ਗੈਜੇਟ ਡੈਸਕ– ਅਮੇਜ਼ਫਿਟ ਨੇ ਭਾਰਤ ’ਚ Amazfit Bip S Lite ਦੀ ਲਾਂਚਿੰਗ ਦਾ ਐਲਾਨ ਕਰ ਦਿੱਤਾ ਹੈ। Amazfit Bip S Lite ਦੀ ਲਾਂਚਿੰਗ 29 ਜੁਲਾਈ ਨੂੰ ਹੋਵੇਗੀ ਅਤੇ ਇਸ ਦੀ ਵਿਕਰੀ ਵੀ 29 ਜੁਲਾਈ ਤੋਂ ਹੀ ਸ਼ੁਰੂ ਹੋਵੇਗੀ। ਇਹ ਸਮਾਰਟ ਵਾਚ Amazfit Bip S ਦਾ ਲਾਈਟ ਵਰਜ਼ਨ ਹੋਵੇਗੀ। Amazfit Bip S Lite ’ਚ 5ATM ਵਾਟਰ ਰੈਸਿਸਟੈਂਟ ਦੀ ਸੁਪੋਰਟ ਮਿਲੇਗੀ। ਇਸ ਤੋਂ ਇਲਾਵਾ ਇਸ ਵਿਚ 8 ਸਪੋਰਟਸ ਮੋਡ ਮਿਲਣਗੇ। ਕੰਪਨੀ ਨੇ ਇਸ ਦੀ ਬੈਟਰੀ ਨੂੰ ਲੈਕੇ 30 ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਹੈ। ਅਮੇਜ਼ਫਿਟ ਦੀ ਇਸ ਸਮਾਰਟ ਵਾਚ ਦੀ ਵਿਕਰੀ ਫਲਿਪਕਾਰਟ ਰਾਹੀਂ ਹੋਵੇਗੀ, ਇਸ ਦੀ ਕੀਮਤ 3,799 ਰੁਪਏ ਹੋਵੇਗੀ।
Amazfit Bip S Lite ਦੇ ਫੀਚਰਜ਼
ਅਮੇਜ਼ਫਿਟ ਦੀ ਇਸ ਸਮਾਰਟ ਵਾਚ ’ਚ ਆਲਵੇਜ ਆਨ ਕਲਰ ਡਿਸਪਲੇਅ ਮਿਲੇਗੀ। ਵੇਖਣ ’ਚ ਇਹ ਸਮਾਰਟ ਵਾਚ Amazfit Bip S ਦੀ ਤਰ੍ਹਾਂ ਹੀ ਹੈ। ਕੰਪਨੀ ਦਾ ਦਾਅਵਾ ਹੈ ਕਿ ਤੇਜ਼ ਧੁੱਪ ’ਚ ਵੀ ਡਿਸਪਲੇਅ ਨੂੰ ਆਸਾਨੀ ਨਾਲ ਵੇਖਿਆ ਜਾ ਸਕੇਗਾ। ਇਹ ਸਮਾਰਟ ਵਾਚ ਕਾਲੇ ਅਤੇ ਨੀਲੇ ਰੰਗ ’ਚ ਮਿਲੇਗੀ। ਇਹ ਸਮਾਰਟ ਵਾਚ ਵਾਟਰ ਰਸਿਸਟੈਂਟ ਹੋਵੇਗੀ। ਵਾਚ ’ਚ 40 ਫੇਸਿਜ਼ ਅਤੇ ਦੋ ਕਸਟਮ ਵਿਜ਼ੇਟ ਮਿਲਣਗੇ। ਨਾਲ ਹੀ 150 ਵਾਚ ਫੇਸਿਜ਼ ਅਪਡੇਟ ਰਾਹੀਂ ਮਿਲਣਗੇ। ਇਸ ਤੋਂ ਇਲਾਵਾ ਇਸ ਵਿਚ ਹਾਰਟ ਰੇਟ ਮਾਨੀਟਰ ਦੇ ਨਾਲ-ਨਾਲ ਮੌਸਮ ਦੀ ਵੀ ਜਾਣਕਾਰੀ ਮਿਲੇਗੀ। ਇਸ ਵਿਚ ਬਲੂਟੂਥ ਮਿਊਜ਼ਿਕ ਕੰਟਰੋਲ ਵੀ ਹੋਵੇਗੀ। ਇਸ ਵਿਚ ਕਈ ਤਰ੍ਹਾਂ ਦੇ ਸਪੋਰਟਸ ਮੋਡਸ ਮਿਲਣਗੇ। ਇਹ ਸਮਾਰਟ ਵਾਚ ਆਈ.ਓ.ਐੱਸ. ਅਤੇ ਐਂਡਰਾਇਡ ਦੋਵਾਂ ਨੂੰ ਸੁਪੋਰਟ ਕਰੇਗੀ। ਦਾਅਵਾ ਹੈ ਕਿ ਇਕ ਵਾਰ ਦੀ ਚਾਰਜਿੰਗ ’ਚ ਇਸ ਦੀ ਬੈਟਰੀ 40 ਦਿਨਾਂ ਤਕ ਦਾ ਬੈਕਅਪ ਦੇਵੇਗੀ। ਇਸ ਦਾ ਭਾਰ 30 ਗ੍ਰਾਮ ਹੋਵੇਗਾ।
ਫੋਰਡ ਲਿਆਉਣ ਵਾਲੀ ਹੈ Figo ਦਾ ਆਟੋਮੈਟਿਕ ਮਾਡਲ, ਕਮਾਲ ਦੇ ਹਨ ਫੀਚਰਜ਼
NEXT STORY