ਚੇਨਈ, (ਏਜੰਸੀ)-ਲਗਜ਼ਰੀ ਕਾਰ ਨਿਰਮਾਤਾ ਕੰਪਨੀ ਬੀ. ਐੱਮ. ਡਬਲਯੂ. ਗਰੁੱਪ ਇੰਡੀਆ ਨੇ ਪੈਟਰੋਲ ਇੰਜਣ ਨਾਲ ਲੈਸ ਮਿੰਨੀ ਕੰਟ੍ਰੀਮੈਨ ਸੀ ਦੇ ਸਥਾਨਕ ਰੂਪ ’ਚ ‘ਅਸੈਂਬਲ’ ਕੀਤੇ ਮਾਡਲ ਨੂੰ ਬੁੱਧਵਾਰ ਨੂੰ ਪੇਸ਼ ਕਰ ਕੇ ਆਪਣੇ ਪ੍ਰੀਮੀਅਮ ਸੈਗਮੈਂਟ ਦਾ ਵਿਸਥਾਰ ਕੀਤਾ।
ਬੀ. ਐੱਮ. ਡਬਲਯੂ. ਗਰੁੱਪ ਇੰਡੀਆ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਹਰਦੀਪ ਸਿੰਘ ਬਰਾੜ ਨੇ ਦੱਸਿਆ ਕਿ ਇਸ ਦੀ ਸ਼ੁਰੂਆਤੀ (ਐਕਸ-ਸ਼ੋਅਰੂਮ) ਕੀਮਤ 47.50 ਲੱਖ ਰੁਪਏ ਰੱਖੀ ਗਈ ਹੈ। ਚੇਨਈ ਸਥਿਤ ਬੀ. ਐੱਮ. ਡਬਲਯੂ. ਪਲਾਂਟ ਦੇ ਮੈਨੇਜਿੰਗ ਡਾਇਰੈਕਟਰ ਥਾਮਸ ਡੋਜ਼ ਨੇ ਕਿਹਾ ਕਿ ਇਸ ਨਵੇਂ ਐਡੀਸ਼ਨ ਦੀ ਸ਼ੁਰੂਆਤ ਬ੍ਰਾਂਡ ਲਈ ਇਕ ਮਹੱਤਵਪੂਰਨ ਸੰਚਾਲਨ ਪ੍ਰਾਪਤੀ ਹੈ। ਇਸ ਨੂੰ ਪ੍ਰੀਮੀਅਮ ਕ੍ਰਾਸਓਵਰ ਸ਼੍ਰੇਣੀ ‘ਕੰਪਲੀਟਲੀ ਨਾਕਡ ਡਾਊਨ’ (ਸੀ. ਕੇ. ਡੀ.) ਕਿੱਟ ਰਾਹੀਂ ਇੱਥੇ ਸਥਾਨਕ ਪੱਧਰ ’ਤੇ ਤਿਆਰ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Ban ਦੇ ਬਾਵਜੂਦ ਚੱਲ ਰਿਹਾ Telegram ! ਲੱਖਾਂ ਯੂਜ਼ਰਸ ਨੇ ਲਾਇਆ 'ਜੁਗਾੜ'
NEXT STORY