ਗੈਜੇਟ ਡੈਸਕ– PUBG ਗੇਮ ਖੇਡਣ ਵਾਲਿਆਂ ਲਈ ਬੁਰੀ ਖਬਰ ਹੈ। ਪ੍ਰਸਿੱਧ ਮਲਟੀਪਲੇਅਰ ਰਾਇਲ ਗੇਮ, ਪਲੇਅਰ ਅਨਨੋਨਸ ਬੈਟਲ ਗ੍ਰਾਊਂਡਸ (PUBG) ਨੇ ਆਪਣੇ 13 ਸਾਲ ਤੋਂ ਘੱਟ ਉਮਰ ਦੇ ਪਲੇਅਰਜ਼ ਲਈ ਡਿਜੀਟਲ ਲੌਕ ਲਗਾ ਦਿੱਤਾ ਹੈ। ਯਾਨੀ 13 ਸਾਲ ਤੋਂ ਘੱਟ ਉਮਰ ਦੇ ਯੂਜ਼ਰਜ਼ ਗੇਮ ਓਪਨ ਕਰਨ ਲਈ ਪੇਰੈਂਟਸ ਦੀ ਮਨਜ਼ੂਰੀ ਲੈਣੀ ਹੋਵੇਗੀ। ਇਹ ਬੈਨ ਫਿਰਲਾਹਲ ਅਜੇ ਸਿਰਫ ਚੀਨ ’ਚ ਹੈ।
gamesindustrybiz.com ਦੀ ਇਕ ਰਿਪੋਰਟ ਮੁਤਾਬਕ Tencent ਨੇ ਪਬਜੀ ਗੇਮ ਦੇ ਪਲੇਅਰਜ਼ ’ਤੇ ਐੱਜ ਰੀਸਟ੍ਰਿਕਸ਼ਨ ਲਗਾ ਦਿੱਤੀ ਹੈ। ਚੀਨ ਦੀ ਸਰਕਾਰ ਯੂਥ ਨੂੰ ਗੇਮਸ ਦੇ ਐਡੀਕਸ਼ਨ ਤੋਂ ਬਚਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਪਲੇਅਰ ਦੀ ਉਮਰ ਕਨਫਰਮ ਕਰਨ ਲਈ Tencent ਫੇਸ਼ੀਅਲ ਰਿਕੋਗਨੀਸ਼ਨ ਅਤੇ ਆਈ.ਡੀ. ਚੈੱਕਸ ਵਰਗੀਆਂ ਤਕਨੀਕਾਂ ਦਾ ਇਸਤੇਮਾਲ ਕਰਦੀ ਹੈ।

ਹੈਕਰਜ਼ ਅਤੇ ਚੀਟਰਜ਼ ’ਤੇ ਲਗਾਮ ਕੱਸਣ ਦੀ ਤਿਆਰੀ
ਇਸ ਤੋਂ ਪਹਿਲਾਂ PUBG ਕਾਰਪੋਰੇਸ਼ਨ ਨੇ ਹੈਕਰਾਂ ਅਤੇ ਚੀਟਰਾਂ ’ਤੇ ਲਗਾਮ ਕੱਸਣ ਲਈ ਮਸ਼ੀਨ ਲਰਨਿੰਗ ਪ੍ਰੋਗਰਾਮ ਲਾਂਚ ਕੀਤਾ ਸੀ। ਐਂਟੀ-ਚੀਟ ਸਕਵਾਡ ਨੇ ਸਟੀਮ ’ਤੇ ਇਸ ਨੂੰ ਲੈ ਕੇ ਇਕ ਅਪਡੇਟ ਕੀਤਾ ਹੈ ਅਤੇ ਇਸ ਵਿਚ ਕਈ ਟਾਪਿਕਸ ਨੂੰ ਕਵਰ ਕੀਤਾ ਗਿਆ ਹੈ। ਇਸ ਵਿਚ ਜਾਣਕਾਰੀ ਦਿੱਤੀ ਗਈ ਹੈ ਕਿ PUBG Mobile ਗੇਮ ’ਚ ਛੇੜਛਾੜ ਕਰਨ ਵਾਲੇ ਚੀਟ ਪ੍ਰੋਗਰਾਮਾਂ ਨੂੰ ਰੋਕਣ ਲਈ ਕੀ ਸਟੈੱਪਸ ਲਏ ਗਏ ਹਨ।

ਰਿਪੋਰਟ ’ਚ ਮਸ਼ੀਨ ਲਰਨਿੰਗ ਦਾ ਵੀ ਜ਼ਿਕਰ ਹੈ ਅਤੇ ਲਿਖਿਆ ਗਿਆ ਹੈ ਕਿ ਸਾਰੀ ਡਿਟੇਲਸ ਸ਼ੇਅਰ ਨਹੀਂ ਕੀਤੀ ਜਾ ਰਹੀ, ਜਿਸ ਨਾਲ ਪ੍ਰੋਸੈਸ ਸਾਰਿਆਂ ਨੂੰ ਪਤਾ ਨਾ ਲੱਗ ਸਕੇ। ਰਿਪੋਰਟ ’ਚ ਉਨ੍ਹਾਂ ਸਮੱਸਿਆਵਾਂ ਦਾ ਵੀ ਜ਼ਿਕਰ ਹੈ ਜੋ ਗੇਮਰਜ਼ PUBG ਖੇਡਦੇ ਸਮੇਂ ਫੇਸ ਕਰ ਰਹੇ ਹਨ ਅਤੇ ਉਨ੍ਹਾਂ ਦੇ ਸੰਭਾਵਿਤ ਹੱਲ ਵੀ ਇਸ ਵਿਚ ਦੱਸੇ ਗਏ ਹਨ। PUBG ਐਂਟੀ-ਚੀਫ ਸਕਵਾਡ ਹੁਣ ਚੀਟਰਾਂ ਅਤੇ ਗੇਮ ਨੂੰ ਹੈਕ ਕਰਨ ਵਾਲਿਆਂ ’ਤੇ ਨਕੇਲ ਕੱਸਣ ਲਈ ਕਈ ਤਰ੍ਹਾਂ ਦੀਆਂ ਤਿਆਰੀਆਂ ਕਰ ਰਹੀ ਹੈ।
Nokia Pro Wireless ਈਅਰਫੋਨ ਹੁਣ ਭਾਰਤ ’ਚ ਵੀ ਉਪਲੱਬਧ
NEXT STORY