ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਦੀ ਕੈਨਾਲ ਕਲੋਨੀ ਤਲਵੰਡੀ ਨੇਪਾਲਾ ਦੇ ਇਲਾਕੇ ਵਿਚ ਏ. ਐੱਸ. ਆਈ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਥਾਣਾ ਮਖੂ ਦੀ ਪੁਲਸ ਨੇ ਸਵਿਫਟ ਕਾਰ ਵਿਚ ਨਸ਼ੇ ਦਾ ਸੇਵਨ ਕਰ ਰਹੇ ਇਕ ਨੌਜਵਾਨ ਨੂੰ 2 ਗ੍ਰਾਮ ਹੈਰੋਇਨ, ਪੰਨੀ, ਲਾਈਟਰ ਅਤੇ 10 ਰੁਪਏ ਦੇ ਨੋਟ ਸਮੇਤ ਕਾਬੂ ਕੀਤਾ ਹੈ, ਜਿਸ ਖ਼ਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਪੁਲਸ ਪਾਰਟੀ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ ਤਾਂ ਬੰਗਾਲੀ ਵਾਲਾ ਪੁਲ ਤੋਂ ਕਰੀਬ ਅੱਧਾ ਕਿਲੋਮੀਟਰ ਅੱਗੇ ਉਨ੍ਹਾਂ ਨੇ ਇਕ ਪੰਜਾਬ ਨੰਬਰ ਦੀ ਸਵਿਫਟ ਡਿਜ਼ਾਇਰ ਕਾਰ ਖੜ੍ਹੀ ਦੇਖੀ, ਜਿਸ ਵਿਚ ਇੱਕ ਨੌਜਵਾਨ ਪੰਨੀ ਦੇ ਹੇਠਾਂ ਲਾਈਟਰ ਜਲਾ ਕੇ 10 ਰੁਪਏ ਦੇ ਨੋਟ ਦੀ ਪਾਇਪ ਬਣਾ ਕੇ ਹੈਰੋਇਨ ਦਾ ਸੇਵਨ ਕਰ ਰਿਹਾ ਸੀ, ਜਦੋਂ ਪੁਲਸ ਪਾਰਟੀ ਨੇ ਉਸ ਨੂੰ ਕਾਬੂ ਕਰਕੇ ਉਸ ਦਾ ਨਾਂ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਮਨਤੇਜਵੀਰ ਉਰਫ ਮੰਨਾ ਦੱਸਿਆ ਅਤੇ ਤਲਾਸ਼ੀ ਦੌਰਾਨ ਪੁਲਸ ਨੇ 2 ਗ੍ਰਾਮ ਹੈਰੋਇਨ, ਇਕ ਪੰਨੀ, ਇਕ ਲਾਈਟਰ ਅਤੇ ਇਕ 10 ਰੁਪਏ ਦਾ ਨੋਟ ਬਰਾਮਦ ਹੋਇਆ ਹੈ।
ਫਿਰੋਜ਼ਪੁਰ 'ਚ ਨਾਜਾਇਜ਼ ਸ਼ਰਾਬ ਦੀ ਸਪਲਾਈ ਕਰਨ ਵਾਲੀਆਂ ਦੋ ਔਰਤਾਂ ਗ੍ਰਿਫ਼ਤਾਰ
NEXT STORY