ਆਟੋ ਡੈਸਕ– ਟੋਇਟਾ ਜਲਦ ਹੀ ਭਾਰਤੀ ਬਾਜ਼ਾਰ ’ਚ ਆਪਣੀ ਲੋਕਪ੍ਰਸਿੱਧ MPV ਕਾਰ ਇਨੋਵਾ ਕ੍ਰਿਸਟਾ ਦਾ 2021 ਫੇਸਲਿਫਟ ਮਾਡਲ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਨਵੀਂ ਇਨੋਵਾ ਕ੍ਰਿਸਟਾ ਦੇ 3ਡੀ ਮਾਡਲ ਦੀਆਂ ਕੁਝ ਤਸਵੀਰਾਂ ਲੀਕ ਹੋ ਗਈਆਂ ਹਨ। ਇਨ੍ਹਾਂ ’ਚ ਤੁਸੀਂ ਵੇਖ ਸਕਦੇ ਹੋ ਕਿ ਕਾਰ ਦੀ ਸ਼ੇਪ ਨੂੰ ਪਹਿਲਾਂ ਵਰਗਾ ਹੀ ਰੱਖਿਆ ਗਿਆ ਹੈ ਪਰ ਇਸ ਵਾਰ ਨਹੀਂ ਵੱਡੀ ਗਰਿੱਲ ਵੇਖਣ ਨੂੰ ਮਿਲੀ ਹੈ ਜਿਸ ਦੇ ਆਊਟਰ ਸਾਈਡ ਥਿਕ ਕ੍ਰੋਮ ਦੀ ਵਰਤੋਂ ਕੀਤੀ ਗਈ ਹੈ।
ਹੈੱਡਲਾਈਟਾਂ ਦਾ ਸਾਈਜ਼ ਬਿਲਕੁਲ ਮੌਜੂਦਾ ਮਾਡਲ ਜਿੰਨਾ ਹੀ ਹੈ ਪਰ ਇਸ ਵਿਚ ਦੋ ਗਰਿੱਲਾਂ ਨੂੰ ਮਰਜ ਕੀਤਾ ਗਿਆ ਹੈ ਅਤੇ ਕ੍ਰੋਮ ਦਾ ਇਸਤੇਮਾਲ ਵੀ ਹੋਇਆ ਹੈ। ਅਗਰੈਸਿਵ ਬੰਪਰ ਦੇ ਨਾਲ ਕਾਰ ਦੇ ਫੌਗ ਲੈਂਪਸ ਨੂੰ ਇਸ ਵਾਰ ਹੋਰਿਜਾਂਟਲ ਦੀ ਬਜਾਏ ਵਰਟਿਕਲੀ ਰੱਖਿਆ ਗਿਆ ਹੈ।
2021 ਇਨੋਵਾ ਕ੍ਰਿਸਟਾ ਨਵੇਂ ਅਲੌਏ ਵ੍ਹੀਲ ਡਿਜ਼ਾਇਨ ਨਾਲ ਆਏਗੀ। ਇਸ ਨੂੰ ਸਭ ਤੋਂ ਪਹਿਲਾਂ ਕੰਪਨੀ ਇੰਡੋਨੇਸ਼ੀਆ ’ਚ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ MPV ਕਾਰ ਦੇ ਇੰਟੀਰੀਅਰ ’ਚ ਕੰਪਨੀ ਨੇ ਇਸ ਵਾਰ ਬਹੁਤ ਸਾਰੇ ਬਦਲਾਅ ਕੀਤੇ ਗਏ ਹੋਣਗੇ।
ਬਿਹਤਰ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ
ਨਵੀਂ ਟੋਇਟਾ ਇਨੋਵਾ ਕ੍ਰਿਸਟਾ ਫੇਸਲਿਫਟ ਦੇ ਅੰਦਰ ਐਂਡਰਾਇਡ ਆਟੋ ਅਤੇ ਐਪਲ ਕਾਰ ਪਲੇਅ ਦੀ ਸੁਪੋਰਟ ਨਾਲ ਵੱਡਾ ਅਤੇ ਬਿਹਤਰ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੋਵੇਗਾ। ਇਸ ਤੋਂ ਇਲਾਵਾ ਵਾਇਰਲੈੱਸ ਫੋਨ ਚਾਰਜਿੰਗ ਦੀ ਵੀ ਸੁਵਿਧਾ ਮਿਲੇਗੀ।
ਪੈਟਰੋਲ ਅਤੇ ਡੀਜ਼ਲ ਇੰਜਣ ਦੀ ਮਿਲੇਗੀ ਆਪਸ਼ਨ
ਇੰਜਣ ਦੀ ਗੱਲ ਕਰੀਏ ਤਾਂ ਟੋਇਟਾ ਇਨੋਵਾ ਕ੍ਰਿਸਟਾ ਫੇਸਲਿਫਟ ਮਾਡਲ ’ਚ ਬੀ.ਐੱਸ.-6 ’ਚ ਅਪਡੇਟ ਕੀਤਾ ਗਿਆ 2.7 ਲੀਟਰ ਦਾ ਪੈਟਰੋਲ ਅਤੇ 2.4 ਲੀਟਰ ਦਾ ਡੀਜ਼ਲ ਇੰਜਣ ਆਪਸ਼ਨ ਦੇ ਤੌਰ ’ਤੇ ਦਿੱਤਾ ਜਾਵੇਗਾ। ਪੈਟਰੋਲ ਇੰਜਣ 164 ਬੀ.ਐੱਚ.ਪੀ. ਦੀ ਪਾਵਰ ਅਤੇ 245 ਐੱਨ.ਐੱਮ. ਦਾ ਟਾਰਕ ਪੈਦਾ ਕਰੇਗਾ। ਉਥੇ ਹੀ ਡੀਜ਼ਲ ਇੰਜਣ 148 ਬੀ.ਐੱਚ.ਪੀ. ਦੀ ਪਾਵਰ ਅਤੇ 360 ਐੱਨ.ਐੱਮ. ਦਾ ਟਾਰਕ ਪੈਦਾ ਕਰੇਗਾ।
ਐਪਲ ਵਾਚ ਸੀਰੀਜ਼ 6 ਤੇ ਐਪਲ ਵਾਚ SE ਦੀ ਵਿਕਰੀ ਭਾਰਤ ’ਚ ਸ਼ੁਰੂ, ਜਾਣੋ ਕੀਮਤ
NEXT STORY