ਜਲੰਧਰ- ਇਕ ਨਵੀਂ ਰਿਪੋਰਟ ਦੇ ਮੁਤਾਬਿਕ ਐਪਲ ਵੱਲੋਂ ਹਾਲ ਹੀ ਨਵੀਂ ਡਿਸਪਲੇ ਟੈਕਨਾਲੋਜੀ ਨੂੰ ਅਪਣਾਉਣ ਬਾਰੇ ਦੱਸਿਆ ਗਿਆ ਹੈ ਅਤੇ ਭਵਿੱਖ 'ਚ ਆਈਫੋਨ ਮੇਕਰਜ਼ ਵੱਲੋਂ ਓ.ਐੱਲ. ਈ.ਡੀ. ਡਿਸਪਲੇ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਡਿਜ਼ੀਟਾਈਮ ਦੀ ਇਕ ਰਿਪੋਰਟ ਦੇ ਮੁਤਾਬਿਕ ਇਨੋਲਕਸ ਵਾਇਸ ਪ੍ਰੈਜ਼ੀਡੈਂਟ ਅਤੇ ਮੋਬਾਇਲ ਪ੍ਰੋਡਕਟ ਜਨਰਲ ਮੈਨੇਜਰ ਯਾਂਗ ਹੰਗ-ਵੇਨ ਵੱਲੋਂ ਇਕ ਨਵੀਂ ਡਿਸਪਲੇ ਟੈਕਨਾਲੋਜੀ ਮਾਈਕ੍ਰੋ ਐੱਲ.ਈ.ਡੀ. ਨੂੰ ਪੁਆਇੰਟ ਕੀਤਾ ਗਿਆ ਹੈ। ਮਾਈਕ੍ਰੋ ਐੱਲ.ਈ.ਡੀ. ਡਿਸਪਲੇ ਬੇਹੱਦ ਪਤਲੀ ਅਤੇ ਹਲਕੀ ਹੈ ਜਿਸ ਨਾਲ ਕਲਰ ਰੇਂਜ ਨੂੰ ਸੁਧਾਰਿਆ ਗਿਆ ਹੈ। ਇਸ ਦੇ ਨਾਲ ਹੀ ਬ੍ਰਾਈਟਨੈੱਸ ਨੂੰ ਵਧਾਇਆ ਗਿਆ ਹੈ ਅਤੇ ਨਾਲ ਹੀ ਹਾਈ-ਰੇਜ਼ੋਲੁਸ਼ਨ ਦਿੱਤਾ ਗਿਆ ਹੈ।
ਐੱਲ.ਸੀ.ਡੀ. ਦੀ ਤਰ੍ਹਾਂ ਇਸ ਨਵੀਂ ਡਿਸਪਲੇ ਟੈਕਨਾਲੋਜੀ 'ਚ ਬੈਕਲਾਈਟ ਦੀ ਜ਼ਰੂਰਤ ਨਹੀਂ ਹੋਵੇਗੀ ਪਰ ਇਸ ਦੀ ਕੀਮਤ ਬਾਕੀਆਂ ਨਾਲੋਂ ਜ਼ਿਆਦਾ ਹੋ ਸਕਦੀ ਹੈ। ਇਕ ਹੋਰ ਰਿਪੋਰਟ ਮੁਤਾਬਿਕ ਐਪਲ ਵੱਲੋਂ ਟਵਾਇਨ 'ਚ ਪਿਛਲੇ ਸਾਲ ਇਕ ਸੀਕਰੇਟ ਲੈਬੋਰੇਟ੍ਰੀ ਓਪਨ ਕੀਤੀ ਸੀ ਜਿਸ ਨੂੰ ਖਾਸ ਨਵੀਂ ਡਿਸਪਲੇ ਟੈਕਨਾਲੋਜੀ ਲਈ ਤਿਆਰ ਕੀਤਾ ਗਿਆ ਸੀ। ਲਕਸਵਿਉ ਟੈਕਨਾਲੋਜੀ ਹਾਲ ਹੀ 'ਚ 25.2 ਡਾਲਰ ਇਕੱਠਾ ਕੀਤਾ ਹੈ ਜਿਸ ਨੂੰ ਨਵੀਂ ਡਿਸਪਲੇ ਟੈਕਨਾਲੋਜੀ ਲਈ ਵਰਤਿਆ ਜਾਵੇਗਾ। ਇਹ ਵੀ ਕਿਹਾ ਜਾ ਰਿਹਾ ਕਿ ਐਪਲ ਵਾਚ ਦੇ ਨਵੇਂ ਵਰਜ਼ਨ 'ਚ ਮਾਈਕ੍ਰੋ-ਐੱਲ.ਈ.ਡੀ. ਦਿੱਤੀ ਜਾਵੇਗੀ।
ਸੈਮਸੰਗ Z2 ਸਮਾਰਟਫੋਨ ਭਾਰਤ 'ਚ ਹੋਇਆ ਉਪਲੱਬਧ
NEXT STORY