ਜੰਮੂ, (ਕਮਲ)- ਉਪ-ਰਾਜਪਾਲ ਮਨੋਜ ਸਿਨ੍ਹਾ ਨੇ ਵੀਰਵਾਰ ਨੂੰ ਸ਼੍ਰੀ ਅਮਰਨਾਥ ਜੀ ਸ਼੍ਰਾਈਨ ਬੋਰਡ ਦੀ 50ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ। ਬੈਠਕ ’ਚ ਇਸ ਸਾਲ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਸਾਲ 29 ਜੂਨ ਨੂੰ ਜੇਠ ਮਹੀਨੇ ਦੀ ਪੂਰਨਮਾਸ਼ੀ ਦੇ ਮੌਕੇ ਪਹਿਲੀ ਪੂਜਾ ਕਰਾਉਣ ਦਾ ਫੈਸਲਾ ਲਿਆ ਗਿਆ ਜਦੋਂ ਕਿ ਬਾਬਾ ਬਰਫ਼ਾਨੀ ਨੂੰ ਸਮਰਪਿਤ ਲੇਜ਼ਰ ਅਤੇ ਸਾਊਂਡ ਸ਼ੋਅ ਨੂੰ ਮਨਜ਼ੂਰੀ ਦਿੱਤੀ ਗਈ।
ਬੋਰਡ ਨੇ 2026 ਯਾਤਰਾ ਲਈ ਯਾਤਰੀਆਂ ਦੇ ਅਧਿਆਤਮਿਕ ਅਨੁਭਵ ਅਤੇ ਸਹੂਲਤ ਨੂੰ ਹੋਰ ਵਧਾਉਣ ਲਈ ਵੱਖ-ਵੱਖ ਪ੍ਰਮੁੱਖ ਉਪਰਾਲਿਆਂ ਨੂੰ ਮਨਜ਼ੂਰੀ ਦਿੱਤੀ। ਸ਼੍ਰਾਈਨ ਬੋਰਡ ਨੇ ਰਜਿਸਟਰਡ ਯਾਤਰੀਆਂ, ਸੇਵਾਦਾਤਿਆਂ, ਅਧਿਕਾਰੀਆਂ, ਮੌਸਮੀ ਕਰਮਚਾਰੀਆਂ ਅਤੇ ਪੁਜਾਰੀਆਂ ਲਈ ਦੁਰਘਟਨਾ ਬੀਮਾ ਕਵਰ ਨੂੰ 5 ਲੱਖ ਰੁਪਏ ਤੋਂ ਵਧਾ ਕੇ 10 ਲੱਖ ਰੁਪਏ ਕਰਨ ਦਾ ਫੈਸਲਾ ਕੀਤਾ।
ਉਪ-ਰਾਜਪਾਲ ਨੇ ਸ਼੍ਰਾਈਨ ਬੋਰਡ ਦੇ ਕਰਮਚਾਰੀਆਂ ਲਈ ਵੱਖ-ਵੱਖ ਭਲਾਈ ਉਪਰਾਲਿਆਂ ’ਤੇ ਵੀ ਚਰਚਾ ਕੀਤੀ ਅਤੇ ਉਨ੍ਹਾਂ ਲਈ ਭਲਾਈ ਯੋਜਨਾਵਾਂ ਨੂੰ ਮਨਜ਼ੂਰੀ ਦਿੱਤੀ।
ਭਾਣਜੇ ਨੇ ਦਿਨ-ਦਿਹਾੜੇ ਮਾਮੇ ਦਾ ਕੀਤਾ ਕਤਲ, 17 ਸੈਕਿੰਡਾਂ 'ਚ ਹਥਿਆਰ ਨਾਲ ਕੀਤੇ 10 ਵਾਰ
NEXT STORY