helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SUN, MAY 18, 2025
ਫਿਨਲੈਂਡ 'ਚ ਵੱਡਾ ਹਾਦਸਾ, 2 ਹੈਲੀਕਾਪਟਰਾਂ ਦੀ...
ਜਲੰਧਰ ਦੇ ਇਨ੍ਹਾਂ ਇਲਾਕਿਆਂ ’ਚ ਬਿਜਲੀ ਰਹੇਗੀ ਬੰਦ,...
ਇਸ ਜ਼ਿਲ੍ਹੇ 'ਚ 3000 ਸਿੱਖਾਂ ਨੇ ਅਪਣਾਇਆ ਈਸਾਈ...
ਸਿਰ ਦਾ ਇੱਕ-ਇੱਕ ਚਿੱਟਾ ਵਾਲ ਹੋ ਜਾਵੇਗਾ ਕਾਲਾ,...
ਪੰਜਾਬ
ਮਨੋਰੰਜਨ
Photos
Videos
ਜਲੰਧਰ (ਬਿਊਰੋ) - 'ਤੂੰ ਮੇਰਾ 22 ਮੈਂ ਤੇਰਾ 22', 'ਇਸ਼ਕ ਬਰਾਂਡੀ', 'ਇਸ਼ਕ ਹਾਜ਼ਿਰ ਹੈ' ਵਰਗੀਆਂ ਫਿਲਮਾਂ ਨਾਲ ਪਾਲੀਵੁੱਡ ਫ਼ਿਲਮ ਉਦਯੋਗ 'ਚ ਖ਼ਾਸ ਪਛਾਣ ਬਣਾਉਣ ਵਾਲੀ ਵਾਮਿਕਾ ਗੱਬੀ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਹੈ। ਉਹ ਆਏ ਦਿਨ ਸੋਸ਼ਲ ਮੀਡੀਆ 'ਤੇ ਆਪਣੀ ਦਿਲਕਸ਼ ਤੇ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਵਾਮਿਕਾ ਕਾਫ਼ੀ ਹੌਟ ਤੇ ਬੋਲਡ ਲੁੱਕ 'ਚ ਨਜ਼ਰ ਆ ਰਹੀ ਹੈ। 29 ਸਤੰਬਰ 1993 ਨੂੰ ਚੰਡੀਗੜ੍ਹ 'ਚ ਜਨਮੀ ਵਾਮਿਕਾ ਗੱਬੀ ਨੇ ਪੰਜਾਬੀ ਹੀ ਨਹੀਂ ਸਗੋਂ ਦੇਸ਼ ਦੀਆਂ ਕਈ ਹੋਰ ਖੇਤਰੀ ਭਾਸ਼ਾਵਾਂ 'ਚ ਕੰਮ ਕੀਤਾ ਹੈ। ਅਦਾਕਾਰੀ ਉਸ ਦੇ ਖੂਨ 'ਚ ਹੈ। ਇਸ ਲਈ ਉਸ ਦੇ ਫਿਲਮੀ ਕਰੀਅਰ ਦੀ ਸ਼ੁਰੂਆਤ ਬਚਪਨ 'ਚ ਹੀ ਹੋ ਗਈ ਸੀ। ਮਸ਼ਹੂਰ ਸਾਹਿਤਕਾਰ ਗੋਵਰਧਨ ਗੱਬੀ ਦੀ ਧੀ ਵਾਮਿਕਾ ਗੱਬੀ ਨੇ ਹਿੰਦੀ ਫਿਲਮ 'ਜਬ ਵੂਈ ਮੈਟ' ਅਤੇ 'ਮੌਸਮ' 'ਚ ਬਾਲ ਅਦਾਕਾਰਾ ਵਜੋਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸੇ ਲਈ ਵਾਮਿਕਾ ਗੱਬੀ ਦੀ ਗਿਣਤੀ ਪੰਜਾਬੀ ਸਿਨੇਮਾ ਦੀਆਂ ਹਿੱਟ ਹੀਰੋਇਨਾਂ 'ਚ ਹੁੰਦੀ ਹੈ। ਦੱਸ ਦਈਏ ਕਿ ਵਾਮਿਕਾ ਗੱਬੀ ਪੰਜਾਬੀ ਫਿਲਮਾਂ 'ਚ ਹੀ ਨਹੀਂ ਸਗੋਂ ਹਿੰਦੀ, ਤੇਲਗੂ, ਮਲਿਆਲਮ ਅਤੇ ਤਾਮਿਲ ਫਿਲਮਾਂ 'ਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਹੈ। ਬਤੌਰ ਹੀਰੋਇਨ ਵਾਮਿਕਾ ਗੱਬੀ ਦੀ ਪਹਿਲੀ ਹਿੰਦੀ ਫ਼ਿਲਮ 'ਸਿਕਸਟੀਨ' ਆਈ ਸੀ। ਇਸ ਫ਼ਿਲਮ ਦੇ ਬਾਲੀਵੁੱਡ 'ਚ ਕਾਫ਼ੀ ਚਰਚੇ ਹੋਏ ਸਨ। ਇਸ ਤੋਂ ਬਾਅਦ ਵਾਮਿਕਾ ਗੱਬੀ ਦੀ ਪਾਲੀਵੁੱਡ 'ਚ 'ਤੂੰ ਮੇਰਾ 22 ਮੈਂ ਤੇਰਾ 22' ਫ਼ਿਲਮ ਨਾਲ ਐਂਟਰੀ ਹੋਈ। ਇਸ ਤੋਂ ਬਾਅਦ ਵਾਮਿਕਾ ਗੱਬੀ ਨੇ 'ਇਸ਼ਕ ਗਰਾਰੀ' ਫ਼ਿਲਮ 'ਚ ਕੰਮ ਕੀਤਾ, ਜਿਸ 'ਚ ਉਸ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ। ਵਾਮਿਕਾ ਗੱਬੀ ਦੇ ਕੌਮਾਂਤਰੀ ਪੱਧਰ 'ਤੇ ਉਦੋਂ ਚਰਚੇ ਹੋਣ ਲੱਗੇ ਜਦੋਂ ਉਸ ਦੀ ਮਲਿਆਲਮ ਫ਼ਿਲਮ 'ਗੋਧਾ' ਆਈ। ਪੰਜਾਬੀ ਫਿਲਮ 'ਨਿੱਕਾ ਜ਼ੈਲਦਾਰ 2' ਨੇ ਵਾਮਿਕਾ ਗੱਬੀ ਨੂੰ ਪਾਲੀਵੁੱਡ ਦੀਆਂ ਨਾਮੀ ਅਦਾਕਾਰਾਂ ਦੀ ਕਤਾਰ 'ਚ ਖੜ੍ਹਾ ਕਰ ਦਿੱਤਾ। ਇਸ ਤੋਂ ਬਾਅਦ ਵਾਮਿਕਾ ਨੇ 'ਨਾਢੂ ਖਾਂ', 'ਦਿਲ ਦੀਆਂ ਗੱਲਾਂ', 'ਪ੍ਰਾਹੁਣਾ' ਤੇ 'ਇਸ਼ਕ ਬਰਾਂਡੀ' ਵਰਗੀਆਂ ਫਿਲਮਾਂ 'ਚ ਕੰਮ ਕੀਤਾ।
ਪੰਜਾਬ 'ਚ ਸ਼ੁਰੂ ਹੋ ਸਕਦੀ ਫ਼ਿਲਮਾਂ ਤੇ ਗੀਤਾਂ ਦੀ ਸ਼ੂਟਿੰਗ, ਕੈਪਟਨ ਨੇ ਦਿੱਤੇ ਨਿਰਦੇਸ਼
Stories You May Like
ਪੰਜਾਬ 'ਚ ਅਗਲੇ 5 ਦਿਨ ਅਹਿਮ! 12 ਜ਼ਿਲ੍ਹਿਆਂ ਲਈ Alert, ਇਨ੍ਹਾਂ ਤਾਰੀਖ਼ਾਂ ਨੂੰ...
ਇਜ਼ਰਾਈਲ ਨੇ ਗਾਜ਼ਾ 'ਚ ਨਵੀਂ ਫੌਜੀ ਕਾਰਵਾਈ ਕੀਤੀ ਸ਼ੁਰੂ
'ਮੇਕ ਅਮਰੀਕਾ ਹੈਲਥੀ ਅਗੇਨ' ਮੁਹਿੰਮ 'ਚ ਭਾਰਤੀ ਮੂਲ ਦਾ ਬ੍ਰਿਟਿਸ਼ ਡਾਕਟਰ ਸ਼ਾਮਲ
ਕਿਮ ਜੋਂਗ ਉਨ ਨੇ ਹਵਾਈ ਅਭਿਆਸਾਂ ਦੀ ਕੀਤੀ ਨਿਗਰਾਨੀ
ਅਮਰੀਕਾ 'ਚ ਵਾਪਰਿਆ ਖ਼ੌਫਨਾਕ ਹਾਦਸਾ, ਪੰਜਾਬੀ ਅੱਲ੍ਹੜ ਦੀ ਦਰਦਨਾਕ ਮੌਤ
ਡਾਕਟਰ ਦੀ ਘਰਵਾਲੀ ਲੈ ਭੱਜਿਆ 60 ਸਾਲਾ ਵਕੀਲ, ਕਹਿੰਦਾ-'ਮੇਰਾ ਬਚਪਨ ਦਾ ਪਿਆਰ'
ਸਿੰਗਾਪੁਰ 'ਚ ਭਾਰਤੀ ਸੈਲਾਨੀ ਨੂੰ ਤਿੰਨ ਮਹੀਨੇ ਦੀ ਕੈਦ
ਈਰਾਨ ਅਮਰੀਕਾ ਨਾਲ ਪ੍ਰਮਾਣੂ ਗੱਲਬਾਤ ਰੱਖੇਗਾ ਜਾਰੀ
PSEB 10ਵੀਂ ਜਮਾਤ ਦੇ ਨਤੀਜੇ 'ਚ ਜਲੰਧਰ ਜ਼ਿਲ੍ਹੇ ਦੀਆਂ 11 ਕੁੜੀਆਂ ਤੇ 2...
Trump ਦੇ 'ਬਿਗ ਬੌਸ' ਜ਼ਰੀਏ ਮਿਲੇਗੀ ਅਮਰੀਕੀ ਨਾਗਰਿਕਤਾ!
ਅਮਰੀਕਾ 'ਚ ਖਸਰੇ ਦੇ ਮਾਮਲੇ 1000 ਤੋਂ ਪਾਰ
ਬਗਦਾਦ 'ਚ ਅਰਬ ਲੀਗ ਸੰਮੇਲਨ ਸ਼ੁਰੂ, ਗਾਜ਼ਾ ਏਜੰਡਾ ਸਿਖਰ 'ਤੇ
ਜੰਗਬੰਦੀ 'ਤੇ ਨਹੀਂ ਬਣੀ ਗੱਲਬਾਤ, ਰੂਸ ਨੇ ਯੂਕ੍ਰੇਨ 'ਤੇ ਕੀਤਾ ਵੱਡਾ ਡਰੋਨ ਹਮਲਾ
ਸੁਪਰੀਮ ਕੋਰਟ ਪਹੁੰਚਿਆ ਟਰੰਪ ਪ੍ਰਸ਼ਾਸਨ, ਕੀਤੀ ਇਹ ਅਪੀਲ
ਜਲੰਧਰ ਨਗਰ ਨਿਗਮ ਦੇ ATP ਦੀ ਗ੍ਰਿਫ਼ਤਾਰੀ ਨੂੰ ਲੈ ਕੇ CM ਮਾਨ ਸਖ਼ਤ, ਦਿੱਤੀ...
ਰੂਸ ਅਤੇ ਯੂਕ੍ਰੇਨ 1000 ਜੰਗੀ ਕੈਦੀਆਂ ਦੀ ਆਦਾਨ-ਪ੍ਰਦਾਨ ਲਈ ਤਿਆਰ
ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਚੇਤਾਵਨੀ, ਪੜ੍ਹੋ ਤਾਜ਼ਾ ਅਪਡੇਟ
ਪਾਕਿਸਤਾਨ 'ਚ ਅਹਿਮਦੀਆ ਭਾਈਚਾਰੇ ਦੇ ਡਾਕਟਰ ਦੀ ਹੱਤਿਆ
Subscribe Now!