ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ ਅਸੁਸ ਨੇ ਅਕਤੂਬਰ 2015 'ਚ ਆਪਣਾ ਅਸੁਸ ਜ਼ੈਨਫੋਨ 2 ਲੇਜ਼ਰ ਸਮਾਰਟਫ਼ੋਨ 13,999 ਰੁਪਏ 'ਚ ਪੇਸ਼ ਕੀਤਾ ਸੀ, ਅਤੇ ਹੁਣ ਇਹ ਸਮਾਰਟਫ਼ੋਨ ਤੁਹਾਨੂੰ ਸਨੈਪਡੀਲ ਰਾਹੀਂ ਮਹਿਜ਼ 10,999 'ਚ ਮਿਲ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਇਹ ਸਮਾਰਟਫ਼ੋਨ ਦੋ ਵੱਖ ਵੱਖ ਰੰਗਾਂ 'ਚ ਉਪਲੱਬਧ ਹੈ ਅਤੇ ਇਸ ਦਾ ਬਲੈਕ ਕਲਰ ਵੇਰੀਅੰਟ ਤੁਹਾਨੂੰ 10,999 'ਚ ਇਸ ਦਾ ਰੈੱਡ ਕਲਰ ਵੇਰੀਅੰਟ ਤੁਹਾਨੂੰ 11,990 'ਚ ਮਿਲੇਗਾ। ਹਾਲਾਂਕਿ ਇਸ ਸਮੇਂ ਮਹਿਜ਼ ਬਲੈਕ ਕਲਰ ਵੇਰੀਅੰਟ ਹੀ ਸਨੈਪਡੀਲ ਰਾਹੀਂ ਉਪਲੱਬਧ ਹੈ।
ਅਸੁਸ ਜ਼ੈਨਫੋਨ 2 ਲੇਜ਼ਰ ਸਮਾਰਟਫੋਨ 'ਚ 5.5 ਇੰਚ ਦੀ ਡਿਸਪਲੇ 1280x720p ਰੈਜੋਲਿਊਸ਼ਨ ਦੇ ਨਾਲ ਦਿੱਤੀ ਗਈ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਇਸ ਦੀ ਡਿਸਪਲੇ ਨੂੰ ਗੋਰਿਲਾ ਗਲਾਸ 3 ਨਾਲ ਪ੍ਰੋਟੇਕਟ ਵੀ ਕੀਤਾ ਗਿਆ ਹੈ। ਇਸ 'ਚ ਤੁਹਾਨੂੰ 1.5GHZ ਦਾ ਕਵਾਲਕਾਮ ਸਨੈਪਡਰੈਗਨ 615 ਓਕਟਾ-ਕੋਰ ਪ੍ਰੋਸੈਸਰ, 1672 ਦੀ ਇੰਟਰਨਲ ਸਟੋਰੇਜ਼ ਦੇ ਨਾਲ 128GB ਤੱਕ ਤੁਸੀਂ ਇਸ ਨੂੰ ਵਧਾ ਸਕਦੇ ਹੋ। ਫ਼ੋਨ 'ਚ ਇਕ 3000mAh ਸਮਰਥਾ ਦੀ ਬੈਟਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਤੁਹਾਨੂੰ ਦਸ ਦਈਏ ਕਿ ਕੈਮਰੇ ਦੇ ਮਾਮਲੇ 'ਚ ਇਸ ਸਮਾਰਟ ਫ਼ੋਨ 'ਚ 13-ਮੈਗਾਪਿਕਸਲ ਦਾ ਰਿਅਰ ਅਤੇ 5- ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਸਮਾਰਟਫ਼ੋਨ 47 ਸਪੋਰਟ ਨਾਲ ਬਲੁਟੂੱਥ 4.0, ਵਾਈ-ਫਾਈ, GPS ਅਤੇ ਇਕ ਮਾਇਕ੍ਰੋ USB ਪੋਰਟ ਵੀ ਦਿੱਤਾ ਗਿਆ ਹੈ।
ਯੂ. ਸੀ.ਵੈੱਬ ਨੇ ਭਾਰਤ ਲਾਂਚ ਕੀਤਾ We Media ਰਿਵਾਰਡ ਪਲਾਨ 2.0
NEXT STORY