ਗੈਜੇਟ ਡੈਸਕ– ਐਪਲ ਜਲਦ ਹੀ ਆਪਣੇ ਨਵੇਂ iPhone SE 3 ਨੂੰ ਲਾਂਚ ਕਰਨ ਵਾਲੀ ਹੈ। ਰਿਪੋਰਟ ਮੁਤਾਬਕ, ਇਸਨੂੰ 5ਜੀ ਦੀ ਸਪੋਰਟ ਨਾਲ ਲਿਆਇਆ ਜਾਵੇਗਾ ਅਤੇ ਕੰਪਨੀ ਇਸਨੂੰ 8 ਮਾਰਚ ਨੂੰ ਲਾਂਚ ਕਰ ਸਕਦੀ ਹੈ। ਇਸ ਫੋਨ ਤੋਂ ਇਲਾਵਾ ਐਪਲ ਨਵੇਂ ਆਈਪੈਡ ਨੂੰ ਵੀ ਲਾਂਚ ਕਰੇਗੀ। ਬਲੂਮਬਰਗ ਦੀ ਰਿਪੋਰਟ ਮੁਤਾਬਕ, ਕੰਪਨੀ ਇਸ ਵਿਚ ਬਿਹਤਰ ਕੈਮਰਾ ਅਤੇ ਫਾਸਟ ਪ੍ਰੋਸੈਸਰ ਦੇਣ ਵਾਲੀ ਹੈ। ਹਾਲਾਂਕਿ, ਇਸ ਮਾਮਲੇ ’ਚ ਐਪਲ ਨੇ ਕੋਈ ਜਾਣਕਾਰੀ ਨਹੀਂ ਦਿੱਤੀ।
ਇਹ ਵੀ ਪੜ੍ਹੋ– ਭਾਰਤ ’ਚ ਆਈਫੋਨ ਮੁਹੱਈਆ ਕਰਨ ਤੋਂ ਪਹਿਲਾਂ ਇਨ੍ਹਾਂ ਫੀਚਰਜ਼ ਨੂੰ ਹਟਾ ਦਿੰਦੀ ਹੈ ਐਪਲ
ਇੰਨੀ ਹੋ ਸਕਦੀ ਹੈ ਕੀਮਤ
ਲੀਕ ਰਿਪੋਰਟਾਂ ਮੁਤਾਬਕ, iPhone SE 3 ਦੀ ਕੀਮਤ 300 ਡਾਲਰ (ਕਰੀਬ 22,500 ਰੁਪਏ) ਹੋਵੇਗੀ। ਇਸ ਵਿਚ A15 ਬਿਓਨਿਕ ਪ੍ਰੋਸੈਸਰ ਅਤੇ 3 ਜੀ.ਬੀ. ਰੈਮ ਮਿਲ ਸਕਦੀ ਹੈ।
ਇਹ ਵੀ ਪੜ੍ਹੋ– Instagram ਨੇ ਭਾਰਤ ’ਚ ਲਾਂਚ ਕੀਤਾ Take a Break ਫੀਚਰ, ਇੰਝ ਕਰਦਾ ਹੈ ਕੰਮ
Samsung ਵਰਚੁਅਲ ਦੁਨੀਆ ’ਚ ਕਦਮ ਰੱਖਣ ਲਈ ਤਿਆਰ, Metaverse ’ਚ ਲਾਂਚ ਕਰੇਗਾ Galaxy S22
NEXT STORY