ਮੁੰਬਈ— ਗਰਮੀਆਂ 'ਚ ਸਕਿਨ ਡਲ ਪੈ ਜਾਂਦੀ ਹੈ ਅਤੇ ਸਕਿਨ ਨੂੰ ਬਾਹਰੀ ਖੂਬਸੂਰਤੀ ਦੇ ਨਾਲ-ਨਾਲ ਪੋਸ਼ਣ ਦੀ ਵੀ ਜ਼ਰੂਰਤ ਹੁੰਦੀ ਹੈ। ਇਸ ਲਈ ਅੱਜ ਅਸੀਂ ਅਜਿਹੇ ਫਲਾਂ ਅਤੇ ਸਬਜ਼ੀਆਂ ਬਾਰੇ ਦੱਸਣ ਜਾ ਰਹੇ ਹਾਂ। ਜਿਨ੍ਹਾਂ ਨੂੰ ਖਾ ਕੇ ਆਪਣੀ ਸਕਿਨ ਨੂੰ ਪੋਸ਼ਣ ਦੇ ਸਕਦੇ ਹੋ, ਤਾਂ ਆਓ ਜਾਣਦੇ ਹਾਂ ਇਨ੍ਹਾਂ ਬਾਰੇ।
1. ਸ਼ਕਰਕੰਦ
ਸ਼ਕਰਕੰਦ ਨੂੰ ਆਪਣੀ ਰੋਜ਼ਾਨਾਂ ਦੀ ਖੁਰਾਕ 'ਚ ਸ਼ਾਮਲ ਕਰੋ। ਇਸ 'ਚ ਮੌਜ਼ੂਦ ਬੀਟਾ-ਕੈਰੋਟੀਨ ਤੁਹਾਡੀ ਚਮੜੀ ਨੂੰ ਚਮਕਦਾਰ ਬਣਾਉਂਦਾ ਹੈ।
2. ਨਿੰਬੂ
ਆਪਣੇ ਦਿਨ ਦੀ ਸ਼ੁਰੂਆਤ ਗਰਮ ਪਾਣੀ 'ਚ ਨਿੰਬੂ ਪਾ ਕੇ ਪੀਣ ਨਾਲ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਤੁਹਾਡੀ ਪਾਚਣ ਪ੍ਰਣਾਲੀ ਠੀਕ ਰਹਿੰਦੀ ਹੈ ਅਤੇ ਚਮੜੀ ਵੀ ਚਮਕਦਾਰ ਹੁੰਦੀ ਹੈ।
3. ਬਦਾਮ
ਬਦਾਮ ਇਕ ਅਜਿਹਾ ਸੁਪਰ ਫੂਡ ਹੈ ਜੋ ਹਮੇਸ਼ਾ ਸਿਹਤਮੰਦ ਬਣਾਏ ਰੱਖਦਾ ਹੈ। ਰੋਜ਼ਾਨਾਂ ਉੱਠ ਕੇ ਭਿੱਜੇ ਹੋਏ ਬਦਾਮ ਜ਼ਰੂਰ ਖਾਓ। ਇਸ ਨਾਲ ਚਮੜੀ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ।
4. ਪਾਲਕ
ਪਾਲਕ 'ਚ ਮੌਜ਼ੂਦ ਵਿਟਾਮਿਨ-ਏ ਸਾਡੇ ਵਾਲਾਂ ਅਤੇ ਚਮੜੀ ਲਈ ਚੰਗਾ ਮੰਨਿਆ ਜਾਂਦਾ ਹੈ।
5. ਚੁਕੰਦਰ
ਚੁਕੰਦਰ 'ਚ ਪਾਏ ਜਾਣ ਵਾਲੇ ਸੋਡੀਅਮ, ਪੋਟਾਸ਼ੀਅਮ, ਫਾਸਫੋਰਸ, ਕੈਲਸ਼ੀਅਮ, ਸਲਫਰ, ਕਲੋਰੀਨ, ਆਇਰਨ, ਵਿਟਾਮਿਨ-ਬੀ 1 ਅਤੇ ਬੀ 2 ਪਾਏ ਜਾਂਦੇ ਹਨ, ਜੋ ਸਕਿਨ ਦੀਆਂ ਝੁਰੜੀਆਂ ਨੂੰ ਦੂਰ ਕਰਦੇ ਹਨ।
ਇਨ੍ਹਾਂ ਬਿਊਟੀ ਪ੍ਰੋਡਕਟਸ ਨੂੰ ਭੁੱਲ ਕੇ ਵੀ ਨਾ ਕਰੋ ਸ਼ੇਅਰ
NEXT STORY