ਗਿੱਦੜਬਾਹਾ (ਕਟਾਰੀਆ) - ਗਿੱਦੜਬਾਹਾ ਦੇ ਵਾਟਰ ਵਰਕਸ ਵਿਚ ਪ੍ਰਵਾਸੀ ਮਜ਼ਦੂਰਾਂ ਦੀਆਂ 3 ਲੜਕੀਆਂ ਵਾਟਰ ਟੈਂਕ ਵਿਚ ਡੁੱਬ ਗਈਆਂ, ਜਿਨ੍ਹਾਂ ’ਚੋਂ 2 ਦੀ ਮੌਤ ਹੋ ਗਈ ਤੇ ਇਕ ਨੂੰ ਜ਼ਿੰਦਾ ਬਾਹਰ ਕੱਢ ਲਿਆ ਗਿਆ। ਜਾਣਕਾਰੀ ਅਨੁਸਾਰ ਗਿੱਦੜਬਾਹਾ ਦੇ ਭਾਰੂ ਚੌਕ ਵਿਚ ਝੁੱਗੀਆਂ ਵਿਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੇ 8 ਬੱਚੇ ਖੇਡਦੇ ਹੋਏ ਅੰਬ ਤੋੜਨ ਦੇ ਬਹਾਨੇ ਸ਼ਹਿਰ ਦੇ ਵਾਟਰ ਵਰਕਸ ’ਚ ਚਲੇ ਗਏ, ਜਿਥੇ 10/12 ਸਾਲਾਂ ਦੀਆਂ ਤਿੰਨ ਲੜਕੀਆਂ ਅਚਾਨਕ ਵਾਟਰ ਵਰਕਸ ਦੇ ਟੈਂਕ ’ਚ ਡਿੱਗ ਪਈਆਂ। ਜਲਘਰ ਦੇ ਮੁਲਾਜ਼ਮ ਵਿੱਕੀ ਅਤੇ ਕੁਲਵਿੰਦਰ ਸਿੰਘ ਦੇ ਦੱਸਣ ਅਨੁਸਾਰ ਜਦੋਂ ਉਨ੍ਹਾਂ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਰੌਲਾ ਪਾਉਣ ’ਤੇ ਉਥੇ ਲੋਕਾਂ ਦਾ ਇਕੱਠ ਹੋ ਗਿਆ । ਇਕ ਲੜਕੀ ਨੂੰ ਡੁੱਬਦੇ ਸਮੇਂ ਬਚਾਅ ਲਿਆ ਗਿਆ ਜਦਕਿ ਦੋ ਲੜਕੀਆਂ ਪਾਣੀ ’ਚ ਡੁੱਬ ਗਈਆਂ ਅਤੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਭਾਰੀ ਜਦੋ-ਜਹਿੱਦ ਉਪਰੰਤ ਮ੍ਰਿਤਕ ਲੜਕੀਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ। ਮ੍ਰਿਤਕ ਲੜਕੀਆਂ ਦੀ ਪਛਾਣ ਪ੍ਰੀਤੀ ਅਤੇ ਮਧੂ ਵਜੋਂ ਹੋਈ ਹੈ ਜਦਕਿ ਪੁਚਕੀ ਨਾਂ ਦੀ ਲੜਕੀ ਜ਼ਿੰਦਾ ਬਚ ਗਈ ਹੈ। ਥਾਣਾ ਗਿੱਦੜਬਾਹਾ ਦੇ ਮੁਖੀ ਪਰਮਜੀਤ ਕੁਮਾਰ ਕੰਬੋਜ ਨੇ ਦੱਸਿਆ ਕਿ ਮ੍ਰਿਤਕ ਲੜਕੀਆਂ ਦਾ ਪੋਸਟਮਾਰਟਮ ਕਰਵਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਨਸ਼ੇੜੀ ਨੇ ਕੀਤੀ ਪਿਤਾ ਦੀ ਬੇਰਹਿਮੀ ਨਾਲ ਹੱਤਿਆ, ਮਾਂ ਨੂੰ ਕੀਤਾ ਜ਼ਖਮੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਟਿਊਸ਼ਨ ਪੜ੍ਹਨ ਗਈ ਕੁੜੀ ਨਹੀਂ ਪਹੁੰਚੀ ਘਰ, 2 ਦਿਨਾਂ ਤੋਂ ਗਾਇਬ ਹੈ 10ਵੀਂ ਜਮਾਤ ਦੀ ਜੋਤੀ
NEXT STORY