ਆਟੋ ਡੈਸਕ– ਮਾਰੂਤੀ ਸੁਜ਼ੂਕੀ ਨੇ 2022 ਗ੍ਰੈਂਡ ਵਿਟਾਰਾ ਨੂੰ ਭਾਰਤੀ ਬਾਜ਼ਾਰ ’ਚ ਲਾਂਚ ਕਰ ਦਿੱਤਾ ਹੈ। ਇਸਦੀ ਸ਼ੁਰੂਆਤੀ ਕੀਮਤ 10.45 ਲੱਖ ਰੁਪਏ ਰੱਖੀ ਗਈ ਹੈ। ਨਵੀਂ ਗ੍ਰੈਂਡ ਵਿਟਾਰਾ ਦੀ ਲਾਂਚਿੰਗ ਦੇ ਨਾਲ ਹੀ ਕੰਪਨੀ ਨੇ ਭਾਰਤ ’ਚ ਮਿਡ ਸਾਈਜ਼ ਸੈਗਮੈਂਟ ’ਚ ਵੀ ਐਂਟਰੀ ਕਰ ਲਈ ਹੈ। ਆਓ ਜਾਣਦੇ ਹਾਂ ਨਵੀਂ ਵਿਟਾਰਾ ’ਚ ਤੁਹਾਨੂੰ ਕੀ ਕੁਝ ਖ਼ਾਸ ਮਿਲਣ ਵਾਲਾ ਹੈ-
ਇੰਟੀਰੀਅਰ
ਇੰਟੀਰੀਅਰ ਦੀ ਗੱਲ ਕਰੀਏ ਤਾਂ ਇਸਨੂੰ ਕਾਲੇ ਅਤੇ ਬ੍ਰਾਊਨ ਡਿਊਲ ਕਲਰ ਥੀਮ ’ਚ ਡਿਜ਼ਾਈਨ ਕੀਤਾ ਗਿਆ ਹੈ ਪਰ ਕੰਪਨੀ ਨੇ ਵੇਰੀਐਂਟਸ ਮੁਤਾਬਕ, ਇਸ ਦੀਆਂ ਸੀਟਾਂ ਦੇ ਕਲਰ ਆਪਸ਼ਨ ’ਚ ਬਦਲਾਅ ਕੀਤੇ ਹਨ। ਮਜਬੂਤ ਹਾਈਬ੍ਰਿਡ ਵੇਰੀਐਂਟ ’ਚ ਸ਼ੈਂਪੇਨ ਗੋਲਡ ਐਕਸੈਂਟ ਦੇ ਨਾਲ ਫਾਕਸ ਬਲੈਕ ਲੈਦਰ ਐਕਸੈਂਟ ਦਿੱਤਾ ਗਿਆ ਹੈ, ਜਦਕਿ ਸਮਾਰਟ ਹਾਈਬ੍ਰਿਡ ਵੇਰੀਐਂਟ ’ਚ ਸਿਲਵਰ ਐਕਸੈਂਟ ਮਿਲੇਗਾ। ਕੰਪਨੀ ਨੇ ਨਵੀਂ ਵਿਟਾਰਾ ਨੂੰ ਪੈਨੋਰਮਿਕ ਸਨਰੂਫ ਦੇ ਨਾਲ ਪੇਸ਼ ਕੀਤਾ ਹੈ। ਇਸਤੋਂ ਇਲਾਵਾ ਇਹ ਗੱਡੀ ਹੈੱਡ-ਅਪ ਡਿਸਪਲੇਅ, ਵਾਇਰਲੈੱਸ ਚਾਰਜਰ, ਡਿਜੀਟਲ ਇੰਸਟਰੂਮੈਂਟ ਕਲੱਸਟਰ, 360-ਡਿਗਰੀ ਪਾਰਕਿੰਗ ਕੈਮਰਾ ਅਤੇ ਕੁਨੈਕਟਿਡ ਕਾਰ ਤਕਨਾਲੋਜੀ, ਐਂਬੀਅੰਟ ਲਾਈਟਿੰਗ, ਫਰੰਟ ਵੈਂਟੀਲੇਟਿਡ ਸੀਟਾਂ, ਕੀਅਲੈੱਸ ਐਂਟਰੀ, ਰੀਅਰ ਏਸੀ ਵੈਂਟ, ਇੰਜਣ ਨੂੰ ਸਟਾਰਟ/ਸਟਾਪ ਕਰਨ ਲਈ ਇਕ ਪੁਸ਼ ਬਟਨ ਅਤੇ ਯੂ.ਐੱਸ.ਬੀ. ਪੋਰਟ ਵਰਗੇ ਫੀਚਰਜ਼ ਨਾਲ ਲੈਸ ਹੈ।
ਇੰਜਣ ਅਤੇ ਮਾਈਲੇਜ
ਨਵੀਂ ਗ੍ਰੈਂਡ ਵਿਟਾਰਾ ’ਚ ਦੋ ਇੰਜਣ ਆਪਸ਼ਨ- 1.5 ਲੀਟਰ ਮਾਈਲਡ ਹਾਈਬ੍ਰਿਡ ਇੰਜਣ ਅਤੇ ਦੂਜਾ ਹਾਈਡਰ ਦੇ ਸਮਾਨ AWD ਨਾਲਲੈਸ ਨਵਾਂ 1.5 ਲੀਟਰ ਮਜਬੂਤ ਹਾਈਬ੍ਰਿਡ ਇੰਜਣ ਦਿੱਤਾ ਹੈ। ਮਾਈਲਡ ਹਾਈਬ੍ਰਿਡ ਇੰਜਣ 100 ਪੀ.ਐੱਸ. ਦੀ ਪਾਵਰ ਅਤੇ 135 ਐੱਨ.ਐੱਮ. ਦਾ ਟਾਰਕ ਜਨਰੇਟ ਕਰਦ ਹੈ ਅਤੇ ਇਸਨੂੰ 5-ਸਪੀਡ ਐੱਮ.ਟੀ. ਗਿੱਰਬਾਕਸ ਜਾਂ 6-ਸਪੀਡ ਏ.ਟੀ. ਟ੍ਰਾਂਸਮਿਸ਼ਨ ਨਾਲ ਜੋੜਿਆ ਜਾ ਸਕਦਾ ਹੈ। ਦੂਜੇ ਪਾਸੇ ਮਜਬੂਤ ਹਾਈਬ੍ਰਿਡ ਇੰਜਣ 115 ਪੀ.ਐੱਸ. ਦੀ ਪਾਵਰ ਜਨਰੇਟ ਕਰਨ ’ਚ ਸਮਰੱਥ ਹੈ ਅਤੇ ਟ੍ਰਾਂਸਮਿਸ਼ਨ ਲਈ ਇਸਨੂੰ eCVT ਆਟੋਮੈਟਿਕ ਟ੍ਰਾਂਸਮਿਸ਼ਨ ਦੇ ਨਾਲ ਜੋੜਿਆ ਗਿਆ ਹੈ।
ਸੇਫਟੀ ਫੀਚਰਜ਼
ਸੇਫਟੀ ਨੂੰ ਧਿਆਨ ’ਚ ਰੱਖਦੇ ਹੋਏ 2022 ਵਿਟਾਰਾ ’ਚ ਢੇਰਾਂ ਸੇਫਟੀ ਫੀਚਰਜ਼- 6 ਏਅਰਬੈਗਸ ਦੇ ਨਾਲ ਈ.ਬੀ.ਡੀ. ਦੇ ਨਾਲ ਈ.ਬੀ.ਐੱਸ, ਈ.ਐੱਸ.ਸੀ, ਕਰੂਜ਼ ਕੰਟਰੋਲ, 360 ਡਿਗਰੀ ਕੈਮਰਾ, ਰਿਵਰਸ ਪਾਰਕਿੰਗ ਕੈਮਰਾ, ISOFIX ਚਾਈਲਡ ਸੀਟ ਐਂਕਰ, ਵ੍ਹੀਕਲ ਸਟੇਬਿਲਿਟੀ ਕੰਟਰੋਲ ਅਤੇ ਸੀਟ ਬੈਲਟ ਰਿਮਾਇੰਡਰ ਨੂੰ ਸ਼ਾਮਲ ਕੀਤਾ ਗਿਆ ਹੈ। ਇਸਤੋਂ ਇਲਾਵਾ ਵਿਟਾਰਾ ’ਚ Toyota Hyryder ਦੇ ਸਮਾਨ All grip AWD ਤਕਨਾਲੋਜੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸਦੇ ਨਾਲ ਹੀ ਇਸ ਵਿਚ ਤੁਹਾਨੂੰ 4 ਡਰਾਈਵਿੰਗ ਮੋਡਸ- ਆਟੋ, ਸਨੋ, ਸਪੋਰਟ ਅਤੇ ਲਾਕ ਵੀ ਦਿੱਤੇ ਗਏ ਹਨ।
11 ਹਜ਼ਾਰ ਰੁਪਏ ਹੈ ਟੋਕਨ ਅਮਾਊਂਟ
ਦੱਸ ਦੇਈਏ ਕਿ 2022 ਗ੍ਰੈਂਡ ਵਿਟਾਰਾ ਲਈ ਕੰਪਨੀ ਨੇ 11 ਜੁਲਾਈ ਤੋਂ ਬੁਕਿੰਗਸ ਸ਼ੁਰੂ ਕਰ ਦਿੱਤੀ ਸੀ। ਜਿਸ ਲਈ 11 ਹਜ਼ਾਰ ਰੁਪਏ ਦੀ ਟੋਕਨ ਅਮਾਊਂਟ ਰੱਖੀ ਗਈ ਹੈ। ਕੰਪਨੀ ਨੇ ਇਸ ਕਾਰ ਦੀ ਲਾਂਚਿੰਗ ਤੋਂ ਪਹਿਲਾਂ ਹੀ 55000 ਤੋਂ ਜ਼ਿਆਦਾ ਦੀ ਬੁਕਿੰਗਸ ਹਾਸਿਲ ਕਰ ਲਈਸੀ। ਇਨ੍ਹਾਂ ’ਚੋਂ ਸਭ ਤੋਂ ਜ਼ਿਆਦਾ ਸਟ੍ਰਾਂਗ ਹਾਈਬ੍ਰਿਡ ਵੇਰੀਐਂਟ ਲਈ ਬੁਕਿੰਗ ਹਾਸਿਲ ਕੀਤੀ ਗਈ ਹੈ।
ਕੀਮਤ ਡਿਟੇਲ
7000mAh ਦੀ ਬੈਟਰੀ ਤੇ ਸ਼ਾਨਦਾਰ ਡਿਸਪਲੇਅ ਨਾਲ ਲਾਂਚ ਹੋਇਆ Tecno Pova Neo 2
NEXT STORY