਰਮੋਸ਼ਨ ਕਰਦੇ ਨਜ਼ਰ ਆਏ। ਫਿਲਮ ‘ਵਨਵਾਸ’ ਦੀ ਰਿਲੀਜ਼ ਨੂੰ ਲੈ ਕੇ ਉਤਕਰਸ਼ ਸ਼ਰਮਾ ਕਾਫੀ ਉਤਸ਼ਾਹਿਤ ਹਨ।
‘ਵਨਵਾਸ’ ਦਾ ਟੀਜ਼ਰ 29 ਅਕਤੂਬਰ ਨੂੰ ਰਿਲੀਜ਼ ਹੋਇਆ ਸੀ, ਜਿਸ ਵਿਚ ਪਰਿਵਾਰ, ਇੱਜ਼ਤ, ਰੋਮਾਂਸ ਅਤੇ ਮਨੋਰੰਜਨ ਦੇ ਨਾਲ ਇਕ ਸ਼ਾਨਦਾਰ ਕਹਾਣੀ ਦੀ ਝਲਕ ਮਿਲਦੀ ਹੈ। ‘ਵਨਵਾਸ’ 20 ਦਸੰਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ।
‘ਵਨਵਾਸ’ ਦੀ ਸਕ੍ਰੀਨਿੰਗ ਦੇਖ ਭਾਵੁਕ ਹੋਏ ਵਿਜੇਪੰਤ ਸਿੰਘਾਨੀਆ
NEXT STORY