ਨਵੀਂ ਦਿੱਲੀ- ਗੂਗਲ ਨੇ ਆਪਣੇ ਨਵੇਂ Pixel 10 ਸੀਰੀਜ਼ ਸਮਾਰਟਫੋਨ ਦੇ ਯੂਜ਼ਰਾਂ ਲਈ ਇਕ ਹੈਰਾਨ ਕਰ ਦੇਣ ਵਾਲੀ ਸਹੂਲਤ ਦਾ ਐਲਾਨ ਕੀਤਾ ਹੈ। ਹੁਣ ਯੂਜ਼ਰ ਬਿਨਾਂ ਮੋਬਾਇਲ ਨੈਟਵਰਕ ਜਾਂ Wi-Fi ਦੇ ਵੀ WhatsApp ਰਾਹੀਂ ਵੌਇਸ ਅਤੇ ਵੀਡੀਓ ਕਾਲ ਕਰ ਸਕਣਗੇ। ਇਹ ਸਹੂਲਤ ਸੈਟਲਾਈਟ ਨੈੱਟਵਰਕ ਦੇ ਜ਼ਰੀਏ ਮਿਲੇਗੀ, ਜਿਸ ਨਾਲ ਮੋਬਾਇਲ ਕਮਿਊਨੀਕੇਸ਼ਨ ਦਾ ਤਜਰਬਾ ਇਕ ਨਵੇਂ ਪੱਧਰ ’ਤੇ ਪਹੁੰਚ ਜਾਵੇਗਾ।
ਇਹ ਵੀ ਪੜ੍ਹੋ : ਆਖ਼ਿਰ ਗੁਲਾਬੀ ਰੰਗ ਦੇ ਕਾਗਜ਼ 'ਚ ਹੀ ਕਿਉਂ ਲਪੇਟੇ ਜਾਂਦੇ ਹਨ ਸੋਨੇ-ਚਾਂਦੀ ਦੇ ਗਹਿਣੇ ?
ਕਿਵੇਂ ਕੰਮ ਕਰੇਗਾ ਫੀਚਰ
ਗੂਗਲ ਨੇ X (ਟਵਿੱਟਰ) ਰਾਹੀਂ ਜਾਣਕਾਰੀ ਦਿੱਤੀ ਕਿ 28 ਅਗਸਤ ਤੋਂ ਇਹ ਸੈਟਲਾਈਟ ਬੇਸਡ ਕਾਲਿੰਗ ਸਹੂਲਤ Pixel 10 ਯੂਜ਼ਰਾਂ ਲਈ ਐਕਟਿਵ ਹੋ ਜਾਵੇਗੀ। ਜਦੋਂ ਸੈਟਲਾਈਟ ਨੈਟਵਰਕ ਰਾਹੀਂ ਕਾਲ ਆਏਗੀ, ਤਾਂ ਫੋਨ ਦੇ ਸਟੇਟਸ ਬਾਰ 'ਚ ਸੈਟਲਾਈਟ ਦਾ ਖ਼ਾਸ ਨਿਸ਼ਾਨ ਨਜ਼ਰ ਆਏਗਾ। ਕਾਲ ਰਿਸੀਵ ਕਰਨ ਦੀ ਪ੍ਰਕਿਰਿਆ ਬਿਲਕੁਲ ਆਮ ਕਾਲਾਂ ਵਾਂਗ ਹੀ ਹੋਵੇਗੀ।
ਇਹ ਵੀ ਪੜ੍ਹੋ : ਮਿੱਠਾ ਖਾਣ ਤੋਂ ਬਾਅਦ ਚਾਹ-ਕੌਫੀ ਕਿਉਂ ਲੱਗਦੀ ਹੈ ਫਿੱਕੀ? ਜਾਣੋ ਵਜ੍ਹਾ
ਮੁਫ਼ਤ ਨਹੀਂ ਹੋਵੇਗੀ ਸੇਵਾ
ਇਹ ਸੇਵਾ ਸ਼ੁਰੂਆਤ 'ਚ ਮੁਫ਼ਤ ਨਹੀਂ ਹੋਵੇਗੀ। ਗੂਗਲ ਵੱਲੋਂ ਸਾਫ਼ ਕੀਤਾ ਗਿਆ ਹੈ ਕਿ ਸ਼ੁਰੂ 'ਚ ਇਹ ਫੀਚਰ ਕੇਵਲ ਚੁਨਿੰਦਾ ਕੈਰੀਅਰਜ਼ (ਟੈਲੀਕਾਮ ਕੰਪਨੀਆਂ) 'ਤੇ ਹੀ ਉਪਲੱਬਧ ਹੋਵੇਗਾ ਅਤੇ ਇਸ ਲਈ ਯੂਜ਼ਰਾਂ ਨੂੰ ਵਾਧੂ ਚਾਰਜ ਵੀ ਦੇਣਾ ਪੈ ਸਕਦਾ ਹੈ। ਹੌਲੀ-ਹੌਲੀ ਇਸ ਨੂੰ ਵਧੇਰੇ ਯੂਜ਼ਰਾਂ ਲਈ ਉਪਲੱਬਧ ਕਰਾਇਆ ਜਾਵੇਗਾ।
ਇਹ ਵੀ ਪੜ੍ਹੋ : ਸਿਰਫ਼ 1 ਰੁਪਏ 'ਚ ਮਿਲ ਰਿਹੈ 4999 ਰੁਪਏ ਵਾਲਾ Recharge Plan!
ਦੁਨੀਆ ਦਾ ਪਹਿਲਾ ਫੋਨ
Pixel 10 ਸੀਰੀਜ਼ ਦੁਨੀਆ ਦਾ ਪਹਿਲਾ ਸਮਾਰਟਫੋਨ ਬਣ ਗਿਆ ਹੈ ਜੋ WhatsApp ’ਤੇ ਸੈਟਲਾਈਟ ਬੇਸਡ ਵੌਇਸ ਅਤੇ ਵੀਡੀਓ ਕਾਲ ਨੂੰ ਸਪੋਰਟ ਕਰਦਾ ਹੈ। ਹਾਲਾਂਕਿ, ਸੈਟਲਾਈਟ ਰਾਹੀਂ ਟੈਕਸਟ ਮੈਸੇਜਿੰਗ ਕਦੋਂ ਉਪਲੱਬਧ ਹੋਵੇਗੀ, ਇਸ ਬਾਰੇ ਅਜੇ ਕੰਪਨੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ।
ਇਹ ਵੀ ਪੜ੍ਹੋ : 6000 ਤੋਂ ਵੀ ਘੱਟ ਕੀਮਤ 'ਤੇ ਲਾਂਚ ਹੋਇਆ Waterproof Phone ! ਮਿਲਣਗੇ iPhone ਵਰਗੇ ਫੀਚਰਜ਼
ਲੋਕੇਸ਼ਨ ਸ਼ੇਅਰਿੰਗ ਵੀ ਹੋਵੇਗੀ ਸੰਭਵ
ਕੇਵਲ ਕਾਲਿੰਗ ਹੀ ਨਹੀਂ, ਯੂਜ਼ਰ ਬਿਨਾਂ ਨੈਟਵਰਕ ਦੇ ਵੀ ਆਪਣੀ ਲੋਕੇਸ਼ਨ WhatsApp ਰਾਹੀਂ ਸਾਂਝੀ ਕਰ ਸਕਣਗੇ। ਇਹ ਫੀਚਰ ਖ਼ਾਸ ਕਰਕੇ ਉਨ੍ਹਾਂ ਖੇਤਰਾਂ 'ਚ ਬਹੁਤ ਮਦਦਗਾਰ ਸਾਬਤ ਹੋਵੇਗਾ ਜਿੱਥੇ ਮੋਬਾਈਲ ਨੈਟਵਰਕ ਉਪਲੱਬਧ ਨਹੀਂ ਹੁੰਦਾ। ਇਹ ਸਭ ਗੂਗਲ ਅਤੇ ਗੈਰ-ਸਥਲੀਯ ਨੈਟਵਰਕ ਪ੍ਰੋਵਾਈਡਰ Skylo ਦੀ ਸਾਂਝੇਦਾਰੀ ਨਾਲ ਸੰਭਵ ਹੋਇਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
iPhone ਯੂਜ਼ਰਸ ਲਈ ਅਲਰਟ! ਤੁਰੰਤ ਕਰ ਲਓ ਇਹ ਕੰਮ ਨਹੀਂ ਤਾਂ ਹੈਕ ਹੋ ਸਕਦੈ ਫੋਨ
NEXT STORY