ਜਲੰਧਰ- ਐਪਲ ਨੇ ਕੈਲੀਫੋਰਨੀਆਂ ਦੇ ਕੂਪਟਰੀਨੋ 'ਚ ਆਯੋਜਿਤ ਐਪਲ ਈਵੈਂਟ 'ਚ ਐਪਲ ਵਾਚ ਦੀ 3 ਸੀਰੀਜ਼ ਐਪਲ ਵਾਚ ਨੂੰ ਲਾਂਚ ਕਰ ਦਿੱਤਾ ਹੈ। ਈਵੈਂਟ 'ਚ ਸਟੀਵ ਜਾਬਸ ਨੇ ਕਿਹਾ ਕਿ ਹੁਣ ਤੱਕ ਐਪਲ ਵਾਚ ਨੂੰ ਖਰੀਦਣ ਵਾਲੇ 97 ਫੀਸਦੀ ਗਾਹਕ ਸੰਤੁਸ਼ਟ ਹਨ। ਇਸ ਨਵੀਂ ਵਾਚ 'ਚ ਐਪਲ ਨੇ ਮੌਜੂਦਾ ਮਾਡਲ ਨਾਲੋਂ ਕਈ ਬਿਹਤਰੀਨ ਫੀਚਰਸ ਨੂੰ ਸ਼ਾਮਲ ਕੀਤਾ ਹੈ। ਐਪਲ ਵਾਚ ਨੂੰ 2 ਵੇਰੀਐਂਟ 'ਚ ਲਾਂਚ ਕੀਤਾ ਗਿਆ ਹੈ। ਇਸ ਦੇ ਬੇਸ ਮਾਡਲ ਦੀ ਕੀਮਤ 329 ਡਾਲਰ ਅਤੇ ਟਾਪ ਮਾਡਲ ਦੀ ਕੀਮਤ 399 ਡਾਲ ਹੈ। ਇਸ ਦੀ ਬੁਕਿੰਗ 15 ਸਤੰਬਰ ਤੋਂ ਸ਼ੁਰੂ ਹੋਵੇਗੀ ਅਤੇ 22 ਸਤੰਬਰ ਨੂੰ ਵਿਕਰੀ ਲਈ ਉਪਲੱਬਧ ਹੋਵੇਗੀ।
ਐਪਲ ਵਾਚ ਦੇ ਫੀਚਰਸ-
-ਦੁਨੀਆ ਦਾ ਸਭ ਤੋਂ ਬਿਹਤਰੀਨ ਹਾਰਟ ਰੇਟ ਸੈਂਸਰ
-ਇਸ ਵਿਚ ਐਪਲ ਹਾਰਟ ਸਟਡੀ ਫੀਚਰ ਦਿੱਤਾ ਗਿਆ ਹੈ ਜੋ ਹਾਰਟ ਰਿਦਮ ਨੂੰ ਡਿਟੈੱਕਟ ਕਰੇਗਾ।
-ਵਾਚ 'ਚ ਦਿੱਤਾ ਗਿਆ ਨਵਾਂ ਓ.ਐੱਸ.4
-ਬਿਲਟ ਇਨ ਸਿਰੀ
-ਬਿਨਾਂ ਸਮਾਰਟਫੋਨ ਦੇ ਕਰ ਸਕੋਗੇ ਕਾਲ
-ਵਾਚ 'ਚ ਮਿਲੇਗਾ ਐਪਲ ਮਿਊਜ਼ਿਕ, ਚਾਰ ਕਰੋੜ ਗਾਣਿਆਂ ਦੀ ਸਟੋਰੇਜ
-70 ਫੀਸਦੀ ਪਰਫਾਰਮੈਂਸ
- ਸੀਰੀ ਬੋਲ ਕੇ ਦੱਸੇਗਾ ਸਮਾਂ
-85 ਫੀਸਦੀ ਫਾਸਟ ਵਾਈ-ਫਾਈ
-ਜ਼ਿਆਦਾ ਫੀਚਰਸ ਦੇ ਹੋਣ 'ਤੇ ਵੀ ਸੇਮ ਸਾਈਜ਼
- ਵਾਚ 'ਚ ਇਲੈਕਟ੍ਰੋਨਿਕ ਸਿਮ ਕਰੇਗੀ ਕੰਮ
- ਸਪੋਰਟੀ ਲੁੱਕ
- ਵਾਚ ਦੇ ਨਾਲ ਮਿਲਣਗੇ ਵੱਖ-ਵੱਖ ਬੈਂਡ
- ਜੀ.ਪੀ.ਐੱਸ.
- ਡਿਊਲ ਕੋਰ ਪ੍ਰੋਸੈਸਰ
- 18 ਘੰਟਿਆਂ ਦਾ ਬੈਟਰੀ ਬੈਕਅਪ
ਐਪਲ ਨੇ ਸ਼ੁਰੂ ਕੀਤਾ ਈਵੈਂਟ, ਕੁਝ ਹੀ ਦੇਰ 'ਚ ਲਾਂਚ ਹੋਣਗੇ ਨਵੇਂ iPhone : Live Update
NEXT STORY