ਜਲੰਧਰ- ਡਾ. ਬੀ. ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ ਜਲੰਧਰ ਨੇ ਇਕ ਵਾਰ ਫਿਰ ਦਾਖ਼ਲਾ,ਪਲੇਸਮੈਂਟ ਅਤੇ ਰਾਸ਼ਟਰੀ ਪੱਧਰ ਦੀਆਂ ਪਰੀਖਿਆਵਾਂ ਵਿੱਚ ਉਲਲੇਖਣਯੋਗ ਸਫ਼ਲਤਾਵਾਂ ਹਾਸਲ ਕਰਕੇ ਦੇਸ਼ ਦੇ ਅਗੇਤੀ ਸਿੱਖਿਆ ਸੰਸਥਾਨਾਂ ਵਿੱਚ ਆਪਣੀ ਵਿਲੱਖਣ ਪਛਾਣ ਨੂੰ ਹੋਰ ਮਜ਼ਬੂਤ ਕੀਤਾ ਹੈ ਅਤੇ ਇਹ ਸਾਬਤ ਕੀਤਾ ਹੈ ਕਿ ਇਹ ਦੇਸ਼ ਦੇ ਪ੍ਰਮੁੱਖ ਉੱਚ ਸਿੱਖਿਆ ਸੰਸਥਾਨਾਂ ਵਿੱਚੋਂ ਇਕ ਹੈ। ਮੌਜੂਦਾ ਸ਼ੈਖਸ਼ਣਿਕ ਸੈਸ਼ਨ ਦੀ ਦਾਖ਼ਲਾ ਪ੍ਰਕਿਰਿਆ ਦੇ ਸਮਾਪਤ ਹੋਣ ਨਾਲ ਹੀ ਸਾਲ 2025 ਸੰਸਥਾਨ ਲਈ ਇਕ ਮਹੱਤਵਪੂਰਨ ਉਪਲੱਬਧੀ ਲੈ ਕੇ ਆਇਆ ਹੈ।
ਇਸ ਸਾਲ ਐੱਨ. ਆਈ. ਟੀ. ਜਲੰਧਰ ਦੇਸ਼-ਭਰ ਦੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣ ਕੇ ਉਭਰਿਆ ਹੈ। ਚਾਹੇ ਹੋਮ ਸਟੇਟ ਦੇ ਵਿਦਿਆਰਥੀ ਹੋਣ ਜਾਂ ਵੱਖ-ਵੱਖ ਸਟੇਟ ਤੋਂ ਆਉਣ ਵਾਲੇ, ਇਥੋਂ ਤੱਕ ਕਿ ਉੱਚ JEE ਰੈਂਕ ਹਾਸਲ ਕਰਨ ਵਾਲੇ ਉਮੀਦਵਾਰਾਂ ਨੇ ਵੀ ਇਸ ਵਾਰ ਐੱਨ. ਆਈ. ਟੀ. ਜਲੰਧਰ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ। ਜੋਕਿ ਸੰਸਥਾਨ ਦੀ ਵਿਦਿਅਕ ਸ਼੍ਰੇਸ਼ਠਤਾ ਅਤੇ ਸਮੁੱਚੇ ਵਿਕਾਸ ’ਤੇ ਭਰੋਸੇ ਨੂੰ ਦਰਸਾਉਂਦੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਅਗਲੇ 48 ਘੰਟੇ ਖ਼ਤਰਨਾਕ! ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦਾ Alert, ਸਾਵਧਾਨ ਰਹਿਣ ਇਹ ਜ਼ਿਲ੍ਹੇ

ਇਹ ਸਫ਼ਲਤਾ ਸੰਸਥਾਨ ਦੇ ਨਿਰਦੇਸ਼ਕ ਪ੍ਰੋ. ਬਿਨੋਦ ਕੁਮਾਰ ਕਨੌਜੀਆ ਦੀ ਦੂਰਦਰਸ਼ੀ ਅਗਵਾਈ ਅਤੇ ਨਿਰੰਤਰ ਕੋਸ਼ਿਸ਼ਾਂ ਦਾ ਨਤੀਜਾ ਹੈ। ਉਨ੍ਹਾਂ ਦੀ ਰਹਿਨੁਮਾਈ ਅਤੇ ਨਿਸ਼ਠਾ ਨੇ ਸੰਸਥਾਨ ਨੂੰ ਨਵੀਆਂ ਉੱਚਾਈਆਂ ਤੱਕ ਪਹੁੰਚਾਇਆ ਹੈ। ਨਾਲ ਹੀ ਫੈਕਲਟੀ ਅਤੇ ਸਟਾਫ਼ ਦੀ ਮਿਹਨਤ ਨੇ ਪੜ੍ਹਾਈ ਅਤੇ ਖੋਜ ਦੇ ਖੇਤਰ ਵਿੱਚ ਸੰਸਥਾਨ ਦੀ ਸਥਿਤੀ ਨੂੰ ਹੋਰ ਮਜ਼ਬੂਤ ਕੀਤਾ ਹੈ। ਇਸੇ ਕ੍ਰਮ ਵਿੱਚ ਇਸ ਸਾਲ JOSAA/CSAB-2025 ਦਾਖ਼ਲਾ ਪ੍ਰਕਿਰਿਆ ਵਿੱਚ ਵੀ ਇਸ ਵੱਧਦੇ ਰੁਝਾਨ ਦੀ ਸਪਸ਼ਟ ਝਲਕ ਮਿਲੀ ਹੈ।
ਸਾਰੇ ਪ੍ਰੋਗਰਾਮਾਂ ਦੇ ਓਪਨਿੰਗ ਅਤੇ ਕਲੋਜ਼ਿੰਗ ਰੈਂਕ ਸਾਲ 2024 ਦੀ ਤੁਲਨਾ ਵਿੱਚ ਬਿਹਤਰ ਰਹੇ ਅਤੇ ਚੁਣੇ ਗਏ ਵਿਦਿਆਰਥੀਆਂ ਦੀ ਔਸਤ ਰੈਂਕ ਵੀ ਕਾਬਲੇ-ਗੌਰ ਢੰਗ ਨਾਲ ਸੁਧਰੀ। ਖ਼ਾਸ ਤੌਰ ’ਤੇ ਕਈ ਇੰਜੀਨੀਅਰਿੰਗ ਸ਼ਾਖਾਵਾਂ ਵਿੱਚ ਹੋਮ ਸਟੇਟ ਦੀ ਕਲੋਜ਼ਿੰਗ ਰੈਂਕ ਹੋਰ ਸਟੇਟ ਨਾਲੋਂ ਉੱਚੀ ਰਹੀ, ਜੋ ਦਰਸਾਉਂਦੀ ਹੈ ਕਿ ਵਿਦਿਆਰਥੀ ਉੱਚ ਸਿੱਖਿਆ ਲਈ ਐੱਨ. ਆਈ. ਟੀ. ਜਲੰਧਰ ਨੂੰ ਪਹਿਲ ਦੇ ਰਹੇ ਹਨ। ਇਸ ਤੋਂ ਇਲਾਵਾ, ਸਿਰਫ਼ ਦਾਖ਼ਲੇ ਵਿੱਚ ਹੀ ਨਹੀਂ, ਸੰਸਥਾਨ ਨੇ ਪਲੇਸਮੈਂਟ ਵਿੱਚ ਵੀ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ ਹੈ। ਬੀ. ਟੈੱਕ 2021–25 ਬੈਚ ਦਾ ਪਲੇਸਮੈਂਟ ਸੈਸ਼ਨ ਵੀ ਅਸਾਧਾਰਣ ਰਿਹਾ, ਜਿਸ ਵਿੱਚ 93% ਦੀ ਸ਼ਾਨਦਾਰ ਪਲੇਸਮੈਂਟ ਦਰ ਪ੍ਰਾਪਤ ਹੋਈ। ਇਲੈਕਟ੍ਰੋਨਿਕਸ ਐਂਡ ਕਮਿਊਨਿਕੇਸ਼ਨ, ਇਨਸਟਰੂਮੈਂਟੇਸ਼ਨ ਐਂਡ ਕੰਟਰੋਲ, ਕੈਮਿਕਲ, ਮਕੈਨਿਕਲ ਅਤੇ ਇੰਡਸਟਰੀਅਲ ਐਂਡ ਪ੍ਰੋਡਕਸ਼ਨ ਇੰਜੀਨੀਅਰਿੰਗ ਵਿਭਾਗਾਂ ਨੇ 100% ਪਲੇਸਮੈਂਟ ਦਾ ਮਾਣ ਹਾਸਲ ਕੀਤਾ।
ਇਹ ਵੀ ਪੜ੍ਹੋ: 'ਬਾਬਾ ਨਾਨਕ' ਜੀ ਦੇ ਵਿਆਹ ਪੁਰਬ ਮੌਕੇ ਗੁ. ਸ੍ਰੀ ਬੇਰ ਸਾਹਿਬ ਤੋਂ ਬਟਾਲਾ ਲਈ ਬਰਾਤ ਰੂਪੀ ਨਗਰ ਕੀਰਤਨ ਰਵਾਨਾ
ਇਸ ਦੌਰਾਨ ਵੱਧ ਤੋਂ ਵੱਧ 52 ਲੱਖ ਰੁਪਏ ਸਾਲਾਨਾ ਪੈਕੇਜ ਤੱਕ ਦੇ ਆਫਰ ਦਿੱਤੇ ਗਏ। ਗੂਗਲ, ਮਾਈਕ੍ਰੋਸਾਫਟ ਅਤੇ ਅਮੇਜ਼ਾਨ ਵਰਗੀਆਂ ਗਲੋਬਲ ਟੈਕਨੋਲੋਜੀ ਕੰਪਨੀਆਂ ਮੁੱਖ ਭਰਤੀਕਾਰਾਂ ਵਿੱਚ ਸ਼ਾਮਲ ਰਹੀਆਂ। 200 ਤੋਂ ਵੱਧ ਰਾਸ਼ਟਰੀ ਅਤੇ ਬਹੁ-ਰਾਸ਼ਟਰੀ ਕੰਪਨੀਆਂ ਨੇ ਇਸ ਪਲੇਸਮੈਂਟ ਡਰਾਈਵ ਵਿੱਚ ਹਿੱਸਾ ਲਿਆ, ਜਿਨ੍ਹਾਂ ਵਿੱਚ ਗੋਲਡਮੈਨ, ਇਨਫੋਸਿਸ, ਵਿੱਪਰੋ, ਡੈੱਲ ਟੈਕਨੋਲੋਜੀਜ਼, ਐਕਸੈਂਚਰ, ਸੈਮਸੰਗ, ਐੱਚ. ਸੀ. ਐੱਲ., ਫਲਿਪਕਾਰਟ, ਰਿਲਾਇੰਸ, ਟਰਾਈਡੈਂਟ, ਟਾਟਾ ਮੋਟਰਜ਼, ਮਾਰੁਤੀ ਸੁਜ਼ੁਕੀ, ਐਲ ਐਂਡ ਟੀ, ਓਰੇਕਲ, ਆਈ .ਸੀ. ਆਈ. ਸੀ. ਆਈ. ਬੈਂਕ, ਕਾਗਨਿਜੈਂਟ, ਕੈਪਜੈਮਿਨੀ, ਪੇਟੀਐਮ ਅਤੇ ਨਾਇਕਾ ਵਰਗੀਆਂ ਮੁੱਖ ਕੰਪਨੀਆਂ ਸ਼ਾਮਲ ਸਨ।ਇਸੇ ਸਕਾਰਾਤਮਕ ਰਫ਼ਤਾਰ ਨਾਲ ਸਾਲ 2026 ਬੈਚ ਦਾ ਪਲੇਸਮੈਂਟ ਸੈਸ਼ਨ ਵੀ ਸਫਲਤਾਪੂਰਵਕ ਸ਼ੁਰੂ ਹੋ ਚੁੱਕਾ ਹੈ, ਜਿਸ ਵਿੱਚ ਮਾਈਕ੍ਰੋਸਾਫਟ, ਇੰਟੈਲ, ਆਪਟਮ, ਅਮਰੀਕਨਐਕਸਪ੍ਰੈੱਸ, HPCL, ਹਨੀਵੈੱਲ, ਬਲੈਕਰਾਕ, ਓਰੇਕਲਅਤੇਹਿਊਜਿਅਸਸਿਸਟਮਜ਼ਵਰਗੀਆਂ ਕੰਪਨੀਆਂ ਨੇ ਪਹਿਲਾਂ ਹੀ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।ਪਲੇਸਮੈਂਟ ਉਪਲਬਧੀਆਂ ਤੋਂ ਇਲਾਵਾ, ਸੰਸਥਾਨ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ ਦੀਆਂ ਮੁਕਾਬਲਾਤੀ ਪਰੀਖਿਆਵਾਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਇਹ ਵੀ ਪੜ੍ਹੋ: ਖ਼ਤਰੇ ਦੇ ਨਿਸ਼ਾਨ ਨੂੰ ਟੱਪਿਆ ਪੌਂਗ ਡੈਮ ਦਾ ਪਾਣੀ! BBMB ਨੇ ਖੋਲ੍ਹ ਦਿੱਤੇ ਗੇਟ, ਕਈ ਪਿੰਡਾਂ 'ਚ ਹੜ੍ਹ
ਸੰਸਥਾਨ ਦੇ 2 ਪੂਰਵ ਵਿਦਿਆਰਥੀਆਂ ਨੇ ਸਾਲ 2024 ਦੀ ਪ੍ਰਤਿਸ਼ਠਿਤ ਯੂ. ਪੀ. ਐੱਸ. ਸੀ. (UPSC)ਪਰੀਖਿਆ ਪਾਸ ਕੀਤੀ, ਜਦਕਿ 100 ਤੋਂ ਵੱਧ ਵਿਦਿਆਰਥੀਆਂ ਨੇ ਸ਼ਾਨਦਾਰ ਅੰਕਾਂ ਨਾਲ ਗੇਟ (GATE)ਪਰੀਖਿਆ ਵਿੱਚ ਸਫਲਤਾ ਹਾਸਲ ਕੀਤੀ।ਇਹ ਉਪਲਬਧੀਆਂ ਸਪਸ਼ਟ ਕਰਦੀਆਂ ਹਨ ਕਿ ਐਨਆਈਟੀ ਜਲੰਧਰ ਨਿਰੰਤਰ ਵਿਦਿਅਕ ਸ਼੍ਰੇਸ਼ਠਤਾ ਅਤੇ ਉੱਚ ਸਿੱਖਿਆ ਅਤੇ ਖੋਜ ਨੂੰ ਉਤਸ਼ਾਹਤ ਕਰਨ ਲਈ ਸਮਰਪਿਤ ਹੈ। ਸੰਸਥਾਨ ਆਪਣੇ ਵਿਦਿਆਰਥੀਆਂ ਨੂੰ ਐਸਾ ਸਸ਼ਕਤ ਮਾਹੌਲ ਪ੍ਰਦਾਨ ਕਰਦਾ ਹੈ, ਜਿੱਥੇ ਉਹ ਉਦਯੋਗ, ਅਕਾਦਮਿਕ ਅਤੇ ਸਮਾਜ ਦੇ ਭਵਿੱਖੀ ਨੇ ਤ੍ਰਿਤਵਕਰਤਾ ਬਣਨ ਦੀ ਦਿਸ਼ਾ ਵੱਲ ਅੱਗੇ ਵਧ ਸਕਣ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਲੰਧਰ ਪੁਲਸ ਵੱਲੋਂ 1 ਕਿਲੋ ਭੁੱਕੀ ਤੇ 117 ਗ੍ਰਾਮ ਹੈਰੋਇਨ ਸਣੇ 6 ਮੁਲਜ਼ਮ ਗ੍ਰਿਫ਼ਤਾਰ
NEXT STORY