ਆਟੋ ਡੈਸਕ– ਬਜਾਜ ਪਲਸਰ 220F ਭਾਰਤ ’ਚ ਇਕ ਨਵੇਂ ਕਲਰ ਆਪਨ ’ਚ ਪੇਸ਼ ਕੀਤੀ ਗਈ ਹੈ। ਵਾਲਕੈਨਿਕ ਰੈੱਡ ਪੇਂਟ ਸਕੀਮ ਵਾਲੇ ਇਸ ਨਵੇਂ ਵੇਰੀਐਂਟ ਦੀ ਕੀਮਤ 1.07 ਲੱਖ ਰੁਪਏ ਹੈ। ਇਸ ਤੋਂ ਪਹਿਲਾਂ ਇਹ ਬਾਈਕ ਬਲੈਕ ਅਤੇ ਬਲਿਊ ਸ਼ੇਡ ’ਚ ਮਿਲਦੀ ਸੀ। ਬਾਈਕ ਦੀ ਕੀਮਤ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਕਰੀਬ ਇਕ ਦਹਾਕੇ ਪਹਿਲਾਂ ਵੀ ਪਲਸਰ ਰੈੱਡ ਕਲਰ ’ਚ ਲਾਂਚ ਕੀਤਾ ਗਿਆ ਸੀ। ਹੁਣ ਕੰਪਨੀ ਨੇ ਦੁਬਾਰਾ ਇਸ ਕਲਰ ਆਪਸ਼ਨ ਨੂੰ ਬਾਜ਼ਾਰ ’ਚ ਉਤਾਰਿਆ ਹੈ। ਪਲਸਰ 220F ਭਾਰਤ ’ਚ ਕਾਫੀ ਪ੍ਰਸਿੱਧ ਹੈ।
ਬਲੈਕ ਅਤੇ ਓਰੇਂਜ ਗ੍ਰਾਫਿਕਸ
ਨਵੇਂ ਰੈੱਡ ਕਲਰ ਦੇ ਨਾਲ ਬਾਈਕ ’ਚ ਬਲੈਕ ਅਤੇ ਓਰੇਂਜ ਗ੍ਰਾਫਿਕਸ ਵੀ ਦਿੱਤੇ ਗਏ ਹਨ। ਬਾਈਕ ਦੇ ਬੇਲੀ ਪੈਨ ਅਤੇ ਟੇਲ ਸੈਕਸ਼ਨ ’ਚ ਇਹ ਗ੍ਰਾਫਿਕਸ ਦਿੱਤੇ ਗਏ ਹਨ। ਇਸ ਵੇਰੀਐਂਟ ’ਚ ਅਲੌਏ ਵ੍ਹੀਲਜ਼ ਬਲੈਕ ਦਿੱਤੇ ਗਏ ਹਨ ਜਦੋਂਕਿ ਰੈਗੁਲਰ ਵੇਰੀਐਂਟ ’ਚ ਅਲੌਏ ਵ੍ਹੀਲਜ਼ ਸਿਲਵਰ ਫਿਨਿਸ਼ ਦੇ ਨਾਲ ਆਉਂਦੇ ਹਨ। ਕੰਟਰਾਸਟ ਲਈ ਵ੍ਹੀਲਜ਼ ’ਚ ਓਰੇਂਜ ਰਿਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬਾਈਕ ’ਚ ਕੋਈ ਬਦਲਾਅ ਨਵੀਂ ਕੀਤਾ ਗਿਆ। ਬਾਈਕ ’ਚ ਪਹਿਲਾਂ ਦੀ ਤਰ੍ਹਾਂ ਸੈਮੀ ਡਿਜੀਟਲ ਕੰਸੋਲ, 3ਡੀ ਪਲਸਰ ਲੋਗੋ ਅਤੇ ਟਵਿਨ ਪ੍ਰਾਜੈੱਕਟਰ ਹੈੱਡਲੈਂਪਸ ਦਿੱਤੇ ਗਏ ਹਨ।
Pulsar 220F ਦੇ ਫੀਚਰਜ਼
ਪਲਸਰ 220F ’ਚ 220cc ਦਾ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 8,500rpm ’ਤੇ 20.9hp ਦੀ ਪਾਵਰ ਅਤੇ 7,000rpm ’ਤੇ 18.5Nm ਦਾ ਟਾਰਕ ਪੈਦਾ ਕਰਦਾ ਹੈ। ਬਾਈਕ ’ਚ 5 ਸਪੀਡ ਗਿਅਰਬਾਕਸ ਦਿੱਤਾ ਗਿਆ ਹੈ।
ਸਿੰਗਲ ਚੈਨਲ ABS
ਸਸਪੈਂਸ਼ਨ ਲਈ ਬਾਈਕ ਦੇ ਫਰੰਟ ’ਚ ਟੈਲੀਸਕੋਪਿਕਸ ਫੋਰਕਸ ਅਤੇ ਰੀਅਰ ’ਚ ਗੈਸ ਚਾਰਜਡ ਡਿਊਲ ਸ਼ਾਕ ਅਬਜ਼ਰਬਰਜ਼ ਦਿੱਤੇ ਗਏ ਹਨ। ਬਾਈਕ ਦੇ ਦੋਵਾਂ ਪਾਸੇ ਸਿੰਗਲ ਚੈਨਲ ਏ.ਬੀ.ਐੱਸ. ਦੇ ਨਾਲ ਡਿਸਕ ਬ੍ਰੇਕ ਦਿੱਤੇ ਗਏ ਹਨ। ਭਾਰਤ ’ਚ ਇਸ ਬਾਈਕ ਦਾ ਮੁਕਾਬਲਾ ਹੀਰੋ ਕਰਿਜ਼ਮਾ ਅਤੇ ਸੁਜ਼ੂਕੀ ਗਿਕਸਰ SF ਨਾਲ ਹੈ।
ਸ਼ਾਓਮੀ ਨੇ ਲਾਂਚ ਕੀਤਾ 20,000mAh ਦਾ ਨਵਾਂ ਪਾਵਰ ਬੈਂਕ, ਜਾਣੋ ਕੀਮਤ
NEXT STORY