ਮਲੋਟ (ਜੁਨੇਜਾ) : ਬੀਤੇ ਦਿਨ ਵਾਪਰੇ ਇਕ ਦਰਦਨਾਕ ਹਾਦਸੇ ਵਿਚ ਮਿੱਟੀ ਦੀ ਭਰੀ ਟਰੈਕਟਰ-ਟਰਾਲੀ ਨੇ ਇਕ ਮੋਟਰਸਾਈਕਲ ਸਵਾਰਾਂ ਨੂੰ ਦਰੜ ਦਿੱਤਾ ਜਿਸ ਕਰਕੇ ਇਕ ਸਕੂਲੀ ਵਿਦਿਆਰਥੀ ਦੀ ਮੌਤ ਹੋ ਗਈ ਜਦਕਿ ਉਸ ਦਾ ਪਿਤਾ ਅਤੇ ਚਚੇਰਾ ਭਰਾ ਗੰਭੀਰ ਜ਼ਖ਼ਮੀ ਹੋ ਗਏ | ਇਹ ਹਾਦਸਾ ਸਾਰੀ ਛੁੱਟੀ ਦੌਰਾਨ ਵਾਪਰਿਆ ਜਦ ਇਕ ਵਿਅਕਤੀ ਆਪਣੇ ਪੁੱਤਰ ਅਤੇ ਭਤੀਜੇ ਨੂੰ ਸਕੂਲੋਂ ਲੈ ਕੇ ਘਰ ਜਾ ਰਿਹਾ ਸੀ ਕਿ ਇਕ ਲਾਪ੍ਰਵਾਹੀ ਨਾਲ ਆ ਰਹੇ ਟਰੈਕਟਰ ਚਾਲਕ ਨੇ ਉਨ੍ਹਾਂ ਨੂੰ ਲਪੇਟ ਵਿਚ ਲੈ ਲਿਆ |
ਇਹ ਵੀ ਪੜ੍ਹੋ : ਪੰਜਾਬ ਸਰਕਾਰ ਚੁੱਕਣ ਜਾ ਰਹੀ ਅਹਿਮ ਕਦਮ, ਵੱਡੀ ਸਮੱਸਿਆ ਤੋਂ ਮਿਲੇਗੀ ਨਿਜ਼ਾਤ
ਜਾਣਕਾਰੀ ਅਨੁਸਾਰ ਰਜੇਸ਼ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਸਤਨਾਮ ਨਗਰ ਮਲੋਟ ਸਰਕਾਰੀ ਸਕੂਲ ਦਾਨੇਵਾਲਾ ਤੋਂ ਛੁੱਟੀ ਪਿੱਛੋਂ ਆਪਣੇ ਪੁੱਤਰ ਅਰਸ਼ ਅਤੇ ਭਤੀਜੇ ਨਿਤਨ ਪੁੱਤਰ ਕੇਲ ਕ੍ਰਿਸ਼ਨ ਨੂੰ ਮੋਟਰਸਾਈਕਲ ’ਤੇ ਲੈ ਕੇ ਆ ਰਿਹਾ ਸੀ | ਡਿਫੈਂਸ ਰੋਡ ਵੱਲੋਂ ਤੇਜ਼ ਰਫ਼ਤਾਰ ਮਿੱਟੀ ਦੀ ਭਰੀ ਟਰੈਕਟਰ ਟਰਾਲੀ ਲੈ ਕੇ ਆ ਰਹੇ ਚਾਲਕ ਨੇ ਉਨ੍ਹਾਂ ਨੂੰ ਲਪੇਟ ਵਿਚ ਲੈ ਲਿਆ। ਇਸ ਹਾਦਸੇ ਵਿਚ ਸੱਤਵੀਂ ਜਮਾਤ ਵਿਚ ਪੜ੍ਹਦੇ ਅਰਸ਼ ਪੁੱਤਰ ਰਜੇਸ਼ ਕੁਮਾਰ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਖ਼ੁਦ ਰਜੇਸ਼ ਕੁਮਾਰ ਅਤੇ ਉਸ ਦਾ ਭਤੀਜਾ ਨਿਤਨ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਮਲੋਟ ਸਰਕਾਰੀ ਹਸਪਤਾਲ ਲਿਆਂਦਾ ਗਿਆ |
ਇਹ ਵੀ ਪੜ੍ਹੋ : ਮੰਡੀ ਗੋਬਿੰਦਗੜ੍ਹ 'ਚ ਸੈਕਸ ਰੈਕੇਟ ਦਾ ਪਰਦਾਫਾਸ਼, ਜੋੜੇ ਨੇ 17 ਸਾਲਾ ਕੁੜੀ ਦੇ ਕਰਵਾਏ 18 ਵਿਆਹ
ਓਧਰ ਰਜੇਸ਼ ਕੁਮਾਰ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਰੈਫਰ ਕਰ ਦਿੱਤਾ ਗਿਆ| ਟਰੈਕਟਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ |
ਇਹ ਵੀ ਪੜ੍ਹੋ : ਮਤਰੇਈ ਮਾਂ ਨੇ ਕਮਾਇਆ ਧ੍ਰੋਹ, 7 ਸਾਲਾ ਮਾਸੂਮ ਬੱਚੀ ਨੂੰ ਦਿੱਤੀ ਰੂਹ ਕੰਬਾਊ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵਿਦੇਸ਼ ’ਚ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੇ ਗਿਰੋਹ ਦੇ 8 ਮੈਂਬਰਾਂ ਵਿਰੁੱਧ ਮੁਕੱਦਮਾ ਦਰਜ
NEXT STORY