ਐਂਟਰਟੇਨਮੈਂਟ ਡੈਸਕ- ਅਦਾਕਾਰਾ ਪ੍ਰਿਯੰਕਾ ਚੋਪੜਾ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਰਹਿੰਦੀ ਹੈ। ਹਾਲ ਹੀ ਵਿੱਚ ਪ੍ਰਿਯੰਕਾ ਚੋਪੜਾ ਨੇ ਪਤੀ ਨਿਕ ਜੋਨਸ ਨਾਲ ਅਮਰੀਕੀ ਸੁਤੰਤਰਤਾ ਦਿਵਸ ਮਨਾਇਆ। ਪ੍ਰਿਯੰਕਾ ਨੇ ਇਸ ਜਸ਼ਨ ਦੀ ਇੱਕ ਝਲਕ ਇੰਸਟਾ 'ਤੇ ਸਾਂਝੀ ਕੀਤੀ ਹੈ। ਪ੍ਰਿਯੰਕਾ ਨੇ ਸੋਸ਼ਲ ਮੀਡੀਆ ਪੋਸਟ ਪੋਸਟ ਕਰ ਨਿਊਯਾਰਕ ਵਿੱਚ ਆਯੋਜਿਤ ਨਿਕ ਦੇ ਸ਼ੋਅ ਦੀ ਇੱਕ ਝਲਕ ਦਿਖਾਈ। ਪ੍ਰਿਯੰਕਾ ਨੇ ਇੰਸਟਾਗ੍ਰਾਮ ਸਟੋਰੀਜ਼ 'ਤੇ ਕੁਝ ਵੀਡੀਓ ਅਤੇ ਤਸਵੀਰਾਂ ਪੋਸਟ ਕੀਤੀਆਂ ਜਿਸ ਵਿੱਚ ਨਿਕ ਦਾ ਲਾਈਵ ਸ਼ੋਅ ਅਤੇ ਆਤਿਸ਼ਬਾਜ਼ੀ ਦਿਖੀ।
ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਨਿਊਯਾਰਕ ਵਿੱਚ ਹੋਏ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ,ਜਿੱਥੇ ਜੋਨਸ ਬ੍ਰਦਰਜ਼ ਨੇ ਇਵੈਂਟ ਦੀ ਸ਼ੁਰੂਆਤ ਕੀਤੀ। ਵੀਡੀਓ ਵਿੱਚ ਭੀੜ ਵਿਚਾਲੇ ਆਤਿਸ਼ਬਾਜ਼ੀ ਦਾ ਸ਼ਾਨਦਾਰ ਦ੍ਰਿਸ਼ ਦਿਖਿਆ। ਪ੍ਰਿਯੰਕਾ ਚੋਪੜਾ ਨੇ ਵੀਡੀਓ ਦੇ ਨਾਲ ਕੈਪਸ਼ਨ ਵਿੱਚ ਲਿਖਿਆ-ਸਾਰਿਆਂ ਨੂੰ ਆਜ਼ਾਦੀ ਦਿਵਸ ਮੁਬਾਰਕ।

ਪ੍ਰਿਯੰਕਾ ਨੇ ਨਿਕ ਨਾਲ ਆਤਿਸ਼ਬਾਜ਼ੀ ਦੇਖਦੇ ਹੋਏ ਆਪਣੀ ਇੱਕ ਤਸਵੀਰ ਵੀ ਸਾਂਝੀ ਕੀਤੀ,ਜਿਸ ਵਿੱਚ ਉਹ ਨਿਕ ਦੇ ਕੋਲ ਖੜ੍ਹੀ ਦਿਖਾਈ ਦੇ ਰਹੀ ਸੀ। ਉਨ੍ਹਾਂ ਨੇ ਇਸ ਫੋਟੋ ਨੂੰ ਕੋਈ ਕੈਪਸ਼ਨ ਨਹੀਂ ਦਿੱਤਾ, ਪਰ ਸਿਰਫ ਨਿਕ ਨੂੰ ਟੈਗ ਕੀਤਾ। ਪ੍ਰਿਯੰਕਾ ਨੇ ਜਸ਼ਨ ਲਈ ਬਰਾਊਨ ਰੰਗ ਦਾ ਆਊਟਫਿੱਟ ਪਹਿਨਿਆ ਸੀ,ਜਦੋਂ ਕਿ ਨਿਕਰੈੱਡ ਸ਼ਰਟ ਅਤੇ ਡੈਨਿਮ ਵਿੱਚ ਦਿੱਤੇ।

ਪ੍ਰਿਯੰਕਾ ਚੋਪੜਾ ਦੀ ਹਾਈ-ਵੋਲਟੇਜ ਐਕਸ਼ਨ ਅਤੇ ਕਾਮੇਡੀ ਫਿਲਮ 'ਹੈੱਡਜ਼ ਆਫ ਸਟੇਟ' 2 ਜੁਲਾਈ ਨੂੰ ਪ੍ਰਾਈਮ ਵੀਡੀਓ 'ਤੇ ਤਾਮਿਲ, ਤੇਲਗੂ, ਮਲਿਆਲਮ ਅਤੇ ਕੰਨੜ ਦੇ ਨਾਲ ਅੰਗਰੇਜ਼ੀ ਅਤੇ ਹਿੰਦੀ ਵਿੱਚ ਰਿਲੀਜ਼ ਹੋਈ ਹੈ। ਇਹ ਇੱਕ ਐਕਸ਼ਨ-ਕਾਮੇਡੀ ਫਿਲਮ ਹੈ ਜਿਸ ਵਿੱਚ ਪ੍ਰਿਯੰਕਾ 'ਨੋਏਲ ਬਿਸੇਟ' ਨਾਮਕ ਇੱਕ ਤੇਜ਼ ਬੁੱਧੀ ਵਾਲੇ ਏਜੰਟ ਦੀ ਭੂਮਿਕਾ ਨਿਭਾਉਂਦੀ ਹੈ।
ਕ੍ਰਿਕਟ ਮਗਰੋਂ ਹੁਣ ਫ਼ਿਲਮਾਂ 'ਚ ਧੱਕ ਪਾਏਗਾ ਭਾਰਤ ਦਾ ਇਹ ਚੈਂਪੀਅਨ ਖਿਡਾਰੀ
NEXT STORY