ਗੈਜੇਟ ਡੈਸਕ– ਕੈਮ ਸਕੈਨਰ ਦੇ ਭਾਰਤੀ ਬਦਲ ਭਾਰਤ ਸਕੈਨਰ ਨੂੰ ਲਾਂਚ ਕਰ ਦਿੱਤਾ ਗਿਆ ਹੈ। ਇਸ ਐਪ ’ਚ ਦਸਤਾਵੇਜ਼ਾਂ ਨੂੰ ਸਕੈਨ ਕਰਨ ਤੋਂ ਲੈ ਕੇ ਪੀ.ਡੀ.ਐੱਫ. ਫਾਇਲ ਬਣਾਉਣ ਤਕ ਦੀ ਸੁਵਿਧਾ ਦਿੱਤੀ ਗਈ ਹੈ। ਖ਼ਾਸ ਗੱਲ ਇਹ ਹੈ ਕਿ ਇਸ ਐਪ ਨੂੰ ਪੂਰੀ ਤਰ੍ਹਾਂ ਫਰੀ ’ਚ ਉਪਲੱਬਧ ਕੀਤਾ ਗਿਆ ਹੈ। ਭਾਰਤ ਸਕੈਨਰ ਐਪ ਨੂੰ ਯੂਜ਼ਰਸ ਨੇ ਗੂਗਲ ਪਲੇਅ ਸਟੋਰ ’ਤੇ 4.4 ਅੰਕ ਦੀ ਰੇਟਿੰਗ ਦਿੱਤੀ ਗਈ ਹੈ ਅਤੇ ਇਸ ਨੂੰ ਹੁਣ ਤਕ 10 ਹਜ਼ਾਰ ਤੋਂ ਜ਼ਿਆਦਾ ਉਪਭੋਗਤਾਵਾਂ ਨੇ ਡਾਊਨਲੋਡ ਕਰ ਲਿਆ ਹੈ।
Bharat Scanner ਦੀਆਂ ਖੂਬੀਆਂ
1. ਇਸ ਰਾਹੀਂ ਤੁਸੀਂ ਦਸਤਾਵੇਜ਼ਾਂ ਨੂੰ ਸਕੈਨ ਕਰ ਸਕੋਗੇ।
2. ਇਸ ਐਪ ’ਚ ਫਿਲਟਰ ਦੀ ਸੁਪੋਰਟ ਵੀ ਦਿੱਤੀ ਗਈ ਹੈ।
3. ਉਪਭੋਗਤਾ ਇਸ ਵਿਚ ਆਪਣੇ ਦਸਤਾਵੇਜ਼ਾਂ ਨੂੰ ਪੀ.ਡੀ.ਐੱਫ. ਫਾਰਮੇਟ ’ਚ ਸੇਵ ਕਰ ਸਕਦੇ ਹਨ।
4. ਇਸ ਐਪ ’ਚ ਦਸਤਾਵੇਜ਼ਾਂ ਨੂੰ ਮੇਲ ਅਤੇ ਵਟਸਐਪ ’ਤੇ ਸਾਂਝਾ ਕਰਨ ਦੀ ਵੀ ਸੁਵਿਧਾ ਮਿਲੇਗੀ।
Twitter ਦੀ ਸਬਸਕ੍ਰਿਪਸ਼ਨ ਸੇਵਾ ਜਲਦੀ ਹੋ ਸਕਦੀ ਹੈ ਲਾਂਚ, ਜਾਣੋ ਕਿਵੇਂ ਕਰੇਗੀ ਕੰਮ
NEXT STORY