ਜਲੰਧਰ- ਐਪਲ ਨੇ ਸਤੰਬਰ 'ਚ ਹੋਏ ਆਈਫੋਨ ਇਵੈਂਟ ਦੌਰਾਨ ਆਪਣੇ ਪਹਿਲੇ ਵਾਇਰਲੈੱਸ ਈਅਰਬਡਸ ਨੂੰ ਪੇਸ਼ ਕੀਤਾ ਹੈ ਜਿਨ੍ਹਾਂ ਦਾ ਨਾਂ ਏਅਰਪੌਡਸ ਹੈ। ਕੰਪਨੀ ਦੇ ਅਧਿਕਾਰਤ ਬਿਆਨ ਦੀ ਮਨੀਏ ਤਾਂ ਅਜਿਹਾ ਲੱਗ ਰਿਹਾ ਸੀ ਕਿ ਅਕਤੂਬਰ ਦੇ ਅੰਤ ਤਕ ਇਹ ਏਅਰਪੌਡਸ ਵਿਕਰੀ ਲਈ ਉਪਲੱਬਧ ਹੋਣਗੇ। ਅਕਤੂਬਰ ਖਤਮ ਹੋਣ ਨੂੰ ਆਇਆ ਹੈ ਅਤੇ ਅਜੇ ਤਕ ਐਪਲ ਦੇ ਇਹ ਏਅਰਪੌਡਸ ਵਿਕਰੀ ਲਈ ਉਪਲੱਬਧ ਨਹੀਂ ਹਨ। ਐਪਲ ਦੇ ਬੁਲਾਰੇ ਨੇ ਟੈੱਕਕ੍ਰਚ ਨੂੰ ਕਿਹਾ ਕਿ ਏਅਰਪੌਡਸ ਦਾ ਸ਼ੁਰੂਆਤੀ ਰਿਸਪਾਂਸ ਹੈਰਾਨੀਜਨਕ ਹੈ। ਉਨ੍ਹਾਂ ਕਿਹਾ ਕਿ ਅਸੀਂ ਪ੍ਰਾਡਕਸ ਦੇ ਤਿਆਰ ਹੋਏ ਬਿਨਾਂ ਸ਼ਿਪਿੰਗ 'ਚ ਵਿਸ਼ਵਾਸ ਨਹੀਂ ਰੱਖਦੇ ਅਤੇ ਗਾਹਕਾਂ ਲਈ ਏਅਰਪੌਡਸ ਤਿਆਰ ਕਨ ਲਈ ਅਜੇ ਸਾਨੂੰ ਹੋਰ ਸਮਾਂ ਚਾਹੀਦਾ ਹੈ। ਫਿਲਹਾਲ ਇਸ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ ਕਿ ਐਪਲ ਇਨ੍ਹਾਂ ਏਅਰਪੌਡਸ ਨੂੰ ਕਦੋਂ ਤਕ ਲਾਂਚ ਕਰੇਗੀ ਇਸ ਲਈ ਜੇਕਰ ਤੁਸੀਂ ਵੀ ਇਨ੍ਹਾਂ ਏਅਰਪੌਡਸ ਨੂੰ ਖਰੀਦਣ ਦੇ ਚਾਹਵਾਨ ਹੋ ਤਾਂ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪਵੇਗਾ।
4100mAh ਦੀ ਦਮਦਾਰ ਬੈਟਰੀ ਪਾਵਰ ਨਾਲ LG ਨੇ ਲਾਂਚ ਕੀਤਾ 4G ਸਮਾਰਟਫੋਨ
NEXT STORY