ਆਟੋ ਡੈਸਕ- ਜਾਪਾਨੀ ਕਾਰ ਨਿਰਮਾਤਾ ਕੰਪਨੀ ਨਿਸਾਨ ਨੇ ਭਾਰਤੀ ਬਾਜ਼ਾਰ 'ਚ ਆਪਣੀ ਸਭ ਤੋਂ ਕਿਫਾਇਤੀ ਐੱਸ.ਯੂ.ਵੀ. ਨਿਸਾਨ ਮੈਗਨਾਈਟ ਦਾ ਨਵਾਂ 'Kuro Edition' ਲਾਂਚ ਕੀਤਾ ਹੈ।
ਇੰਨੀ ਹੈ ਕੀਮਤ
ਇਸ ਨਵੇਂ ਕਿਊਰੋ ਐਡੀਸ਼ਨ ਦੀ ਸ਼ੁਰੂਆਤੀ ਕੀਮਤ 8.31 ਲੱਖ ਰੁਪਏ (ਐਕਸ-ਸ਼ੋਅਰੂਮ) ਰੱਖੀ ਗਈ ਹੈ। ਨਵੇਂ ਐੱਨ-ਕੁਨੈਕਟ ਵੇਰੀਐਂਟ 'ਤੇ ਬੇਸਡ ਇਹ ਸਪੈਸ਼ਨ ਐਡੀਸ਼ਨ ਬੇਹੱਦ ਖਾਸ ਹੈ।
11,000 ਰੁਪਏ 'ਚ ਕਰੋ ਬੁੱਕ
ਇਹ ਨਵਾਂ ਸਪੈਸ਼ਨ ਐਡੀਸ਼ਨ ਸਾਰੇ ਪਾਵਰਟ੍ਰੇਨ ਆਪਸ਼ਨ ਦੇ ਨਾਲ ਉਪਲੱਬਧ ਹੋਵੇਗਾ। ਇਸਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ ਜਿਸਨੂੰ ਗਾਹਕ 11,000 ਰੁਪਏ 'ਚ ਬੁੱਕ ਕਰ ਸਕਦੇ ਹਨ।
ਬਲੈਕ-ਬੋਲਡ ਲੁੱਕ
Magnite Kuro Edition ਨੂੰ ਆਲ-ਬਲੈਕ ਪੇਂਟ ਸਕੀਮ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਵਿਚ ਬਲੈਕ ਵ੍ਹੀਲਸ ਅਤੇ ਸਿਲਵਰ ਇੰਸਰਟ ਵੀ ਦੇਖਣ ਨੂੰ ਮਿਲਦੇ ਹਨ, ਜੋ ਇਸਨੂੰ ਸਪੋਰਟੀ ਲੁੱਕ ਦਿੰਦੇ ਹਨ। ਕੰਪਨੀ ਨੇ ਇਸ ਸਪੈਸ਼ਨ ਐਡੀਸ਼ਨ ਦੇ ਨਾਲ ਇਕ ਨਵਾਂ ਕਲਰ ਆਪਸ਼ਨ ਓਨਿਕਸ ਬਲੈਕ ਵੀ ਦਿੱਤਾ ਹੈ ਜੋ ਸਿਰਫ ਇਸੇ ਮਾਡਲ ਦੇ ਨਾਲ ਉਪਲੱਬਧ ਹੋਵੇਗਾ।
ਆਲ-ਬਲੈਕ ਕੈਬਿਨ
ਬਾਹਰ ਦੀ ਤਰ੍ਹਾਂ ਕੈਬਿਨ ਨੂੰ ਵੀ ਪੂਰੀ ਤਰ੍ਹਾਂ ਕਾਲੇ ਰੰਗ ਦਾ ਰੱਖਿਆ ਗਿਆ ਹੈ। ਇਸ ਵਿਚ ਰੂਫ, ਡੈਸ਼ਬੋਰਡ, ਸਟੀਅਰਿੰਗ ਵ੍ਹੀਲ ਅਤੇ ਸੈਂਟਰ ਕੰਸੋਲ 'ਤੇ ਬਲੈਕ ਟਰੀਟਮੈਂਟ ਦਿੱਤਾ ਗਿਆ ਹੈ। ਇਸ ਵਿਚ ਡਿਊਲ ਡਿਜੀਟਲ ਸਕਰੀਨ, ਆਰਕਮਿਸ ਸਾਊਂਡ ਸਿਸਟਮ, ਆਟੋ ਡਿਮਿੰਗ ਆਈ.ਆਰ.ਵੀ.ਐਆਮ., ਐਲੂਮਿਨੇਟਿਡ ਗਲਵ ਬਾਕਸ ਅਤੇ ਰੀਅਰ ਏਸੀ ਵੈਂਟ ਦੇ ਨਾਲ ਕਲਾਈਮੇਟ ਕੰਟਰੋਲ ਵਰਗੇ ਫੀਚਰਜ਼ ਸ਼ਾਮਲ ਹਨ।
ਦੋ ਇੰਜਣ ਆਪਸ਼ਨ
ਮੈਗਨਾਈਟ ਕਿਊਰੋ ਦੋ ਪਾਵਰਟ੍ਰੇਨ ਆਪਸ਼ਨਾਂ ਨਾਲ ਉਪਲੱਬਧ ਹੈ। ਇਸ ਵਿਚ 1.0-ਲੀਟਰ ਐੱਨ.ਏ. ਪੈਟਰੋਲ ਇੰਜਣ 71 ਬੀ.ਐੱਚ.ਪੀ. ਅਤੇ 96 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਸਨੂੰ 5-ਸਪੀਡ ਐੱਮ.ਟੀ. ਅਤੇ ਏ.ਐੱਮ.ਟੀ. ਦੇ ਨਾਲ ਜੋੜਿਆ ਗਿਆ ਹੈ।
ਉਥੇ ਹੀ ਸਭ ਤੋਂ ਪਾਵਰਫੁਲ ਪਾਵਰਟ੍ਰੇਨ 1.0 ਲੀਟਰ ਟਰਬੋ ਪੈਟਰੋਲ ਇੰਜਣ 98 ਬੀ.ਐੱਚ.ਪੀ. ਦੀ ਪਾਵਰ ਅਤੇ 160 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਸਨੂੰ 5-ਸਪੀਡ ਮੈਨੁਅਲ ਅਤੇ ਸੀ.ਵੀ.ਟੀ. ਟ੍ਰਾਂਸਮਿਸ਼ਨ ਨਾਲ ਜੋੜਿਆ ਗਿਆ ਹੈ।
ਮਿਲਦੇ ਹਨ ਇਹ ਖਾਸ ਫੀਚਰਜ਼
ਇਸ ਐੱਸ.ਯੂ.ਵੀ. 'ਚ ਕੰਪਨੀ ਨੇ ਵਾਇਰਲੈੱਸ ਚਾਰਜਰ ਨੂੰ ਬਤੌਰ ਸਟੈਂਡਰਡ ਅਤੇ ਸਟੀਲਥ ਡੈਸ਼ ਕੈਮ ਨੂੰ ਅਸੈਸਰੀਜ਼ ਦੇ ਤੌਰ 'ਤੇ ਪੇਸ਼ ਕੀਤਾ ਹੈ।
40 ਤੋਂ ਜ਼ਿਆਦਾ ਸਟੈਂਡਰਡ ਸੇਫਟੀ
ਗਲੋਬਲ NCAP ਕ੍ਰੈਸ਼ ਟੈਸਟ 'ਚ 5-ਸਟਾਰ ਸੇਫਟੀ ਰੇਟਿੰਗ ਪਾਉਣ ਵਾਲੀ ਇਸ ਕਾਰ 'ਚ 40 'ਚੋਂ ਜ਼ਿਆਦਾ ਸਟੈਂਡਰਡ ਸੇਫਟੀ ਫੀਚਰਜ਼ ਦਿੱਤੇ ਗਏ ਹਨ। ਇਸ ਵਿਚ 6 ਏਅਰਬੈਗਸ, ਈ.ਬੀ.ਡੀ. ਦੇ ਨਾਲ ਐਂਟੀ ਲੌਕ ਬ੍ਰੇਕਿੰਗ ਸਿਸਟਮ (ABS), ਇਲੈਕਟ੍ਰੋਨਿਕ ਸਟੇਬਿਲਿਟੀ ਕੰਟਰੋਲ, ਬ੍ਰੇਕ ਅਸਿਸਟ, ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ ਵਰਗੇ ਫੀਚਰਜ਼ ਸ਼ਾਮਲ ਹਨ।
ਇਸਦਾ ਨੈਚੁਰਲ ਐਸਪਿਰੇਟਿਡਡ ਇੰਜਣ 19.4 ਕਿਲੋਮੀਟਰ ਪ੍ਰਤੀ ਲੀਟਰ ਅਤੇ ਆਟੋਮੈਟਿਕ ਵੇਰੀਐਂਟ 19.7 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦਿੰਦਾ ਹੈ। ਉਥੇ ਹੀ ਟਰਬੋ ਮੈਨੁਅਲ ਵੇਰੀਐਂਟ 19.9 ਕਿਲੋਮੀਟਰ ਪ੍ਰਤੀ ਲੀਟਰ ਅਤੇ ਆਟੋਮੈਟਿਕ 17.9 ਕਿਲੋਮੀਟਰ ਦੀ ਮਾਈਲੇਜ ਦਿੰਦਾ ਹੈ।
Google 'ਤੇ ਭੁੱਲ ਕੇ ਵੀ ਸਰਚ ਨਾ ਕਰੋ ਇਹ ਚੀਜ਼ਾ! ਜੇਲ੍ਹ ਦਾ ਕਾਰਨ ਬਣ ਸਕਦੈ ਇਕ ਗਲਤ ਕਲਿੱਕ
NEXT STORY