ਮੁੰਬਈ- ਕੋਰੋਨਾ ਵਾਇਰਸ ਦੇ ਮਾਮਲੇ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਹਨ। ਬੀ ਟਾਊਨ ਤੋਂ ਇਕ ਤੋਂ ਬਾਅਦ ਮਾਮਲਾ ਸਾਹਮਣੇ ਆ ਰਿਹਾ ਹੈ। ਹੁਣ ਅਦਾਕਾਰ ਅਤੇ ਕਾਮੇਡੀਅਨ ਵੀਰ ਦਾਸ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।
ਵੀਰਦਾਸ ਨੇ ਕੋਵਿਡ-19 ਰੈਪਿਡ ਟੈਸਟਿੰਗ ਕਿੱਟ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਅਦਾਕਾਰ ਨੇ ਲਿਖਿਆ-'ਗੁਜਰਾਤ। ਜਦੋਂ ਮੈਂ ਸਵੇਰੇ ਉੱਠਿਆ ਤਾਂ ਮੇਰੇ ਅੰਦਰ ਕੋਰੋਨਾ ਦੇ ਲੱਛਣ ਦਿਖਾਈ ਦਿੱਤੇ। ਇਸ ਲਈ ਹੁਣ ਆਰ.ਟੀ.ਪੀ.ਸੀ.ਆਰ. ਟੈਸਟ ਕਰਵਾਉਣ ਜਾ ਰਿਹਾ ਹਾਂ। ਟੀਮ ਫਿਲਹਾਲ ਗੁਜਰਾਤ ਸ਼ੋਅ ਲਈ ਨਵੀਂਆਂ ਤਾਰੀਕਾਂ 'ਤੇ ਕੰਮ ਕਰ ਰਹੀ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਛੇਤੀ ਤੋਂ ਛੇਤੀ ਅਸੀਂ ਗੁਜਰਾਤ ਆਈਏ। ਜਿਵੇਂ ਹੀ ਵੈਨਿਊ ਉਪਲੱਬਧ ਹੋਣਗੇ ਅਸੀਂ ਆਪਣਾ ਮਨੋਰੰਜਨ ਕਰਨ ਜ਼ਰੂਰ ਆਵਾਂਗੇ। ਜੇਕਰ ਤੁਸੀਂ ਚਾਹੋ ਤਾਂ ਤੁਹਾਡੇ ਟਿਕਟ ਦੇ ਪੈਸੇ ਵਾਪਸ ਲੈ ਸਕਦੇ ਹੋ। ਸੋਰੀ ਗੁਜਰਾਤ। ਮੈਂ ਬਹੁਤ ਦੁਖੀ ਹਾਂ, ਪਰ ਮੈਨੂੰ ਉਮੀਦ ਹੈ ਕਿ ਤੁਸੀਂ ਸ਼ੋਅ ਦੇਖਣ ਜ਼ਰੂਰ ਆਓਗੇ'। ਪ੍ਰਸ਼ੰਸਕ ਇਸ ਪੋਸਟ ਨੂੰ ਪਸੰਦ ਕਰ ਰਹੇ ਹਨ ਅਤੇ ਅਦਾਕਾਰ ਦੇ ਜਲਦ ਠੀਕ ਹੋਣ ਦੀਆਂ ਦੁਆਵਾਂ ਕਰ ਰਹੇ ਹਨ।
ਦੱਸ ਦੇਈਏ ਕਿ ਵੀਰ ਦਾਸ ਇਸ ਸਾਲ ਜਨਵਰੀ 'ਚ ਵੀ ਕੋਰੋਨਾ ਪਾਜ਼ੇਟਿਵ ਹੋ ਗਏ ਸਨ। ਵੀਰ ਦਾਸ ਤੋਂ ਇਲਾਵਾ ਕਾਰਤਿਕ ਆਰੀਅਨ, ਸ਼ਾਹਰੁਖ ਖਾਨ, ਸੋਨਾਲੀ ਸਹਿਗਲ, ਕੈਟਰੀਨਾ ਕੈਫ, ਆਦਿੱਤਿਆ ਰਾਏ ਕਪੂਰ ਅਤੇ ਵਿੱਕੀ ਕੌਸ਼ਲ ਵੀ ਕੋਰੋਨਾ ਦੀ ਲਪੇਟ 'ਚ ਆ ਚੁੱਕੇ ਹਨ।
ਪੁੱਤਰ ਦੇ ਜਨਮਦਿਨ ’ਤੇ ਇਮੋਸ਼ਨਲ ਹੋਏ ਕਰਨ ਮਹਿਰਾ, ਕਿਹਾ- 'ਕਾਸ਼ ਮੈਂ ਤੁਹਾਨੂੰ ਇਹ ਕੇਕ ਖਿਲਾ ਸਕਦਾ'
NEXT STORY