ਜਲੰਧਰ- ਬਿਹਤਰੀਨ ਸਮਾਰਟਫੋਨਜ਼ ਨਾਲ ਦੁਨੀਆਂ ਭਰ 'ਚ ਆਪਣਾ ਨਾਂ ਬਣਾਉਣ ਵਾਲੀ ਕੰਪਨੀ ਨੋਕੀਆ ਅਤੇ ਐਪਲ ਇਕ ਵਾਰ ਫਿਰ ਪੇਟੇਂਟ ਦੇ ਮਾਮਲੇ 'ਤੇ ਆਹਮਣੇ-ਸਾਹਮਣੇ ਆ ਗਈ ਹੈ। ਨੋਕੀਆ ਨੇ ਐਪਲ 'ਤੇ ਤਕਨੀਕ ਚੋਰੀ ਦੇ ਆਰੋਪ ਲਾਉਂਦੇ ਹੋਏ ਜਰਮਨੀ ਅਤੇ ਅਮਰੀਕਾ 'ਚ ਮੁਕੱਦਮਾ ਦਰਜ ਕਰਾਇਆ ਹੈ। ਖਬਰਾਂ ਦੇ ਮੁਤਾਬਕ ਨੋਕੀਆ ਨੇ ਐਪਲ 'ਤੇ ਕੁੱਲ 32 ਪੇਟੇਂਟ ਚੋਰੀ ਕਰਨ ਦਾ ਆਰੋਪ ਲਾਇਆ ਹੈ। ਇਨ੍ਹਾਂ 'ਚ ਚਿੱਪ ਸੈੱਟ, ਡਿਪਸਲੇ, ਯੂਜ਼ਰਸ ਇੰਟਰਫੇਸ, ਅਤੇ ਵੀਡੀਓ ਕਾਲਿੰਗ ਆਦਿ ਸ਼ਾਮਲ ਹੈ।
ਨੋਕੀਆ ਦਾ ਦਾਅਵਾ-
ਨੋਕੀਆ ਨੇ ਇਕ ਸਰਵਜਨਿਕ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਐਪਲ ਬਿਨਾ ਕਿਸੇ ਇਜ਼ਾਜਤ ਦੇ ਉਸ ਦੀ ਪੇਟੇਂਟ ਟੈਕਨਾਲੋਜੀ ਦਾ ਇਸਤੇਮਾਲ ਕਰ ਰਹੀ ਹੈ। ਨੋਕੀਆ ਦੇ ਮੁਤਾਬਕ ਉਸ ਨੇ ਇਸ ਤਕਨੀਕ ਦੇ ਇਸਤੇਮਾਲ ਲਈ ਐਪਲ ਨੂੰ ਲਾਈਸੈਂਸ ਲੈਣ ਲਈ ਪਹਿਲਾਂ ਹੀ ਕਿਹਾ ਸੀ, ਜਿਸ ਨੂੰ ਐਪਲ ਨੇ ਠੁਕਰਾ ਦਿੱਤਾ ਸੀ। ਨੋਕੀਆ ਦਾ ਆਰੋਪ ਹੈ ਕਿ ਇਕ ਤਾਂ ਐਪਲ ਚੋਰੀ ਕਰ ਰਹੀ ਹੈ ਉੱਤੋਂ ਤਕਨੀਕ 'ਤੇ ਆਪਣਾ ਦਾਅਵਾ ਜਤਾ ਰਹੀ ਹੈ।
2017 'ਚ ਹੋਵੇਗੀ ਨੋਕੀਆ ਦੀ ਵਾਪਸੀ-
ਨੋਕੀਆ ਸਮਾਰਟਫੋਨ ਇੰਡਸਟਰੀ 'ਚ ਵਾਪਸੀ ਕਰਨ ਜਾ ਰਹੀ ਹੈ। ਕੰਪਨੀ ਨੇ ਆਫਿਸ਼ੀਅਲ ਦੱਸਿਆ ਹੈ ਕਿ ਉਹ 2017 'ਚ ਨਵੇਂ ਸਮਾਰਟਫੋਨਜ਼ ਲਾਂਚ ਕਰੇਗੀ। ਨੋਕੀਆ ਨੇ ਕੈਪਿਟਲ ਮਾਰਕੇਟਸ ਡੇ 2016 (3apital Markets 4ay) 'ਚ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਹ 2017 'ਚ ਸਮਾਰਟਫੋਨ ਇੰਡਸਟਰੀ 'ਚ ਵਾਪਸੀ ਕਰਨ ਜਾ ਰਹੀ ਹੈ। ਨੋਕੀਆ ਦੇ ਕੋਲ ਕਿਉਂਕਿ ਆਪਣੀ ਮੈਨੂਫੈਕਚਰਿੰਗ ਸੁਵਿਧਾ ਨਹੀਂ ਹੈ, ਇਸ ਲਈ ਸਮਾਰਟਫੋਨ ਬਣਾਉਣ ਲਈ ਉਹ ਫਿਨਲੈਂਡ ਦੀ ਕੰਪਨੀ ਐੱਚ. ਐੱਮ. ਡੀ. ਗਲੋਬਲ ਅਤੇ ਤਾਈਵਾਨ ਦੀ ਕੰਪਨੀ ਫਾਕਸਕਾਨ ਦੀ ਮਦਦ ਲੇਵੇਗੀ।
ਯੂਟਿਊਬ ਤੋਂ ਵੀਡੀਓ ਡਾਊਨਲੋਡ ਕਰਨ ਦਾ ਸਭ ਤੋਂ ਆਸਾਨ ਤਰੀਕਾ
NEXT STORY