ਲੁਧਿਆਣਾ (ਵੈੱਬ ਡੈਸਕ): ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅੱਜ ਲੁਧਿਆਣਾ ਦੌਰੇ 'ਤੇ ਹਨ। ਇਸ ਦੌਰਾਨ ਉਹ ਮੁੰਡੀਆਂ ਕਲਾਂ ਦੇ ਸਤਿਸੰਗ ਘਰ ਵਿਚ ਪਹੁੰਚੇ। ਬਾਬਾ ਗੁਰਿੰਦਰ ਢਿੱਲੋਂ ਦੇ ਦਰਸ਼ਨ ਕਰਨ ਲਈ ਸੜਕਾਂ 'ਤੇ ਸੰਗਤ ਦਾ ਕਾਫ਼ੀ ਇਕੱਠ ਵੇਖਣ ਨੂੰ ਮਿਲਿਆ।
ਸਤਿਸੰਗ ਘਰ ਤੋਂ ਬਾਅਦ ਬਾਬਾ ਗੁਰਿੰਦਰ ਸਿੰਘ ਢਿੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਘਰ ਪਹੁੰਚੇ। ਹਾਲਾਂਕਿ ਇਸ ਮੁਲਾਕਾਤ ਮਗਰੋਂ ਹਰਦੀਪ ਸਿੰਘ ਮੁੰਡੀਆਂ ਜਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਕਿਸੇ ਵੀ ਕਿਸਮ ਦੀ ਸਿਆਸੀ ਬਿਆਨਬਾਜ਼ੀ ਨਹੀਂ ਕੀਤੀ ਗਈ ਹੈ। ਉੱਥੇ ਹੀ ਡੇਰਾ ਬਿਆਸ ਵੱਲੋਂ ਕੁਝ ਦਿਨ ਪਹਿਲਾਂ ਹੀ ਕਿਸੇ ਵੀ ਸਿਆਸੀ ਲੀਡਰ ਜਾਂ ਹੋਰ ਵੀ. ਆਈ. ਪੀ. ਦੇ ਨਾਲ ਤਸਵੀਰਾਂ ਜਨਤਕ ਨਾ ਕਰਨ ਦਾ ਫ਼ੈਸਲਾ ਲਿਆ ਹੈ, ਜਿਸ ਕਾਰਨ ਇਸ ਮੁਲਾਕਾਤ ਦੀ ਕੋਈ ਤਸਵੀਰ ਜਾਰੀ ਨਹੀਂ ਕੀਤੀ ਗਈ ਹੈ।
ਕੇਜਰੀਵਾਲ ਦੀ ਅਯਾਸ਼ੀ ਲਈ ਮੋਹਾਲੀ 'ਚ ਹੈਲੀਪੈਡ ਬਣਾਉਣ ਲਈ ਲੋਕਾਂ ਦੇ ਕਰੋੜਾਂ ਰੁਪਏ ਕਿਉਂ ਕੀਤੇ ਬਰਬਾਦ: ਖਹਿਰਾ
NEXT STORY