ਇੰਟਰਨੈਸ਼ਨਲ ਡੈਸਕ- ਮਿਡਲ ਈਸਟ ਵਿਚ ਜਾਰੀ ਤਣਾਅ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨੇ ਇਕ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਰਾਨ ਦੀ ਹਵਾਈ ਰੱਖਿਆ ਪ੍ਰਣਾਲੀ (ਏਅਰ ਡਿਫੈਂਸ), ਹਵਾਈ ਫੌਜ, ਨੇਵੀ ਅਤੇ ਉਸ ਦੀ ਲੀਡਰਸ਼ਿਪ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਹੈ।
ਟਰੰਪ ਨੇ ‘ਟਰੁੱਥ ਸੋਸ਼ਲ’ ’ਤੇ ਪੋਸਟ ਕਰਦੇ ਹੋਏ ਕਿਹਾ ਕਿ ਇਰਾਨ ਦਾ ਏਅਰ ਡਿਫੈਂਸ, ਹਵਾਈ ਫੌਜ, ਨੇਵੀ ਅਤੇ ਲੀਡਰਸ਼ਿਪ ਦਾ ‘ਅੰਤ’ ਹੋ ਚੁੱਕਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਰਾਨ ਦੇ ਪ੍ਰਮਾਣੂ ਅਤੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮਾਂ ’ਤੇ ਨਿਗਰਾਨੀ ਸਮਝੌਤੇ ਲਈ ਗੱਲਬਾਤ ਦੀ ਮੰਗ ਹੁਣ ਬਹੁਤ ਦੇਰ ਨਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਖ਼ਾਮੇਨੇਈ ਦੀ ਮੌਤ 'ਤੇ ਇਰਾਨੀਆਂ 'ਚ ਜਸ਼ਨ ਤੇ ਭਾਰਤੀ ਮੁਸਲਮਾਨਾਂ 'ਚ ਸੋਗ ! ਜਾਣੋ ਕਿਉਂ ਦੁਚਿੱਤੀ 'ਚ ਪਈ ਦੁਨੀਆ
ਟਰੰਪ ਨੇ ਕਿਹਾ ਕਿ ਅਮਰੀਕੀ ਕਾਰਵਾਈ ‘ਬਹੁਤ ਪ੍ਰਭਾਵਸ਼ਾਲੀ’ ਰਹੀ ਹੈ ਅਤੇ ਫੌਜੀ ਮੁਹਿੰਮ ਦਾ ਸਭ ਤੋਂ ਤਿੱਖਾ ਪੜਾਅ ਅਜੇ ਬਾਕੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸ਼ੁਰੂਆਤੀ ਹਮਲਿਆਂ ਵਿਚ ਅਮਰੀਕਾ ਨੇ ਸਿਆਸੀ ਅਤੇ ਫੌਜੀ ਹਸਤੀਆਂ ਸਮੇਤ 49 ਇਰਾਨੀ ਨੇਤਾਵਾਂ ਨੂੰ ਖ਼ਤਮ ਕਰ ਦਿੱਤਾ ਹੈ। ਟਰੰਪ ਨੇ ਕਿਹਾ, ‘‘ਅਸੀਂ ਅਜੇ ਤੱਕ ਉਨ੍ਹਾਂ ਨੂੰ ਪੂਰੀ ਤਾਕਤ ਨਾਲ ਨਿਸ਼ਾਨਾ ਨਹੀਂ ਬਣਾਇਆ। ਵੱਡੀ ਕਾਰਵਾਈ ਅਜੇ ਬਾਕੀ ਹੈ।’’
ਇਸ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਇਜ਼ਰਾਈਲ ਦੇ ਤਾਲਮੇਲ ਨਾਲ ਕੀਤੇ ਗਏ ਰੋਕਥਾਮ ਵਾਲੇ ਹਮਲਿਆਂ ਦਾ ਮਕਸਦ ਇਰਾਨੀ ਖ਼ਤਰੇ ਨੂੰ ਬੇਅਸਰ ਕਰਨਾ ਅਤੇ ਅਮਰੀਕੀ ਫੌਜਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਸੀ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਫੋਕਸ ਇਰਾਨ ਦੀ ਘੱਟ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਸਮਰੱਥਾ ਅਤੇ ਸਮੁੰਦਰੀ ਖ਼ਤਰੇ ਨੂੰ ਖ਼ਤਮ ਕਰਨਾ ਹੈ।
ਇਹ ਵੀ ਪੜ੍ਹੋ- ਇਰਾਨ ਨੇ ਕੀਤੀ ਪਰਮਾਣੂ ਟੈਸਟਿੰਗ ? ਜੰਗ ਵਿਚਾਲੇ ਭੂਚਾਲ ਨਾਲ ਕੰਬ ਗਿਆ ਪੂਰਾ ਦੇਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੈਂਟਾਗਨ ਨੇ ਜਾਰੀ ਕੀਤੀਆਂ ਈਰਾਨ ਜੰਗ 'ਚ ਮਾਰੇ ਗਏ 4 ਅਮਰੀਕੀ ਫ਼ੌਜੀਆਂ ਦੀਆਂ ਤਸਵੀਰਾਂ, 2 ਦੀ ਪਛਾਣ ਬਾਕੀ
NEXT STORY