ਗੈਜੇਟ ਡੈਸਕ - ਤਕਨਾਲੋਜੀ ਦੀ ਦੁਨੀਆ 'ਚ ਮਸ਼ਹੂਰ ਕੰਪਨੀ Vivo ਜਲਦ ਹੀ ਆਪਣਾ ਨਵਾਂ ਫੋਲਡੇਬਲ ਸਮਾਰਟਫੋਨ Vivo X Fold 6 ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਅਪਕਮਿੰਗ ਫੋਨ ਨੂੰ ਲੈ ਕੇ ਕਈ ਅਹਿਮ ਜਾਣਕਾਰੀਆਂ ਸਾਹਮਣੇ ਆਈਆਂ ਹਨ, ਜਿਸ ਮੁਤਾਬਕ ਇਹ ਫੋਨ ਵੱਡੀ ਡਿਸਪਲੇਅ ਅਤੇ ਨੈਕਸਟ ਜਨਰੇਸ਼ਨ ਚਿੱਪਸੈੱਟ ਨਾਲ ਲੈਸ ਹੋਵੇਗਾ।
ਸ਼ਾਨਦਾਰ ਡਿਸਪਲੇਅ ਅਤੇ ਪ੍ਰੋਸੈਸਰ
ਲੀਕ ਹੋਈ ਜਾਣਕਾਰੀ ਅਨੁਸਾਰ, Vivo X Fold 6 'ਚ 8.02-ਇੰਚ ਦੀ 2K ਇਨਰ ਡਿਸਪਲੇਅ ਦਿੱਤੀ ਗਈ ਹੈ, ਜੋ ਕਿ ਅਲਟਰਾ-ਥਿਨ ਗਲਾਸ ਦੇ ਨਾਲ ਆਵੇਗੀ। ਇਸ ਤੋਂ ਇਲਾਵਾ, ਫੋਨ 'ਚ 6.51-ਇੰਚ ਦੀ ਆਊਟਰ ਸਕ੍ਰੀਨ ਮਿਲੇਗੀ। ਬਿਹਤਰ ਪਰਫਾਰਮੈਂਸ ਲਈ ਇਸ 'ਚ MediaTek Dimensity 9500 SoC ਦਿੱਤਾ ਜਾ ਸਕਦਾ ਹੈ। ਇਹ ਫੋਨ ਆਪਣੇ ਪਿਛਲੇ ਮਾਡਲ Vivo X Fold 5 ਦੇ ਮੁਕਾਬਲੇ ਵਧੇਰੇ ਪਤਲੇ ਅਤੇ ਹਲਕੇ ਡਿਜ਼ਾਈਨ 'ਚ ਪੇਸ਼ ਕੀਤਾ ਜਾਵੇਗਾ।
ਕੈਮਰਾ ਸੈੱਟਅੱਪ ਹੈ ਸਭ ਤੋਂ ਖਾਸ
ਫੋਟੋਗ੍ਰਾਫੀ ਦੇ ਸ਼ੌਕੀਨਾਂ ਲਈ ਇਸ ਫੋਨ 'ਚ 200-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ 50-50 ਮੈਗਾਪਿਕਸਲ ਦੇ ਦੋ ਹੋਰ ਸੈਂਸਰ (ਅਲਟਰਾਵਾਈਡ ਅਤੇ ਪੈਰੀਸਕੋਪ ਟੈਲੀਫੋਟੋ ਲੈਂਸ) ਮਿਲਣਗੇ। ਸੈਲਫੀ ਲਈ ਫੋਨ ਦੀ ਅੰਦਰੂਨੀ ਅਤੇ ਬਾਹਰੀ ਦੋਵਾਂ ਸਕ੍ਰੀਨਾਂ 'ਤੇ 20 ਮੈਗਾਪਿਕਸਲ ਦੇ ਕੈਮਰੇ ਦਿੱਤੇ ਗਏ ਹਨ।
ਦਮਦਾਰ ਬੈਟਰੀ ਅਤੇ ਚਾਰਜਿੰਗ
ਇਸ ਫੋਨ ਦੀ ਇਕ ਹੋਰ ਵੱਡੀ ਖਾਸੀਅਤ ਇਸ ਦੀ ਬੈਟਰੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ Vivo X Fold 6 'ਚ 7000mAh ਦੀ ਵੱਡੀ ਬੈਟਰੀ ਮਿਲੇਗੀ, ਜੋ ਵਾਇਰਲੈੱਸ ਚਾਰਜਿੰਗ ਨੂੰ ਵੀ ਸਪੋਰਟ ਕਰੇਗੀ। ਜੇਕਰ Vivo X Fold 5 ਨਾਲ ਤੁਲਨਾ ਕਰੀਏ ਤਾਂ ਉਸ 'ਚ 6,000mAh ਦੀ ਬੈਟਰੀ ਦਿੱਤੀ ਗਈ ਸੀ।
ਕਦੋਂ ਹੋਵੇਗਾ ਲਾਂਚ?
ਰਿਪੋਰਟਾਂ ਮੁਤਾਬਕ ਇਹ ਫੋਨ ਸਭ ਤੋਂ ਪਹਿਲਾਂ ਚੀਨ 'ਚ ਮਈ ਜਾਂ ਜੂਨ ਦੇ ਮਹੀਨੇ 'ਚ ਲਾਂਚ ਹੋ ਸਕਦਾ ਹੈ। ਹਾਲਾਂਕਿ ਕੰਪਨੀ ਵੱਲੋਂ ਅਜੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ, ਪਰ ਇਸ ਦੇ ਫੀਚਰਸ ਨੇ ਬਾਜ਼ਾਰ 'ਚ ਕਾਫੀ ਉਤਸ਼ਾਹ ਪੈਦਾ ਕਰ ਦਿੱਤਾ ਹੈ।
1.5 ਟਨ AC ਪੂਰੀ ਰਾਤ ਚੱਲਣ 'ਤੇ ਕਿੰਨੀ ਬਿਜਲੀ ਖਾਂਦਾ? ਕਿੰਨਾ ਆਵੇਗਾ ਮਹੀਨੇ ਦਾ ਬਿੱਲ?
NEXT STORY