ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ) : ਸ੍ਰੀ ਮੁਕਤਸਰ ਸਾਹਿਬ ਵਿਖੇ ਪਿਕਅੱਪ ਗੱਡੀ ਅਤੇ ਜਗਾੜੂ ਵਾਹਨ ਦੀ ਟੱਕਰ 'ਚ ਇਕ ਦੀ ਮੌਤ 'ਤੇ 10 ਲੋਕਾਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਬਠਿੰਡਾ-ਮੁੱਖ ਮਾਰਗ 'ਤੇ ਪੈਂਦੇ ਪਿੰਡ ਭਲਾਈਆਣਾ ਨੇੜੇ ਪਿਕਅੱਪ ਗੱਡੀ ਅਤੇ ਜੁਗਾੜੂ ਵਾਹਨ ਦੀ ਆਹਮੋ-ਸਾਹਮਣੇ ਟੱਕਰ ਹੋਣ ਉਪਰੰਤ ਬੇਕਾਬੂ ਹੋਈ ਪਿਕਅੱਪ ਕੰਧ 'ਚ ਜਾ ਵੱਜੀ। ਜ਼ਖ਼ਮੀ ਵਿਅਕਤੀ ਨੇ ਦੱਸਿਆ ਕਿ ਉਹ ਮੰਡੀ ਲੱਖੇਵਾਲੀ ਤੋਂ ਬੀਤੀ ਰਾਤ ਸਤਿਸੰਗ ਕਰ ਵਾਪਸ ਬਠਿੰਡਾ ਆਪਣੀ ਪਿਕਅੱਪ ਗੱਡੀ ਰਾਹੀ ਜਾ ਰਹੇ ਸੀ।
ਇਹ ਵੀ ਪੜ੍ਹੋ- ਅਨਾਜ ਦੇ ਨਾਲ ਜ਼ਹਿਰ ਵੀ ਲੈ ਰਹੇ ਜ਼ਿਆਦਾਤਰ ਪੰਜਾਬੀ, ਮਾਲਵਾ ਖੇਤਰ 'ਚ ਹੀ 75 ਫ਼ੀਸਦੀ ਹੋ ਰਹੀ ਕੀਟਨਾਸ਼ਕਾਂ ਦੀ ਖ਼ਪਤ
ਇਸ ਦੌਰਾਨ ਪਿੰਡ ਭਲਾਈਆਣਾ ਕੋਲ ਅੱਗੋ ਇਕ ਜੁਗਾੜੂ ਗੱਡੀ ਆ ਗਈ, ਜਿਸ ਦੇ ਨਾਲ ਅਚਾਨਕ ਉਸਦੀ ਟੱਕਰ ਹੋ ਗਈ ਤੇ ਪਿਕਅੱਪ ਬੇਕਾਬੂ ਹੋਣ ਕਾਰਨ ਕੰਧ 'ਚ ਜਾ ਵੱਜੀ। ਇਸ ਦੌਰਾਨ ਪਿਕਅੱਪ ਸਵਾਰ ਹਰੀ ਸਿੰਘ (60), ਰੌਸ਼ਨ (60), ਚਤਰ ਨਾਥ (43), ਬਲਵੀਰ ਰਾਮ(70), ਸੁਭਾਸ਼ (60), ਰੋਹਿਤ (43), ਸੰਤ ਰਾਮ ( 53), ਪੱਪੀ ਰਾਮ (40 ), ਕੁਲਾਰ ਨਾਥ (54) ਜ਼ਖ਼ਮੀ ਹੋ ਗਏ ਜਦਕਿ ਇਸ ਹਾਦਸੇ 'ਚ ਪਿਕਅੱਪ ਸਵਾਰ ਰਾਮ ਚੰਦਰ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਜੰਮੂ ਵਿਖੇ ਡਿਊਟੀ ਦੌਰਾਨ ਸ਼ਹੀਦ ਹੋਇਆ ਸੰਗਰੂਰ ਜ਼ਿਲ੍ਹੇ ਦਾ ਨੌਜਵਾਨ ਜਸਵੀਰ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਗਰੀਬ ਪਰਿਵਾਰਾਂ 'ਤੇ ਟੁੱਟਾ ਦੁੱਖਾਂ ਦਾ ਪਹਾੜ, ਦਰਦਨਾਕ ਹਾਦਸੇ ਨੇ ਖੋਹ ਲਏ ਮਾਪਿਆਂ ਦੇ ਜਵਾਨ ਪੁੱਤ
NEXT STORY