ਜਲੰਧਰ- ਦੁਨੀਆ ਭਰ 'ਚ ਆਪਣੇ ਆਈਫੋਨ ਨੂੰ ਲੈ ਕੇ ਮਸ਼ਹੂਰ ਹੋਈ ਕੰਪਨੀ ਐਪਲ ਨੇ ਕੈਲੀਫੋਨੀਆ ਦੇ ਕੂਪਰਟੀਨੋ 'ਚ ਆਯੋਜਿਤ ਐਪਲ ਈਵੈਂਟ ਨੂੰ ਸ਼ੁਰੂ ਕਰ ਦਿੱਤਾ ਹੈ। ਇਸ ਈਵੈਂਟ ਨੂੰ ਐਪਲ ਦੇ ਬ੍ਰਾਂਡ ਨਿਊ ਹੈੱਡਕਵਾਟਰ ਦੇ ਸਟੀਵ ਜਾਬਸ ਥਿਏਟਰ 'ਚ ਸ਼ੁਰੂ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇਸ ਥਿਏਟਰ 'ਚ ਲੋਕਾਂ ਦੇ ਬੈਠਣ ਲਈ 1,000 ਸੀਟਾਂ ਦਾ ਪ੍ਰਬੰਧ ਹੈ। ਇਹ ਇਥੇ ਹੋਣ ਵਾਲਾ ਸਭ ਤੋਂ ਪਹਿਲਾ ਈਵੈਂਟ ਹੈ। ਈਵੈਂਟ ਸ਼ੁਰੂ ਹੋਣ ਤੋਂ ਪਹਿਲਾਂ ਸਕਰੀਨ 'ਤੇ ਐਪਲ ਦਾ ਲੋਗੋ ਦਿਖਾਇਆ ਗਿਆ ਜੋ ਵੱਖ-ਵੱਖ ਤਰ੍ਹਾਂ ਦੇ ਰੰਗਾਂ ਨਾਲ ਚਮਕ ਰਿਹਾ ਸੀ।
Live update -
-ਐਪਲ ਨੇ ਲਾਂਚ ਕੀਤੀ ਆਪਣੀ ਨਵੀਂ ਵਾਚ
- ਇਕ ਸਾਲ 'ਚ ਐਪਲ ਵਾਚ ਨੇ ਕੀਤੀ 50 ਫੀਸਦੀ ਦੀ ਗ੍ਰੋਥ, ਬਣੀ ਨੰਬਰ ਵਨ
- ਵਾਚ 'ਚ ਮਿਲੇਗਾ ਐਪਲ ਮਿਊਜ਼ਿਕ, ਚਾਰ ਕਰੋੜ ਗਾਣਿਆਂ ਦੀ ਸਟੋਰੇਜ
- ਐਪਲ ਵਾਚ ਨਾਲ ਬਿਨ੍ਹਾਂ ਸਮਾਰਟਫੋਨ ਦੇ ਕਰ ਸਕੋਗੇ ਕਾਲ
- ਐਪਲ ਨੇ ਲਾਂਚ ਕੀਤਾ ਨਵਾਂ 4K HDR ਟੀ.ਵੀ
ਗੂਗਲ ਦੁਨੀਆ ਦੇ ਕਈ ਹਿੱਸਿਆਂ 'ਚ ਹੋਈ ਡਾਊਨ, ਯੂਜ਼ਰਸ ਹੋਏ ਪਰੇਸ਼ਾਨ
NEXT STORY