ਮੁੰਬਈ- ਸਲਮਾਨ ਖ਼ਾਨ ਅਤੇ ਏਪੀ ਢਿੱਲੋਂ ਦੇ ਘਰਾਂ ਦੇ ਬਾਹਰ ਗੋਲੀਬਾਰੀ ਤੋਂ ਬਾਅਦ, ਇੱਕ ਹੋਰ ਮਸ਼ਹੂਰ ਗਾਇਕ ਦੇ ਘਰ ਦੇ ਬਾਹਰ ਗੋਲੀਬਾਰੀ ਹੋਈ ਹੈ। ਕੁਝ ਘੰਟੇ ਪਹਿਲਾਂ ਹੀ ਖ਼ਬਰ ਆਈ ਸੀ ਕਿ ਪੰਜਾਬੀ ਗਾਇਕ ਪ੍ਰੇਮ ਢਿੱਲੋਂ ਦੇ ਕੈਨੇਡੀਅਨ ਘਰ ਦੇ ਬਾਹਰ ਗੋਲੀਬਾਰੀ ਹੋਈ ਹੈ। ਇਸ ਹਮਲੇ ਤੋਂ ਬਾਅਦ, ਮਰਹੂਮ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਾਮ ਅਚਾਨਕ ਸੁਰਖੀਆਂ 'ਚ ਆ ਗਿਆ ਹੈ।
ਇਹ ਵੀ ਪੜ੍ਹੋ-ਅਜੀਬ ਚੋਰ : ‘ਫਿਲਮ ਅਦਾਕਾਰਾ ਪ੍ਰੇਮਿਕਾ’ ਲਈ ਬਣਾਇਆ 3 ਕਰੋੜ ਦਾ ਘਰ! ਹੁਣ ਚੜ੍ਹਿਆ ਪੁਲਸ ਹੱਥੇ
ਕਿਸ ਨੇ ਲਈ ਹਮਲੇ ਦੀ ਜ਼ਿੰਮੇਵਾਰੀ
ਪਿਛਲੇ ਕੁਝ ਸਮੇਂ ਤੋਂ ਪੰਜਾਬੀ ਗਾਇਕਾਂ 'ਤੇ ਲਗਾਤਾਰ ਹਮਲੇ ਹੋ ਰਹੇ ਹਨ ਅਤੇ ਹੁਣ ਪ੍ਰੇਮ ਢਿੱਲੋਂ ਦੇ ਘਰ ਦੇ ਬਾਹਰ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਰਿਪੋਰਟ ਅਨੁਸਾਰ, ਸੋਸ਼ਲ ਮੀਡੀਆ 'ਤੇ ਇੱਕ ਪੋਸਟ 'ਚ ਦਾਅਵਾ ਕੀਤਾ ਗਿਆ ਹੈ ਕਿ ਜੈਪਾਲ ਭੁੱਲਰ ਗੈਂਗ ਨੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ। ਭਾਰਤ ਦੇ ਸਭ ਤੋਂ ਵੱਧ ਲੋੜੀਂਦੇ ਅੱਤਵਾਦੀਆਂ ਵਿੱਚੋਂ ਇੱਕ, ਅਰਸ਼ਦੀਪ ਸਿੰਘ ਗਿੱਲ (ਡੱਲਾ) ਦੀ ਕਰੀਬੀ ਸਹਿਯੋਗੀ, ਜੰਟਾ ਖਰੜ ਨੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ।
ਕੌਣ ਹੈ ਪ੍ਰੇਮ ਢਿੱਲੋਂ
ਪ੍ਰੇਮ ਢਿੱਲੋਂ ਇੱਕ ਪੰਜਾਬੀ ਗਾਇਕ ਹੈ ਅਤੇ ਉਸ ਦਾ ਪੂਰਾ ਨਾਮ ਪ੍ਰੇਮਜੀਤ ਸਿੰਘ ਢਿੱਲੋਂ ਹੈ। 30 ਸਾਲਾ ਪ੍ਰੇਮ ਦਾ ਜਨਮ ਅੰਮ੍ਰਿਤਸਰ 'ਚ ਹੋਇਆ ਸੀ ਅਤੇ ਉਸ ਨੇ ਆਪਣਾ ਸੰਗੀਤ ਸਫ਼ਰ 2018 'ਚ "ਚੈਨ ਮਿਲੌਂਡੀ" ਗੀਤ ਨਾਲ ਸ਼ੁਰੂ ਕੀਤਾ ਸੀ। ਪ੍ਰੇਮ ਨੂੰ ਸਾਲ 2019 ਵਿੱਚ ਸਿੱਧੂ ਮੂਸੇਵਾਲਾ ਦੇ ਲੇਬਲ ਹੇਠ 'ਬੂਟ ਕੱਟ' ਗੀਤ ਤੋਂ ਪ੍ਰਸਿੱਧੀ ਮਿਲੀ। ਪ੍ਰੇਮ ਗੀਤ ਗਾਉਂਦਾ ਅਤੇ ਲਿਖਦਾ ਦੋਵੇਂ ਹੈ, ਉਸ ਨੇ ਕਈ ਪੰਜਾਬੀ ਫਿਲਮਾਂ ਲਈ ਗੀਤ ਲਿਖੇ ਹਨ। ਪ੍ਰੇਮ ਦੇ ਇੰਸਟਾਗ੍ਰਾਮ 'ਤੇ 2.6 ਮਿਲੀਅਨ ਫਾਲੋਅਰਜ਼ ਹਨ ਅਤੇ ਯੂਟਿਊਬ 'ਤੇ 935 ਹਜ਼ਾਰ ਸਬਸਕ੍ਰਾਈਬਰ ਹਨ। ਜਨਵਰੀ 2024 ਵਿੱਚ ਹੀ ਪ੍ਰੇਮ ਨੇ ਆਪਣੀ ਪ੍ਰੇਮਿਕਾ ਹਰਮਨਜੀਤ ਕੌਰ ਰਾਏ ਨਾਲ ਵਿਆਹ ਕਰਵਾ ਲਿਆ।
ਇਹ ਵੀ ਪੜ੍ਹੋ-ਕੈਂਸਰ ਦਾ ਦਰਦ ਝੱਲ ਰਹੀ ਹਿਨਾ ਖ਼ਾਨ ਦੇ ਸਪੀਚ ਦੌਰਾਨ ਨਿਕਲੇ ਹੰਝੂ
ਸਿੱਧੂ ਮੂਸੇਵਾਲਾ ਨਾਲ ਕੀਤੇ ਧੋਖੇ ਦਾ ਲਿਆ ਬਦਲਾ
ਜੈਪਾਲ ਭੁੱਲਰ ਗੈਂਗ ਨੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ ਅਤੇ ਇਸ ਹਮਲੇ ਨੂੰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨਾਲ ਹੋਏ ਵਿਸ਼ਵਾਸਘਾਤ ਦਾ ਬਦਲਾ ਦੱਸਿਆ ਹੈ। ਵਾਇਰਲ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪ੍ਰੇਮ ਢਿੱਲੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਨੇੜੇ ਸੀ ਪਰ ਫਿਰ ਉਸਨੇ ਆਪਣੇ ਦੁਸ਼ਮਣਾਂ ਦਾ ਸਮਰਥਨ ਕੀਤਾ।
ਦੁਸ਼ਮਣ ਨਾਲ ਮਿਲ ਕੇ ਬਣਾਇਆ ਨਵਾਂ ਗੀਤ
ਇੰਟਰਨੈੱਟ 'ਤੇ ਵਾਇਰਲ ਹੋ ਰਹੀ ਵਾਇਰਲ ਪੋਸਟ ਵਿੱਚ ਲਿਖਿਆ ਹੈ, 'ਪ੍ਰੇਮ ਢਿੱਲੋਂ ਨੂੰ ਸਿੱਧੂ ਮੂਸੇਵਾਲਾ ਨਾਲ ਇਸ ਗੀਤ ਲਈ ਸਾਈਨ ਕੀਤਾ ਗਿਆ ਸੀ।' ਬਾਅਦ ਵਿੱਚ ਉਸ ਨੇ ਇਕਰਾਰਨਾਮਾ ਤੋੜ ਦਿੱਤਾ ਅਤੇ ਮੂਸੇਵਾਲਾ ਦੇ ਵਿਰੋਧੀਆਂ ਨਾਲ ਹੱਥ ਮਿਲਾਇਆ ਅਤੇ ਮੂਸੇਵਾਲਾ ਦੀ ਮੌਤ ਦਾ ਮਜ਼ਾਕ ਉਡਾ ਕੇ ਹਮਦਰਦੀ ਜੁਟਾਉਣ ਲਈ ਇੱਕ ਗੀਤ ਬਣਾਇਆ। ਹੁਣ ਉਸ ਨੇ ਸਾਡੇ ਦੁਸ਼ਮਣ ਕੇਵੀ ਢਿੱਲੋਂ ਨਾਲ ਮਿਲ ਕੇ ਇੱਕ ਨਵਾਂ ਗੀਤ 'ਚੀਟ ਐਮਪੀ3' ਬਣਾਇਆ ਹੈ। ਹਾਲਾਂਕਿ, ਤੁਹਾਨੂੰ ਦੱਸ ਦੇਈਏ ਕਿ ਵਾਇਰਲ ਪੋਸਟ ਦੀ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਗਾਇਕ ਪ੍ਰੇਮ ਵੱਲੋਂ ਹੁਣ ਤੱਕ ਕੋਈ ਬਿਆਨ ਨਹੀਂ ਆਇਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੈਂਸਰ ਦਾ ਦਰਦ ਝੱਲ ਰਹੀ ਹਿਨਾ ਖ਼ਾਨ ਦੇ ਸਪੀਚ ਦੌਰਾਨ ਨਿਕਲੇ ਹੰਝੂ
NEXT STORY