ਗੈਜੇਟ ਡੈਸਕ– ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ਜਲਦੀ ਹੀ ਸਬਸਕ੍ਰਿਪਸ਼ਨ ਅਧਾਰਿਤ ਸੇਵਾ ਸ਼ੁਰੂ ਕਰਨ ਵਾਲੀ ਹੈ। ਟਵਿਟਰ ਦੀ ਇਸ ਸੇਵਾ ਦਾ ਨਾਂ ਕੋਡਨੇਮ Gryphon ਰੱਖਿਆ ਗਿਆ ਹੈ। ਟਵਿਟਰ ਦੇ ਇਸ ਨਵੇਂ ਪਲੇਟਫਾਰਮ ਦੇ ਲਾਂਚ ਹੋਣ ਦੀ ਸੂਚਨਾ ਤੋਂ ਬਾਅਦ ਉਸ ਦੇ ਸ਼ੇਅਰਾਂ ’ਚ 7 ਫੀਸਦੀ ਦਾ ਉਛਾਲ ਵੇਖਿਆ ਗਿਆ ਹੈ। ਟਵਿਟਰ ਦਾ ਸਬਸਕ੍ਰਿਪਸ਼ਨ ਅਧਾਰਿਤ Gryphon ਪਲੇਟਫਾਰਮ ਪੂਰੀ ਤਰ੍ਹਾਂ ਕਮਾਈ ’ਤੇ ਫੋਕਸ ਹੋਵੇਗਾ। ਰਿਪੋਰਟ ਮੁਤਾਬਕ, Gryphon ਟਵਿਟਰ ਦਾ ਇਕ ਜਾਬ ਪੋਸਟਿੰਗ ਪਲੇਟਫਾਰਮ ਹੋਵੇਗਾ। ਕਿਹਾ ਜਾ ਰਿਹਾ ਹੈ ਕਿ ਟਵਿਟਰ ਇਸ ਪਲੇਟਫਾਰਮ ਲਈ ਇਕ ਸੀਨੀਅਰ ਸਾਫਟਵੇਅਰ ਇੰਜੀਨੀਅਰਿੰਗ ਦੀ ਭਾਲ ਵੀ ਕਰ ਰਹੀ ਹੈ। Gryphon ਇੰਜੀਨੀਅਰ ਟਵਿਟਰ ਦੀ ਟੀਮ ਨਾਲ ਤਾਲਮੇਲ ਤੋਂ ਬਾਅਦ ਕੰਮ ਕਰੇਗਾ।
ਟਵਿਟਰ ਨੇ ਆਪਣੇ ਨਵੇਂ ਪਲੇਟਫਾਰਮ Gryphon ਨੂੰ ਲੈ ਕੇ ਪੁਸ਼ਟੀ ਕੀਤੀ ਹੈ ਕਿ ਇਹ ਇਕ ਜਾਬ ਪੋਸਟਿੰਗ ਪਲੇਟਫਾਰਮ ਹੋਵੇਗਾ। ਦੱਸ ਦੇਈਏ ਕਿ ਇਸ ਸਾਲ ਦੀ ਪਹਿਲੀ ਤਿਮਾਹੀ ’ਚ ਟਵਿਟਰ ਨੂੰ 8 ਮਿਲੀਅਨ ਡਾਲਰ (ਕਰੀਬ 59 ਕਰੋੜ ਰੁਪਏ) ਦਾ ਨੁਕਸਾਨ ਹੋਇਆ ਹੈ। ਹਾਲਾਂਕਿ, ਇਸ ਦੌਰਾਨ ਟਵਿਟਰ ਦੇ ਯੂਜ਼ਰ ਬੇਸ ’ਚ 24 ਫੀਸਦੀ ਦਾ ਉਛਾਲ ਵੇਖਣ ਨੂੰ ਮਿਲਿਆ ਹੈ। ਦੱਸ ਦੇਈਏ ਕਿ ਇਸ ਮਹੀਨੇ ਦੀ ਸ਼ੁਰੂਆਤ ’ਚ ਹੀ ਟਵਿਟਰ ਨੇ ਆਪਣੇ ਪਲੇਟਫਾਰਮ ਤੋਂ ਨਸਲਵਾਦੀ ਸ਼ਬਦਾਂ ਨੂੰ ਹਟਾਉਣ ਦਾ ਐਲਾਨ ਕੀਤਾ ਹੈ। ਹੁਣ ਕੰਪਨੀ ਆਪਣੀ ਕੋਡਿੰਗ ਭਾਸ਼ਾ ਨਾਲ ਮਾਸਟਰ, ਸਲੈਵ ਅਤੇ ਬਲੈਕਲਿਸਟ ਸ਼ਬਦ ਦਾ ਇਸਤੇਮਾਲ ਨਹੀਂ ਕਰੇਗੀ। ਇਸ ਤੋਂ ਪਹਿਲਾਂ ਭਾਰਤੀ ਕੰਪਨੀ ਹਿੰਦੁਸਤਾਨ ਯੂਨੀਲੀਵਰ ਲਿਮਟਿਡ ਨੇ ਸੁੰਦਰਤਾ ਉਤਪਾਦ ਬ੍ਰਾਂਡ ‘ਫੇਅਰ ਐਂਡ ਲਵਲੀ’ ’ਚੋਂ ‘ਫੇਅਰ’ ਸ਼ਬਦ ਹਟਾ ਕੇ ਉਸ ਦਾ ਨਾਂ ‘ਗਲੋ ਐਂਡ ਲਵਲੀ’ ਕਰ ਦਿੱਤਾ ਸੀ।
Realme Narzo 10A ਦੀ ਸੇਲ ਅੱਜ, ਕੀਮਤ 8,999 ਰੁਪਏ ਤੋਂ ਸ਼ੁਰੂ
NEXT STORY