ਜਲੰਧਰ- ਜੇਕਰ ਤੁਸੀਂ ਵੀ ਵਟਸਐਪ ਦੀ ਵਰਤੋਂ ਕਰਦੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਤੁਹਾਡੇ ਅਕਾਊਂਟ ਦੀ ਗਲਤ ਵਰਤੋਂ ਹੋ ਸਕਦੀ ਹੈ। ਵਟਸਐਪ 'ਚ ਮੌਜੂਦ ਕਿਊ.ਆਰ. ਕੋਡ ਸਕੈਨਿੰਗ ਸੁਵਿਧਾ ਤੁਹਾਡੇ ਲਈ ਖਤਰਾ ਬਣ ਸਕਦੀ ਹੈ। ਇਸ ਰਾਹੀਂ ਕੋਈ ਤੁਹਾਡੀ ਜਸੂਸੀ ਕਰ ਸਕਦਾ ਹੈ ਅਤੇ ਤੁਹਾਨੂੰ ਪਤਾ ਵੀ ਨਹੀਂ ਹੋਵੇਗਾ। ਹਾਲ ਹੀ 'ਚ ਇਸ ਤਰ੍ਹਾਂ ਦੀਆਂ ਕਈ ਸ਼ਿਕਾਇਤਾਂ ਮਿਲੀਆਂ ਹਨ ਜਿਨ੍ਹਾਂ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਵਟਸਐਪ ਅਕਾਊਂਟ ਹੈਕ ਕਰਕੇ ਦੂਜਿਆਂ ਨੂੰ ਅਸ਼ਲੀਲ ਮੈਸੇਜ ਭੇਜੇ ਗਏ ਹਨ।
ਪਹਿਲੇ ਮਾਮਲੇ 'ਚ ਇਕ 30 ਸਾਲਾ ਔਰਤ ਨੂੰ ਇਸ ਦੇ ਪਤੀ ਵੱਲੋਂ ਨਿਸ਼ਾਨਾ ਬਣਾਇਆ ਗਿਆ। ਬੀਮਾ ਕੰਪਨੀ 'ਚ ਡਿਵੈੱਲਪਮੈਂਟ ਮੈਨੇਜਰ ਦੇ ਅਹੁਦੇ 'ਤੇ ਤਾਇਨਾਤ ਔਰਤ ਨੇ ਦੋਸ਼ ਲਗਾਇਆ ਹੈ ਕਿ ਇਸ ਦੇ ਸਾਬਕਾ ਪਤੀ ਨੇ ਕਿਊ.ਆਰ. ਕੋਡ ਸਕੈਨ ਕਰਕੇ ਉਸ ਦਾ ਵਟਸਐਪ ਹੈਕ ਕਰ ਲਿਆ ਅਤੇ ਉਸ ਦੇ ਦੋਸਤਾਂ ਨੂੰ ਅਸ਼ਲੀਲ ਮੈਸੇਜ ਵੀ ਭੇਜ ਦਿੱਤੇ। ਜ਼ਿਕਰਯੋਗ ਹੈ ਕਿ ਔਰਤ ਦਾ ਯੁਵਰਾਜ ਸਿੰਗ ਬਿਹੋਲਾ ਨਾਲ ਸਾਲ 2015 'ਚ ਤਲਾਕ ਹੋ ਚੁੱਕਾ ਹੈ।
ਪੀੜਤਾ ਮੁਤਾਬਕ ਦਸੰਬਰ 2016 'ਚ ਯੁਵਰਾਜ ਨੇ ਆਪਣੀ ਪਤਨੀ ਨੂੰ ਰਿਸ਼ਤੇ ਲਈ ਇਕ ਹੋਰ ਮੌਕਾ ਦੇਣ ਲਈ ਰਾਜ਼ੀ ਕਰ ਲਿਆ। ਹਾਲਾਂਕਿ ਔਰਤ ਦੇ ਦੋਸਤਾਂ ਨੇ ਉਸ ਨੂੰ ਅਲਰਟ ਕੀਤਾ ਕਿ ਯੁਵਰਾਜ ਉਸ ਨੂੰ ਦੋਸਤਾਂ ਨਾਲ ਗੱਲਬਾਤ ਕਰਨ 'ਤੇ ਫਿਰ ਤੋਂ ਇਤਰਾਜ਼ ਕਰੇਗਾ। ਇਕ ਦਿਨ ਪੀੜਤਾ ਨੂੰ ਉਸ ਦੇ ਇਕ ਦੋਸਤ ਨੇ ਦੱਸਿਆ ਕਿ ਉਸ ਨੂੰ ਉਸ ਦੇ ਵਟਸਐਪ ਅਕਾਊਂਟ ਤੋਂ ਇਤਰਾਜ਼ਯੋਗ ਮੈਸੇਜ ਆ ਰਹੇ ਹਨ। ਪੀੜਤਾ ਨੇ ਜਾਂਚ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਯੁਵਰਾਜ ਨੇ ਕਿਊ.ਆਰ. ਸਕੈਨਿੰਗ ਰਾਹੀਂ ਉਸ ਦਾ ਵਟਸਐਪ ਹੈਕ ਕੀਤਾ ਹੋਇਆ ਸੀ ਅਤੇ ਉਹ ਉਸ ਦਾ ਪੱਖ ਲੈਣ ਵਾਲੇ ਦੋਸਤਾਂ ਨੂੰ ਨਿਸ਼ਾਨਾ ਬਣਾ ਰਿਹਾ ਸੀ।
ਦੂਜੇ ਮਾਮਲੇ 'ਚ ਆਪਣੀ ਪਤਨੀ ਨਾਲ ਕਾਨੂੰਨੀ ਲੜਾਈ ਲੜ ਰਹੇ ਪਤੀ ਨੇ ਉਸ ਦਾ ਵਟਸਐਪ ਅਕਾਊਂਟ ਹੈਕ ਕਰਕੇ ਉਨ੍ਹਾਂ ਦੋਸਤਾਂ ਨੂੰ ਖਰ੍ਹੀਆਂ-ਖੋਟੀਆਂ ਸੁਣਾ ਦਿੱਤੀਆਂ ਜੋ ਉਸ ਨੂੰ ਕਾਨੂੰਨੀ ਸਲਾਹ ਦੇ ਰਹੇ ਸਨ।
ਤੀਜੇ ਮਾਮਲਾ ਇਕ 22 ਸਾਲਾ ਫੈਸ਼ਨ ਡਿਜ਼ਾਈਨਿੰਗ ਕੋਰਸ ਕਰ ਰਹੀ ਵਿਦਿਆਰਥਣ ਦਾ ਦੋ ਨੌਜਵਾਨਾਂ ਵੱਲੋਂ ਜਸੂਸੀ ਕਰਨ ਦਾ ਹੈ। ਲੜਕੀ ਵੱਲੋਂ ਪੁਲਸ 'ਚ ਸ਼ਿਕਾਇਤ ਕਰਨ 'ਤੇ ਪਤਾ ਲੱਗਾ ਕਿ ਉਨ੍ਹਾਂ ਨੇ ਉਸ ਦਾ ਵਟਸਐਪ ਅਕਾਊਂਟ ਹੈਕ ਕੀਤਾ ਹੋਇਆ ਸੀ।
ਪੁਲਸ ਮੁਤਾਬਕ- ਇਸ ਤਰ੍ਹਾਂ ਦੇ ਜ਼ਿਆਦਾਤਰ ਮਾਮਲਿਆਂ ਨੂੰ ਅੰਜ਼ਾਮ ਦੇਣ ਵਾਲਾ ਤੁਹਾਡਾ ਕੋਈ ਆਪਣਾ ਹੀ ਹੁੰਦਾ ਹੈ। ਵਟਸਐਪ ਨੂੰ ਕਿਊ.ਆਰ. ਕੋਡ ਰਾਹੀਂ ਕੰਪਿਊਟਰ 'ਤੇ ਖੋਲ੍ਹਣ ਦੀ ਸੁਵਿਧਾ ਮਿਲਦੇ ਹੀ ਅਜਿਹੇ ਮਾਮਲਿਆਂ ਦਾ ਖਤਰਾ ਵਧ ਗਿਆ ਹੈ। ਸਾਈਬਰ ਐਕਸਪਰਟ ਨਇਨ ਤ੍ਰਿਵੇਦੀ ਨੇ ਅਪੀਲ ਕਰਦੇ ਹੋਏ ਕਿਹਾ ਕਿ ਆਪਣਾ ਫੋਨ ਕਿਸੇ ਅਣਜਾਣ ਵਿਅਕਤੀ ਨੂੰ ਫੜਾਓ ਤਾਂ ਉਸ 'ਤੇ ਨਜ਼ਰ ਰੱਖੋ। ਜੇਕਰ ਕਿਸੇ ਨੂੰ ਜ਼ਿਆਦਾ ਸਮੇਂ ਲਈ ਫੋਨ ਦੇਣਾ ਪੈ ਜਾਵੇ ਤਾਂ ਆਪਣੀ ਚੈਟ ਹਿਸਟਰੀ ਅਤੇ ਜ਼ਰੂਰੀ ਡਾਟਾ ਸੇਵ ਕਰਕੇ ਡਿਲੀਟ ਕਰ ਦਿਓ।
ਬਜਾਜ ਨੇ ਭਾਰਤ 'ਚ ਲਾਂਚ ਕੀਤਾ 2017 ਮਾਡਲ Pulsar RS 200
NEXT STORY