ਮੁੰਬਈ- ਅਦਾਕਾਰਾ ਅਦਿਤੀ ਭਾਟੀਆ ਨੇ ਹਿੱਟ ਡੇਲੀ ਸੋਪ 'ਯੇ ਹੈ ਮੁਹੱਬਤੇਂ' 'ਚ 'ਰੂਹੀ ਭੱਲਾ' ਦੀ ਭੂਮਿਕਾ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ, ਜਿਸ 'ਚ ਦਿਵਯੰਕਾ ਤ੍ਰਿਪਾਠੀ ਅਤੇ ਕਰਨ ਪਟੇਲ ਮੁੱਖ ਭੂਮਿਕਾਵਾਂ 'ਚ ਸਨ। 24 ਸਾਲ ਦੀ ਅਦਿਤੀ ਨੇ ਆਪਣੇ ਕੰਮ ਅਤੇ ਖੂਬਸੂਰਤੀ ਨਾਲ ਲੋਕਾਂ ਦਾ ਦਿਲ ਜਿੱਤ ਲਿਆ।
ਉਹ ਕਈ ਫ਼ਿਲਮਾਂ ਅਤੇ ਟੈਲੀਵਿਜ਼ਨ ਸ਼ੋਅਜ਼ ਦਾ ਵੀ ਹਿੱਸਾ ਰਹੀ ਹੈ। ਇਸ ਤੋਂ ਇਲਾਵਾ ਅਦਿਤੀ ਦੀ 6.4 ਮਿਲੀਅਨ ਫਾਲੋਅਰਜ਼ ਦੇ ਨਾਲ ਸੋਸ਼ਲ ਮੀਡੀਆ 'ਤੇ ਵੀ ਬਹੁਤ ਵੱਡੀ ਫੈਨ ਫਾਲੋਇੰਗ ਹੈ।
ਅਦਾਕਾਰਾ ਅਦਿਤੀ ਭਾਟੀਆ ਨੇ ਹਾਲ ਹੀ 'ਚ ਸਪਨੋਂ ਦੀ ਨਗਰੀ ਮੁੰਬਈ 'ਚ ਆਪਣਾ ਨਵਾਂ ਘਰ ਖਰੀਦਿਆ ਹੈ। ਅਦਾਕਾਰਾ ਨੇ ਆਪਣੇ ਗ੍ਰਹਿ ਪ੍ਰਵੇਸ਼ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
ਖ਼ਾਸ ਦਿਨ ਦੇ ਮੌਕੇ 'ਤੇ ਅਦਿਤੀ ਨੇ ਹਲਕੇ ਗੁਲਾਬੀ ਰੰਗ ਦੀ ਸਾੜ੍ਹੀ ਪਹਿਨੀ ਸੀ, ਜਿਸ 'ਤੇ ਕਢਾਈ ਦਾ ਕੰਮ ਸੀ।
ਉਸ ਨੇ ਨਵੇਂ ਘਰ ਦੇ ਅੰਦਰ ਵੀ ਇੱਕ ਝਲਕ ਦਿਖਾਈ ਹੈ।ਉਸ ਨੇ ਆਪਣੀ ਮਾਂ ਨਾਲ ਪੂਜਾ ਅਰਚਨਾ ਕੀਤੀ। ਇਸ ਪੂਜਾ 'ਚ ਫੈਮਿਲੀ ਮੈਂਬਰ ਦੇ ਨਾਲ-ਨਾਲ ਕੁਝ ਦੋਸਤ ਵੀ ਸ਼ਾਮਲ ਸਨ। ਫੈਨਜ਼ ਅਤੇ ਟੀ.ਵੀ. ਕਲਾਕਾਰ ਵੀ ਉਸ ਨੂੰ ਵਧਾਈਆਂ ਦੇ ਰਹੇ ਹਨ।
ਆਮਿਰ ਖ਼ਾਨ ਦੀ ਮਾਂ ਨੂੰ ਸਾਬਕਾ ਪਤਨੀ ਕਿਰਨ ਰਾਓ ਨੇ ਖ਼ਾਸ ਅੰਦਾਜ਼ 'ਚ ਕੀਤਾ ਬਰਥਡੇਅ ਵਿਸ਼
NEXT STORY