ਮੁੰਬਈ- ਯੁਵਿਕਾ ਚੌਧਰੀ ਅਤੇ ਪ੍ਰਿੰਸ ਨਰੂਲਾ ਜਲਦ ਹੀ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਜਾ ਰਹੇ ਹਨ। ਇਸ ਜੋੜੇ ਨੇ ਸੋਸ਼ਲ ਮੀਡੀਆ 'ਤੇ ਇਕ ਬਹੁਤ ਹੀ ਕਿਊਟ ਤਸਵੀਰ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ ਕਿ ਦੋਵੇਂ ਜਲਦ ਹੀ ਦੋ ਤੋਂ ਤਿੰਨ ਹੋਣ ਵਾਲੇ ਹਨ।

ਦੋਵੇਂ ਇਨ੍ਹੀਂ ਦਿਨੀਂ ਇਕੱਠੇ ਕੁਆਲਿਟੀ ਟਾਈਮ ਬਤੀਤ ਕਰ ਰਹੇ ਹਨ ਅਤੇ ਮਾਤਾ-ਪਿਤਾ ਦੀ ਯਾਤਰਾ ਦਾ ਕਾਫੀ ਆਨੰਦ ਲੈ ਰਹੇ ਹਨ। ਹਾਲ ਹੀ 'ਚ ਉਸ ਨੇ ਬੇਬੀ ਸ਼ਾਵਰ ਦੀ ਪਾਰਟੀ ਹੋਸਟ ਕੀਤੀ ਸੀ, ਜਿਸ 'ਚ ਬਹੁਤ ਸਾਰੇ ਟੀ. ਵੀ. ਸਿਤਾਰੇ ਪਹੁੰਚੇ ਸਨ।ਅਦਾਕਾਰਾ ਹਮੇਸ਼ਾ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ।

ਹੁਣ ਉਸ ਨੇ ਮੈਟਰਨਿਟੀ ਫੋਟੋਸ਼ੂਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ 'ਚ ਉਹ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ। ਫੈਨਜ਼ ਯੁਵਿਕਾ ਤਸਵੀਰਾਂ 'ਤੇ ਕੁਮੈਂਟ ਕਰ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਦੀ ਲਵ ਸਟੋਰੀ ਬਿੱਗ ਬੌਸ ਦੇ ਘਰ ਤੋਂ ਸ਼ੁਰੂ ਹੋਈ ਸੀ।

ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਦੋਹਾਂ ਨੇ 2018 'ਚ ਵਿਆਹ ਕਰ ਲਿਆ। 6 ਸਾਲ ਬਾਅਦ ਉਨ੍ਹਾਂ ਦੀ ਜ਼ਿੰਦਗੀ 'ਚ ਇਕ ਛੋਟਾ ਜਿਹਾ ਮਹਿਮਾਨ ਆਉਣ ਵਾਲਾ ਹੈ, ਜਿਸ ਨੂੰ ਲੈ ਕੇ ਦੋਵੇਂ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ।

ਪੰਜਾਬ ਤੋਂ ਕੈਨੇਡਾ ਤੱਕ ਏਪੀ ਢਿੱਲੋਂ ਦੀ ਧੱਕ, ਰੈਪਰ ਬਾਦਸ਼ਾਹ ਤੋਂ ਵੀ ਜ਼ਿਆਦਾ ਅਮੀਰ ਹੈ ਢਿੱਲੋਂ
NEXT STORY