ਘੱਲਖੁਰਦ (ਦਲਜੀਤ ਗਿੱਲ) : ਥਾਣਾ ਘੱਲਖੁਰਦ ਅਧੀਨ ਆਉਂਦੇ ਵਾਰਡ ਨੰਬਰ-12 ਮੁੱਦਕੀ ਵਿਖੇ ਇਕ ਵਿਅਕਤੀ ਵੱਲੋਂ ਦੁਕਾਨ ਖਾਲੀ ਨਾ ਕਰਨ ਤੋਂ ਪ੍ਰੇਸ਼ਾਨ ਔਰਤ ਨੇ ਘਰ ’ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ ’ਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਸ਼ਿਕਾਇਤਕਰਤਾ ਜੋਗਿੰਦਰ ਸਿੰਘ ਪੁੱਤਰ ਬਖਤੌਰ ਸਿੰਘ ਵਾਸੀ ਪਿੰਡ ਸ਼ਕੂਰ ਨੇ ਦੱਸਿਆ ਕਿ ਉਸ ਦੀ ਭੈਣ ਹਰਵਿੰਦਰ ਕੌਰ ਦੇ ਪਰਿਵਾਰ ਨੇ ਕੁਝ ਸਮਾਂ ਪਹਿਲਾਂ ਵਾਰਡ ਨੰਬਰ-12 ਮੁੱਦਕੀ ਵਿਚ ਇਕ ਮਕਾਨ ਖਰੀਦਿਆ ਸੀ ਅਤੇ ਉਕਤ ਮਕਾਨ ਵਿਚ ਇਕ ਦੁਕਾਨ ਵੀ ਸੀ। ਉਕਤ ਦੁਕਾਨ ’ਚ ਮੁਲਜ਼ਮ ਮਦਨ ਲਾਲ ਕਰਿਆਨਾ ਦੀ ਦੁਕਾਨ ਕਰਦਾ ਹੈ ਅਤੇ ਉਸ ਨੂੰ ਹਰਵਿੰਦਰ ਕੌਰ ਵੱਲੋਂ ਕਈ ਵਾਰ ਦੁਕਾਨ ਖਾਲੀ ਕਰਨ ਲਈ ਕਿਹਾ ਗਿਆ ਪਰ ਮੁਲਜ਼ਮ ਨੇ ਦੁਕਾਨ ਖਾਲੀ ਨਹੀਂ ਕੀਤੀ, ਜਿਸ ਕਾਰਨ ਹਰਵਿੰਦਰ ਕੌਰ ਪ੍ਰੇਸ਼ਾਨ ਰਹਿਣ ਲੱਗ ਪਈ ਅਤੇ ਉਸ ਨੇ ਘਰ ’ਚ ਹੀ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਉਕਤ ਮਾਮਲੇ ’ਚ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪਹਿਲਾਂ ਧੋਖੇ ਨਾਲ ਬੁਲਾਇਆ ਘਰ, ਫਿਰ ਟਰੈਕਟਰ ਹੇਠਾਂ ਦੇ ਨੌਜਵਾਨ ਨੂੰ ਦਿੱਤੀ ਦਰਦਨਾਕ ਮੌਤ
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਜ਼ੀਰਾ ਸ਼ਰਾਬ ਫੈਕਟਰੀ ਮਾਮਲਾ 'ਚ ਏ.ਡੀ.ਸੀ. ਨੇ ਕੀਤੀ ਧਰਨਾਕਾਰੀਆਂ ਨਾਲ ਮੁਲਾਕਾਤ, ਕੁਝ ਗੱਲਾਂ 'ਤੇ ਬਣੀ ਸਹਿਮਤੀ
NEXT STORY