ਬੈਂਗਲੁਰੂ- ਬੈਂਗਲੁਰੂ ਪੁਲਸ ਨੇ ਇਕ ਅਜਿਹੇ ਚੋਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਚੋਰੀ ਦੇ ਪੈਸਿਆਂ ਨਾਲ ਆਪਣੀ ਪ੍ਰੇਮਿਕਾ ਲਈ 3 ਕਰੋੜ ਰੁਪਏ ਦਾ ਘਰ ਬਣਾਇਆ ਸੀ। ਮੁਲਜ਼ਮ ਦੀ ਪਛਾਣ 37 ਸਾਲਾ ਪੰਚਾਕਸ਼ਰੀ ਸਵਾਮੀ ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਉਸ ਦਾ ਇਕ ਮਸ਼ਹੂਰ ਫਿਲਮ ਅਦਾਕਾਰਾ ਨਾਲ ਸਬੰਧ ਸੀ।ਇਸ ਦੇ ਨਾਲ ਹੀ ਬੈਂਗਲੁਰੂ ਪੁਲਸ ਨੂੰ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਅਪਰਾਧਿਕ ਸਰਗਰਮੀਆਂ ’ਤੇ ਰੋਕ ਲਗਾਉਣ ਵਿਚ ਸਫਲਤਾ ਮਿਲੀ ਹੈ। ਮੁਲਜ਼ਮ ਪੰਚਾਕਸ਼ਰੀ ਸਵਾਮੀ ਮਹਾਰਾਸ਼ਟਰ ਦੇ ਸੋਲਾਪੁਰ ਦਾ ਰਹਿਣ ਵਾਲਾ ਹੈ ਅਤੇ ਵਿਆਹਿਆ ਹੋਇਆ ਹੈ। ਉਸ ਦਾ ਇਕ ਬੱਚਾ ਵੀ ਹੈ। ਇਸ ਦੇ ਬਾਵਜੂਦ ਉਹ ਜ਼ਿਆਦਾਤਰ ਔਰਤਾਂ ਨਾਲ ਛੇੜਛਾੜ ਕਰਦਾ ਸੀ।
ਇਹ ਵੀ ਪੜ੍ਹੋ-Saif 'ਤੇ ਹਮਲਾ ਸਿਰਫ਼ ਫਿਲਮ ਲਈ ਪਬਲੀਸਿਟੀ ਸਟੰਟ!
ਅਦਾਕਾਰਾ ਨੂੰ ਤੋਹਫੇ ’ਚ ਦਿੱਤਾ ਘਰ
ਜਾਂਚ ਤੋਂ ਪਤਾ ਲੱਗਾ ਕਿ ਜਦੋਂ ਉਸ ਨੇ 2003 ਵਿਚ ਚੋਰੀ ਕਰਨੀ ਸ਼ੁਰੂ ਕੀਤੀ ਸੀ ਤਾਂ ਉਹ ਨਾਬਾਲਗ ਸੀ। 2009 ਤੱਕ ਉਹ ਇਕ ਪੇਸ਼ੇਵਰ ਚੋਰ ਬਣ ਗਿਆ ਸੀ ਅਤੇ ਉਸ ਨੇ ਸਿਰਫ ਅਪਰਾਧ ਰਾਹੀਂ ਕਰੋੜਾਂ ਦੀ ਜਾਇਦਾਦ ਇਕੱਠੀ ਕੀਤੀ ਸੀ। 2014-15 ਵਿਚ ਉਹ ਇਕ ਮਸ਼ਹੂਰ ਅਦਾਕਾਰਾ ਦੇ ਸੰਪਰਕ ਵਿਚ ਆਇਆ ਅਤੇ ਉਸ ਨਾਲ ਪ੍ਰੇਮ ਸਬੰਧ ਬਣਾ ਲਏ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਬੂਲ ਕੀਤਾ ਕਿ ਉਸ ਨੇ ਅਦਾਕਾਰਾ ’ਤੇ ਕਰੋੜਾਂ ਰੁਪਏ ਖਰਚ ਕੀਤੇ ਹਨ। ਉਸ ਨੇ ਕੋਲਕਾਤਾ ਵਿਚ 3 ਕਰੋੜ ਰੁਪਏ ਦਾ ਘਰ ਵੀ ਬਣਾਇਆ ਅਤੇ ਅਦਾਕਾਰਾ ਨੂੰ 22 ਲੱਖ ਰੁਪਏ ਦਾ ਇਕ ਐਕੁਏਰੀਅਮ ਤੋਹਫ਼ੇ ਵਜੋਂ ਦਿੱਤਾ।2016 ’ਚ ਸਵਾਮੀ ਨੂੰ ਗੁਜਰਾਤ ਪੁਲਸ ਨੇ ਗ੍ਰਿਫਤਾਰ ਕੀਤਾ ਤੇ ਉਸ ਨੂੰ 6 ਸਾਲ ਦੀ ਸਜ਼ਾ ਸੁਣਾਈ ਗਈ। ਅਹਿਮਦਾਬਾਦ ਦੀ ਸਾਬਰਮਤੀ ਕੇਂਦਰੀ ਜੇਲ ਤੋਂ ਰਿਹਾਅ ਹੋਣ ਤੋਂ ਬਾਅਦ, ਉਹ ਫਿਰ ਤੋਂ ਚੋਰੀ ਕਰਨ ਲੱਗਾ। ਬਾਅਦ ਵਿਚ ਉਸ ਨੂੰ ਮਹਾਰਾਸ਼ਟਰ ਪੁਲਸ ਨੇ ਇਸੇ ਤਰ੍ਹਾਂ ਦੇ ਅਪਰਾਧਾਂ ਲਈ ਗ੍ਰਿਫਤਾਰ ਕੀਤਾ। 2024 ਵਿਚ ਰਿਹਾਅ ਹੋਣ ਤੋਂ ਬਾਅਦ ਉਹ ਆਪਣਾ ਟਿਕਾਣਾ ਬਦਲ ਕੇ ਬੈਂਗਲੁਰੂ ਚਲਾ ਗਿਆ, ਜਿਥੇ ਉਸ ਨੇ ਘਰਾਂ ਵਿਚ ਚੋਰੀ ਅਤੇ ਡਕੈਤੀ ਦੀਆਂ ਵਾਰਦਾਤਾਂ ਕਰਨੀਆਂ ਫਿਰ ਤੋਂ ਸ਼ੁਰੂ ਕਰ ਦਿੱਤੀਆਂ।
ਇਹ ਵੀ ਪੜ੍ਹੋ- ਐਸ਼ਵਰਿਆ ਦੀ ਧੀ ਆਰਾਧਿਆ ਬੱਚਨ ਨੇ ਗੂਗਲ ਨੂੰ ਭੇਜਿਆ ਨੋਟਿਸ, ਜਾਣੋ ਕੀ ਹੈ ਮਾਮਲਾ
9 ਜਨਵਰੀ ਨੂੰ ਉਸ ਨੇ ਬੈਂਗਲੁਰੂ ਦੇ ਮਦੀਵਾਲਾ ਇਲਾਕੇ ਵਿਚ ਇਕ ਘਰ ਵਿਚ ਚੋਰੀ ਕੀਤੀ। ਖੁਫੀਆ ਜਾਣਕਾਰੀ ਤੋਂ ਬਾਅਦ ਪੁਲਸ ਨੇ ਉਸ ਨੂੰ ਮਦੀਵਾਲਾ ਬਾਜ਼ਾਰ ਇਲਾਕੇ ਨੇੜਿਓਂ ਗ੍ਰਿਫਤਾਰ ਕੀਤਾ। ਪੁੱਛਗਿੱਛ ਦੌਰਾਨ ਉਸ ਨੇ ਆਪਣੇ ਇਕ ਸਾਥੀ ਨਾਲ ਬੈਂਗਲੁਰੂ ਵਿਚ ਅਪਰਾਧ ਕਰਨ ਦੀ ਗੱਲ ਮੰਨੀ।
ਗਹਿਣਿਆਂ ਤੋਂ ਬਣਾਉਂਦਾ ਸੀ ਬਿਸਕੁਟ
ਪੁਲਸ ਨੇ ਇਕ ਲੋਹੇ ਦੀ ਰਾਡ ਅਤੇ ਇਕ ਫਾਇਰ ਗੰਨ ਜ਼ਬਤ ਕੀਤੀ ਹੈ, ਜਿਸ ਦੀ ਵਰਤੋਂ ਉਹ ਚੋਰੀ ਕੀਤੇ ਗਏ ਸੋਨੇ ਨੂੰ ਪਿਘਲਾ ਕੇ ਸੋਨੇ ਦੇ ਬਿਸਕੁਟ ਵਿਚ ਬਦਲਣ ਲਈ ਕਰਦਾ ਸੀ। ਸਵਾਮੀ ਨੇ ਖੁਲਾਸਾ ਕੀਤਾ ਕਿ ਉਸ ਨੇ ਚੋਰੀ ਦੇ ਗਹਿਣਿਆਂ ਤੋਂ ਬਣੇ ਸਾਰੇ ਸੋਨੇ ਅਤੇ ਚਾਂਦੀ ਦੇ ਬਿਸਕੁਟ ਮਹਾਰਾਸ਼ਟਰ ਦੇ ਸੋਲਾਪੁਰ ਸਥਿਤ ਆਪਣੇ ਘਰ ਵਿਚ ਰੱਖੇ ਹੋਏ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
PM ਮੋਦੀ ਤੇ ਅਮਿਤ ਸ਼ਾਹ ਦੀ ਦਿੱਲੀ ਵਾਲਿਆਂ ਨੂੰ ਖ਼ਾਸ ਅਪੀਲ, ਕਿਹਾ-ਜ਼ਰੂਰ ਕਰੋ ਆਪਣੀ ਵੋਟ ਦਾ ਇਸਤੇਮਾਲ
NEXT STORY