ਗੈਜੇਟ ਡੈਸਕ- ਐਪਲ ਨੇ ਭਾਰਤ 'ਚ ਆਪਣਾ 5ਵਾਂ ਰਿਟੇਲ ਸਟੋਰ ਅੱਜ (11 ਦਸੰਬਰ) ਨੋਇਡਾ ਦੇ DLF ਮਾਲ ਆਫ ਇੰਡੀਆ 'ਚ ਖੋਲ੍ਹ ਦਿੱਤਾ ਹੈ। ਇਹ ਦਿੱਲੀ-NCR ਦਾ ਦੂਜਾ ਐਪਲ ਸਟੋਰ ਹੈ। ਇਸ ਤੋਂ ਪਹਿਲਾਂ 2023 'ਚ ਦਿੱਲੀ 'ਚ ਪਹਿਲਾ ਸਟੋਰ ਸ਼ੁਰੂ ਹੋਇਆ ਸੀ। 2025 'ਚ ਬੈਂਗਲੁਰੂ ਅਤੇ ਪੁਣੇ ਸਟੋਰਾਂ ਦੇ ਬਾਅਦ, ਇਹ ਐਪਲ ਦਾ ਇਸ ਸਾਲ ਭਾਰਤ 'ਚ ਤੀਜਾ ਸਟੋਰ ਹੈ।
CEO ਟਿਮ ਕੂਕ ਪਹਿਲਾਂ ਹੀ ਇਸ਼ਾਰਾ ਕਰ ਚੁੱਕੇ ਸਨ ਕਿ ਮੁੰਬਈ ਅਤੇ ਦਿੱਲੀ ਤੋਂ ਬਾਅਦ ਐਪਲ ਭਾਰਤ 'ਚ 4 ਹੋਰ ਸਟੋਰ ਖੋਲ੍ਹੇਗੀ। ਨੋਇਡਾ ਸਟੋਰ 'ਚ iPhone 17 ਸੀਰੀਜ਼, M5-ਪਾਵਰਡ ਮੈਕਬੁੱਕ ਪ੍ਰੋ, 14-ਇੰਚ ਮੈਕਬੁੱਕ ਪ੍ਰੋ ਸਮੇਤ ਐਪਲ ਦੇ ਨਵੇਂ ਪ੍ਰੋਡਕਟ ਉਪਲਬਧ ਹਨ। ਕਸਟਮਰ ਇੱਥੇ ਨਵੇਂ ਫੀਚਰ ਟ੍ਰਾਈ ਕਰ ਸਕਣਗੇ ਅਤੇ ਐਪਲ ਦੀ ਸਪੈਸ਼ਲਿਸਟ ਅਤੇ ਜ਼ੀਨਿਅਸ ਟੀਮ ਵੱਲੋਂ ਐਕਸਪਰਟ ਸਹਾਇਤਾ ਮਿਲੇਗੀ।
ਇਹ ਵੀ ਪੜ੍ਹੋ : 2026 'ਚ ਇਨ੍ਹਾਂ ਰਾਸ਼ੀ ਵਾਲਿਆਂ ਦਾ ਆਏਗਾ Golden Time! ਨਹੀਂ ਆਵੇਗੀ ਪੈਸੇ ਦੀ ਕਮੀ
ਭਾਰਤ ਦਾ ਸਭ ਤੋਂ ਮਹਿੰਗਾ ਐਪਲ ਸਟੋਰ: 45 ਲੱਖ ਮਹੀਨਾਵਾਰ ਕਿਰਾਇਆ
- CRE ਮੈਟ੍ਰਿਕਸ ਦੇ ਸਬ-ਲੀਜ਼ ਡੌਕੁਮੈਂਟਸ ਅਨੁਸਾਰ, ਨੋਇਡਾ ਸਟੋਰ ਭਾਰਤ ਦਾ ਸਭ ਤੋਂ ਮਹਿੰਗਾ ਐਪਲ ਸਟੋਰ ਹੈ।
- ਐਪਲ ਨੇ ਮਾਲ ਦੇ ਗਰਾਊਂਡ ਫਲੋਰ ‘ਤੇ 8,240 ਵਰਗ ਫੁੱਟ ਖੇਤਰ ਲਿਆ ਹੈ।
- ਲੀਜ਼ ਦਾ ਪਹਿਲਾ ਸਾਲ ਬਿਲਕੁਲ ਰੇਂਟ-ਫ੍ਰੀ ਰਹੇਗਾ।
- ਉਸ ਤੋਂ ਬਾਅਦ ਕੰਪਨੀ 263.15 ਰੁਪਏ ਪ੍ਰਤੀ ਸਕਵੇਅਰ ਫੁੱਟ ਰੇਟ ਨਾਲ ਕਿਰਾਇਆ ਦੇਵੇਗੀ।
ਇਸ ਤਰ੍ਹਾਂ ਹਰ ਮਹੀਨੇ ਦਾ ਕਿਰਾਇਆ ਲਗਭਗ 45.3 ਲੱਖ ਰੁਪਏ ਅਤੇ ਸਾਲਾਨਾ 5 ਕਰੋੜ ਰੁਪਏ ਤੋਂ ਵੱਧ ਬਣਦਾ ਹੈ। ਲੀਜ਼ ਦੀ ਪੂਰੀ ਮਿਆਦ ਦੌਰਾਨ ਇਹ ਰਕਮ 65 ਕਰੋੜ ਰੁਪਏ ਤੱਕ ਪਹੁੰਚ ਸਕਦੀ ਹੈ।
ਨੋਇਡਾ ਐਪਲ ਸਟੋਰ ਕਿਉਂ ਖ਼ਾਸ ਹੈ?
ਨੋਇਡਾ ਦੇ ਸੈਕਟਰ-18 'ਚ ਬਣੇ ਇਸ ਸਟੋਰ ਦਾ ਮੁੱਖ ਟਾਰਗੇਟ ਯੂਥ ਪਾਪੂਲੇਸ਼ਨ ਹੈ। ਨੋਇਡਾ 'ਚ ਦਿੱਲੀ, ਯੂਪੀ, ਬਿਹਾਰ, ਝਾਰਖੰਡ ਅਤੇ ਉੱਤਰਾਖ਼ੰਡ ਤੋਂ ਆਏ ਬਹੁਤ ਸਾਰੇ ਨੌਜਵਾਨ ਕੰਮ ਕਰਦੇ ਅਤੇ ਰਹਿੰਦੇ ਹਨ। ਸ਼ਹਿਰ 'ਚ IT ਅਤੇ ਹੋਰ ਕੰਪਨੀਆਂ ਵਿੱਚ ਕੰਮ ਕਰਨ ਵਾਲੀ ਨਵੀ ਪੀੜ੍ਹੀ ਦੀ ਵੱਡੀ ਤਾਦਾਦ ਹੈ। ਇਸ ਸਟੋਰ ਰਾਹੀਂ ਐਪਲ ਨੌਜਵਾਨਾਂ ਨੂੰ ਆਪਣੇ ਪ੍ਰੋਡਕਟਾਂ ਨਾਲ ਜੋੜਨ ਅਤੇ ਬ੍ਰਾਂਡ ਲੋਅਲਟੀ ਵਧਾਉਣ ਦਾ ਟਾਰਗੇਟ ਰੱਖਦਾ ਹੈ।
ਭਾਰਤ 'ਚ ਐਪਲ ਦੀ ਤੇਜ਼ੀ ਨਾਲ ਵਧ ਰਹੀ ਗ੍ਰੋਥ
ਭਾਰਤ ਐਪਲ ਲਈ ਇਕ ਵੱਡਾ ਅਤੇ ਫਾਸਟ-ਗ੍ਰੋਇੰਗ ਮਾਰਕੀਟ ਬਣ ਗਿਆ ਹੈ। IDC ਅਨੁਸਾਰ, 2025 ਵਿੱਚ ਐਪਲ ਭਾਰਤ ਵਿੱਚ 15 ਮਿਲੀਅਨ (1.5 ਕਰੋੜ) ਆਈਫੋਨ ਵੇਚ ਸਕਦਾ ਹੈ। ਕੰਪਨੀ ਦਾ ਮਾਰਕੀਟ ਸ਼ੇਅਰ ਪਹਿਲੀ ਵਾਰ 10% ਤੋਂ ਉੱਪਰ ਜਾ ਸਕਦਾ ਹੈ। ਸਤੰਬਰ ਤਿਮਾਹੀ ਵਿੱਚ ਐਪਲ ਦੇਸ਼ ਦਾ ਚੌਥਾ ਸਭ ਤੋਂ ਵੱਡਾ ਸਮਾਰਟਫੋਨ ਵਿਕਰੇਤਾ ਬਣਿਆ, ਜਿੱਥੇ ਵਿਕਰੀ 'ਚ 25% ਵਾਧਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ਹਮੇਸ਼ਾ ਗੋਲ ਕਿਉਂ ਹੁੰਦੇ ਹਨ ਖੂਹ? ਜਾਣੋ ਇਸ ਦੇ ਪਿੱਛੇ ਦਾ ਦਿਲਚਸਪ ਵਿਗਿਆਨਕ ਕਾਰਨ
ਦੁਨੀਆ ਨੂੰ ਬਦਲ ਦੇਣ ਵਾਲੀ ਖੋਜ ; ਉਹ 'ਫਰਿਸ਼ਤਾ' ਜਿਸ ਨੇ ਬਣਾਇਆ QR ਤੇ ਫਿਰ ਪੂਰੀ ਦੁਨੀਆ ਲਈ ਕਰ'ਤਾ ਫ੍ਰੀ
NEXT STORY